Saturday, September 12, 2026
16.5 C
London
Home ਖੇਡਾਂ ਅਕੇਡੀਆ ਵਰਲਡ ਸਕੂਲ ਵਿੱਚ ਕਰਵਾਇਆ ਗਿਆ ਵਨ ਮਿਨਟ ਟਾਕ ਮੁਕਾਬਲਾ

ਅਕੇਡੀਆ ਵਰਲਡ ਸਕੂਲ ਵਿੱਚ ਕਰਵਾਇਆ ਗਿਆ ਵਨ ਮਿਨਟ ਟਾਕ ਮੁਕਾਬਲਾ

0
13

ਸੰਗਰੂਰ ਸੁਨਾਮ/ ਜੋਗਿੰਦਰ /27 ਅਗਸਤ/- ਸੁਨਾਮ ਇਲਾਕੇ ਦੀ ਮਾਣ- ਮੱਤੀ ਵਿਦਿਅਕ ਸੰਸਥਾ ਅਕੇਡੀਆ ਵਰਲਡ ਸਕੂਲ ਵਿਖੇ ਹੋਏ ਵਨ ਮਿੰਟ ਟਾਕ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਹ ਮੁਕਾਬਲਾ ਦੂਜੀ ਐਸਟਰ ਅਤੇ ਲਾਇਲੈਕ ਦੇ ਵਿਦਿਆਰਥੀਆਂ ਵਿਚਕਾਰ ਹੋਇਆ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਆਤਮ ਵਿਸ਼ਵਾਸ ਨਾਲ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਬੱਚਿਆਂ ਨੇ ਵੱਖ-ਵੱਖ ਪ੍ਰੋਪਸ ਦੀ ਵਰਤੋਂ ਕਰਕੇ ਮੁਕਾਬਲੇ ਨੂੰ ਹੋਰ ਵੀ ਰੋਮਾਂਚਕ ਬਣਾਇਆ। ਇਸ ਮੁਕਾਬਲੇ ‘ਚੋਂ ਦੂਜੀ ਐਸਟਰ ਜਮਾਤ ਦੀ ਵਿਦਿਆਰਥਣ ਰਹਿਮਤ ਕੌਰ ਨੇ ਪਹਿਲਾ ਸਥਾਨ ,ਮਨਰਾਜ ਕੌਰ ਨੇ ਦੂਜਾ ਸਥਾਨ ਅਤੇ ਦੂਜੀ ਲਾਇਲੈਕ ਜਮਾਤ ਦੀ ਵਿਦਿਆਰਥਣ ਅਮਾਨਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।ਇਸ ਮੁਕਾਬਲੇ ਦੀ ਜਜਮੈਂਟ ਪੰਜਾਬੀ ਵਿਭਾਗ ਦੇ ਐਚ.ਓ .ਡੀ ਗੁਰਪ੍ਰੀਤ ਕੌਰ ਅਤੇ ਪੰਜਾਬੀ ਅਧਿਆਪਕਾਂ ਮਿਸ. ਰੁਪਿੰਦਰ ਕੌਰ ਦੁਆਰਾ ਕੀਤੀ ਗਈ। ਇਸ ਮੁਕਾਬਲੇ ਦੀ ਤਿਆਰੀ ਪੰਜਾਬੀ ਅਧਿਆਪਕਾ ਮਿਸ ਬਲਦੀਪ ਕੌਰ ਵੱਲੋਂ ਕਰਵਾਈ ਗਈ ।ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਜੀ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਸਰਗਰਮੀਆਂ ਕਰਵਾ ਕੇ ਉਹਨਾਂ ਦੇ ਹੁਨਰ ਨੂੰ ਨਿਖਾਰਿਆ ਜਾਵੇ ਅਤੇ ਆਤਮ ਵਿਸ਼ਵਾਸ ਬਣਾਇਆ ਜਾਵੇ।