ਸੰਗਰੂਰ/ਸੁਨਾਮ/ਜੌਗਿੰਦਰ/9 ਨਵੰਬਰ:-ਸੁਨਾਮ ਸ਼ਹਿਰ ਦੀ ਸ਼ਾਨ ਰਹੇ 110 ਸਾਲ ਪੁਰਾਣੇ ਵਿਰਾਸਤੀ ਦਰਵਾਜ਼ੇ ਦੀ ਸ਼ਾਨ ਫਿਰ ਬਹਾਲ ਕਰ ਦਿੱਤੀ ਗਈ ਹੈ

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ਾਲ ਕੌਸ਼ਲ ਜ਼ਿਲਾ ਪ੍ਰਧਾਨ ਮੈਡੀਕਲ ਲੈਬੋਰੇਟਰੀ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਨੇ ਕਰਦਿਆਂ ਕਿਹਾ ਕਿ ਪੰਜਾਬ ਦੇ ਕੈਬਿਨਟ ਮੰਤਰੀ ਸ਼੍ਰੀ ਅਮਨ ਅਰੋੜਾ ਜੀ ਦੀ ਅਣਥੱਕ ਮਿਹਨਤ ਸਦਕਾ 36 ਲੱਖ ਰੁਪਏ ਦੀ ਲਾਗਤ ਨਾਲ ਵਿਰਾਸਤੀ ਦਰਵਾਜੇ ਦੀ ਅਲੋਪ ਹੋ ਰਹੀ ਸ਼ਾਨ ਨੂੰ ਮੁੜ ਤੋਂ ਪੁਨਰ ਨਿਰਮਾਣ ਕਰਕੇ ਨਵੀਂ ਦਿੱਖ ਨਾਲ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ, ਉਹਨਾਂ ਕਿਹਾ ਕਿ ਇਹ ਉਹੀ ਸ਼ਹਿਰ ਹੈ ਜਿਸ ਵਿੱਚ ਸ਼ਹੀਦ ਉਧਮ ਸਿੰਘ ਜਿਹੇ ਯੋਧਿਆਂ ਨੇ ਜਨਮ ਲਿਆ ਤੇ ਸਾਨੂੰ ਫਕਰ ਮਹਿਸੂਸ ਹੁੰਦਾ ਹੈ ਕਿ ਕਦੇ ਨਾ ਕਦੇ ਰੇਲਵੇ ਸਟੇਸ਼ਨ ਤੋਂ ਸ਼ਹੀਦ ਉਧਮ ਸਿੰਘ ਜਿਹੇ ਯੋਧੇ ਵੀ ਇਸੇ ਦਰਵਾਜ਼ੇ ਵਿੱਚੋਂ ਹੋ ਕੇ ਜਰੂਰ ਗੁਜਰੇ ਹੋਣਗੇ ਉਹਨਾਂ ਸ੍ਰੀ ਅਮਨ ਅਰੋੜਾ ਜੀ ਦਾ ਪੁਰਾਤਤਵ ਤੇ ਪਰਿਅਟਨ ਵਿਭਾਗ ਦੀ ਮਦਦ ਨਾਲ 36 ਲੱਖ ਰੁੂਪਏ ਫੰਡ ਰਿਲੀਜ ਕਰਵਾ ਕੇ ਸੁਨਾਮ ਸ਼ਹਿਰ ਦੀ ਇਸ ਵਿਰਾਸਤ ਨੂੰ ਯਾਦਗਾਰ ਵਿਰਾਸਤ ਬਣਾ ਕੇ ਦੇਣ ਲਈ ਜੈ ਮਲਾਪ ਮੈਡੀਕਲ ਲੈਬੌਰੇਟਰੀ ਐਸੋਸੀਏਸ਼ਨ ਜਿਲਾ ਸੰਗਰੂਰ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ,ਅਖੀਰ ਉਹਨਾਂ ਕਿਹਾ ਕਿ ਇਹ ਦਰਵਾਜ਼ਾ ਫੁੂਲਕੀਆਂ ਮਿਸਾਲ ਦੀ ਕਿਲਾ ਮੁਬਾਰਕ ਸ਼ੈਲੀ ਦਾ ਇੱਕ ਲਾਜਵਾਬ ਸੁੰਦਰ ਉਦਾਹਰਨ ਹੈ, ਇਸ ਦਰਵਾਜੇ ਦੀ ਦਿੱਖ ਅਤੇ ਸੁੰਦਰਤਾ ਲਗਭਗ 150 ਸਾਲ ਤੱਕ ਬਰਕਰਾਰ ਰਹੇਗੀ। ਇਸ ਮੌਕੇ ਉਹਨਾਂ ਨਾਲ ਭਾਨੂੰ ਪ੍ਰਤਾਪ ਸੀਨੀਅਰ ਆਪ ਆਗੂ, ਮੁਹੰਮਦ ਅਬੀਸ ਖਾਨ,ਹਰਦਮ ਸਿੰਘ, ਪਰਦੀਪ ਸਿੰਘ, ਆਦਿ ਹਾਜ਼ਿਰ ਸਨ।






