ਸਮੇਂ ਦਾ ਪਹੀਆ ਚੱਲਦਾ ਹੈ
ਇਸ ਪਹੀਏ ਦੇ ਸੰਗ ਸਭ ਦਾ ਭਾਗ ਬਦਲਦਾ ਹੈ
ਸਮੇਂ ਦਾ ਪਹੀਆ ਚੱਲਦਾ ਹੈ।
ਸਹਿਜ ਪਕੇ ਸੋ ਮਿੱਠਾ ਹੋਏ
ਪਤਵਾਰ ਦੇ ਬਿਨਾਂ ਹੀ ਮੇਰੀ ਕਿਸ਼ਤੀ ਚੱਲ ਰਹੀ ਹੈ
ਹੈਰਾਨ ਹੈ ਜ਼ਮਾਨਾ, ਮੰਜ਼ਿਲ ਵੀ ਮਿਲ ਗਈ ਹੈ
ਮੰਜ਼ਿਲ ਵੀ ਮਿਲ ਰਹੀ ਹੈ।
ਤੁਸੀਂ ਸਾਥ ਹੋ ਜੋ ਮੇਰੇ, ਕਿਸ ਚੀਜ਼ ਦੀ ਕਮੀ ਹੈ।
ਇੰਨੀ ਧੁਰੰਧਰ ਵਿਦੁਸ਼ੀ ਇਸਤਰੀ ਸਮੇਂ ਦੀਆਂ
ਠੋਕਰਾਂ ਤੇ ਉਥਲ-ਪੁਥਲ ਨਾਲ ਨਿਖਰ
ਕੇ ਅਨਮੋਲ ਹੀਰਾ ਬਣੀ।
ਮੰਡੀ ਅਹਿਮਦਗੜ੍ਹ ਦੀ ਗਰਗ ਪੁੱਤਰੀ ਸੁਨਾਮ
ਦੇ ਸਿੰਗਲਾ ਪਰਿਵਾਰ ਦੀ ਨੂੰਹ ਬਣੀ।
ਜਦੋਂ ਤੱਕ ਸੂਰਜ ਚੰਦ ਰਹੇਗਾ ਗਰਗ ਪੁੱਤਰੀ ਪੁਸ਼ਪ
ਸਿੰਗਲਾ ਦਾ ਨਾਮ ਰਹੇਗਾ।
ਸਕਲ ਪਦਾਰਥ ਹਨ
ਜਗ ਮਾਹੀਂ ਕਰਮਹੀਣ ਨਰ ਪਾਵਤ ਨਾਹੀਂ।
ਧਰਮ ਦੀ ਜੈ ਹੋ, ਅਧਰਮ ਦਾ ਨਾਸ ਹੋ।
ਨੀਹ ਕਿਤੇ ਦਿਖਾਈ ਨਹੀਂ ਦਿੰਦੀ ਪਰੰਤੂ ਭਵਨ ਦੀ ਮਜ਼ਬੂਤੀ ਨੀਹ
ਦੀ ਮਜ਼ਬੂਤੀ ਉੱਤੇ ਹੀ ਨਿਰਭਰ ਰਹਿੰਦੀ ਹੈ।
ਐਡਵੋਕੇਟ ਪੁਸ਼ਪ ਸਿੰਗਲਾ ਨੇ ਸਮਾਜ ਦੀਆਂ ਇਸਤਰੀਆਂ ਦੇ
ਪਥ-ਪ੍ਰਦਰਸ਼ਨ ਦੀ ਚੰਗੀ ਨੀਂਹ ਰੱਖੀ ਹੈ।





