ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਅਕਾਲ ਅਕੈਡਮੀ ਚੀਮਾ ਸਾਹਿਬ ਅੰਗਰੇਜ਼ੀ ਮਾਧਿਅਮ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਦਰਸ਼ਨੀ।

0
88

ਅਕਾਲ ਅਕੈਡਮੀ ਚੀਮਾ ਸਾਹਿਬ ਅੰਗਰੇਜ਼ੀ ਮਾਧਿਅਮ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕਰਦਿਆਂ ਕਈ ਮੈਡਲ ਜਿੱਤੇ ਅਤੇ ਅਨੇਕਾਂ ਵਿਦਿਆਰਥੀਆਂ ਨੇ ਰਾਜ ਪੱਧਰੀ ਮੁਕਾਬਲਿਆਂ ਲਈ ਕਵਾਲੀਫਾਈ ਕੀਤਾ। ਗੱਤਕਾ (ਉਮਰ ਵਰਗ U-19) ਵਿੱਚ ਅਕਾਦਮੀ ਦੀ ਟੀਮ ਨੇ ਜ਼ਿਲ੍ਹਾ ਪੱਧਰ ‘ਤੇ ਪਹਿਲਾ ਸਥਾਨ ਹਾਸਿਲ ਕਰਕੇ ਆਪਣੀ ਪ੍ਰਤਿਭਾ ਸਾਬਤ ਕੀਤੀ। ਵਿਦਿਆਰਥੀ ਹਰਸ਼ਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਸੋਨੇ ਦੇ ਤਗਮੇ ਜਿੱਤਦਿਆਂ ਰਾਜ ਪੱਧਰੀ ਮੁਕਾਬਲਿਆਂ ਲਈ ਚੋਣ ਪ੍ਰਾਪਤ ਕੀਤੀ। ਫੁੱਟਬਾਲ ਮੁਕਾਬਲੇ ਵਿੱਚ ਵੀ ਅਕਾਦਮੀ ਨੂੰ ਮਾਣ ਹਾਸਿਲ ਹੋਇਆ, ਜਦੋਂ ਵਿਜੇਪ੍ਰਤਾਪ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਜੂਡੋ ਮੁਕਾਬਲਿਆਂ ਵਿੱਚ ਵੀ ਅਕਾਦਮੀ ਦੇ ਵਿਦਿਆਰਥੀਆਂ ਨੇ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ। ਹਰਮਨਦੀਪ ਕੌਰ (44 ਕਿਲੋ, ਅਠਵੀਂ ਜਮਾਤ), ਸਮਰੀਤ ਕੌਰ (27 ਕਿਲੋ), ਅਤੇ ਹਰਸੀਰਤ ਕੌਰ (23 ਕਿਲੋ) ਨੇ ਸੋਨੇ ਦੇ ਤਗਮੇ ਜਿੱਤੇ ਅਤੇ ਰਾਜ ਪੱਧਰ ਲਈ ਚੁਣੇ ਗਏ। ਨਿਰਗੁਣ ਕੌਰ ਨੇ 23 ਕਿਲੋ ਵਰਗ ਵਿੱਚ ਸਿਲਵਰ ਮੈਡਲ, ਜਦਕਿ ਅਮਨਦੀਪ ਕੌਰ (52 ਕਿਲੋ, ਅਠਵੀਂ), ਹਰਸ਼ਪ੍ਰੀਤ ਸਿੰਘ (+2 ਆਰਟਸ, 66 ਕਿਲੋ) ਅਤੇ ਏਕਮਪ੍ਰੀਤ ਸਿੰਘ (50+ ਕਿਲੋ, ਅਠਵੀਂ) ਨੇ ਬ੍ਰਾਂਜ਼ ਮੈਡਲ ਹਾਸਿਲ ਕੀਤੇ। ਇਹ ਸਫਲਤਾਵਾਂ ਅਕਾਦਮੀ ਲਈ ਮਾਣਯੋਗ ਗੱਲ ਹਨ। ਸੇਵਾਦਾਰ ਕਰਮਜੀਤ ਸਿੰਘ ਅਤੇ ਪ੍ਰਿੰਸੀਪਲ ਮੈਡਮ ਨੀਨਾ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭ ਇੱਛਾਵਾਂ ਪ੍ਰਗਟਾਈਆਂ।