Tuesday, October 27, 2026
14.4 C
London
Home Uncategorized 2027 ਦੀ ਜਿੱਤ ਲਈ ਸ਼੍ਰੋਮਣੀ ਅਕਾਲੀ ਦਲ ਨੇ ਸੁਨਾਮ ’ਚ ਵਜਾਇਆ ਚੋਣੀ...

2027 ਦੀ ਜਿੱਤ ਲਈ ਸ਼੍ਰੋਮਣੀ ਅਕਾਲੀ ਦਲ ਨੇ ਸੁਨਾਮ ’ਚ ਵਜਾਇਆ ਚੋਣੀ ਬਿਗੁਲ — ਵਿਨਰਜੀਤ ਸਿੰਘ ਖਡਿਆਲ

0
13

ਨਵਨਿਯੁਕਤ ਸਰਕਲ ਪ੍ਰਧਾਨਾਂ ਨਾਲ ਪਲੇਠੀ ਮੀਟਿੰਗ, ਖਡਿਆਲ ਨੇ ਕੀਤਾ ਸਨਮਾਨਿਤ

ਸੰਗਰੂਰ ਸੁਨਾਮ /ਜੋਗਿੰਦਰ /7 ਅਕਤੂਬਰ/ ਸੁਨਾਮ: ਸ਼੍ਰੋਮਣੀ ਅਕਾਲੀ ਦਲ ਹਲਕਾ ਸੁਨਾਮ ਦੇ ਹਲਕਾ ਇੰਚਾਰਜ ਸ. ਵਿਨਰਜੀਤ ਸਿੰਘ ਖਡਿਆਲ ਵੱਲੋਂ ਹਲਕੇ ਦੇ ਨਵਨਿਯੁਕਤ ਸਮੂਹ ਸਰਕਲ ਪ੍ਰਧਾਨਾਂ ਨਾਲ ਪਲੇਠੀ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਨਵੇਂ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਾਰਟੀ ਦੀ ਮਜ਼ਬੂਤੀ ਤੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ ਗਿਆ।

ਮੀਟਿੰਗ ਦੌਰਾਨ ਸ. ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਨਵੀਂ ਟੀਮ ਤੋਂ ਪਾਰਟੀ ਨੂੰ ਵੱਡੀਆਂ ਉਮੀਦਾਂ ਹਨ। ਉਨ੍ਹਾਂ ਸਮੂਹ ਸਰਕਲ ਪ੍ਰਧਾਨਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ।

ਉਨ੍ਹਾਂ ਕਿਹਾ ਕਿ ਸਮੁੱਚੀ ਟੀਮ ਦੀ ਮਿਹਨਤ, ਏਕਤਾ ਅਤੇ ਯਤਨਾਂ ਸਦਕਾ 2027 ਵਿੱਚ ਹਲਕਾ ਸੁਨਾਮ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਝੰਡਾ ਲਹਿਰਾਇਆ ਜਾਵੇਗਾ।

ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਹੌਸਲਾ ਦਿੰਦਿਆਂ ਸ. ਵਿਨਰਜੀਤ ਸਿੰਘ ਖਡਿਆਲ ਨੇ ਕਿਹਾ, “ਡੱਟ ਕੇ ਖਿੱਚ ਕੇ ਰੱਖੋ ਸਾਥੀਓ, ਮੰਜ਼ਿਲ ਸਾਡੀ ਜਿੱਤ ਹੈ।”

ਨਵਨਿਯੁਕਤ ਸਰਕਲ ਪ੍ਰਧਾਨਾਂ ਦਾ ਸਨਮਾਨ

ਮੀਟਿੰਗ ਦੌਰਾਨ ਨਵਨਿਯੁਕਤ ਸਰਕਲ ਪ੍ਰਧਾਨਾਂ ਵਿੱਚ ਬਡਰੁੱਖਾਂ ਤੋਂ ਕੁਲਵਿੰਦਰ ਸਿੰਘ ਬਹਾਦਰਪੁਰ, ਉਭਵਾਲ ਤੋਂ ਰਣਜੀਤ ਸਿੰਘ ਚੱਠਾ ਸੇਖਵੇਂ, ਖੇੜੀ ਤੋਂ ਮੱਲ ਸਿੰਘ ਖੇੜੀ, ਸੰਘਰੇੜੀ ਤੋਂ ਬਲਵਿੰਦਰ ਸਿੰਘ ਅਕਬਰਪੁਰ, ਚੀਮਾ ਤੋਂ ਦਰਸ਼ਨ ਸਿੰਘ ਚੀਮਾ, ਸ਼ੇਰੋ ਤੋਂ ਚਰਨਜੀਤ ਸਿੰਘ ਨਮੋਲ, ਜਖੇਪਲ (ਚੌਵਾਸ) ਤੋਂ ਗੁਰਦੀਪ ਸਿੰਘ ਘਾਸੀਵਾਲਾ, ਢੱਡਰੀਆਂ ਤੋਂ ਰਾਮ ਸਿੰਘ ਸਾਬਕਾ ਸਰਪੰਚ ਦਿਆਲਗੜ੍ਹ, ਲੌਂਗੋਵਾਲ ਸ਼ਹਿਰੀ ਤੋਂ ਇਸਵਿੰਦਰ ਸਿੰਘ (ਬਿੰਦਰੀ), ਲੌਂਗੋਵਾਲ ਦਿਹਾਤੀ ਤੋਂ ਸੁਖਵਿੰਦਰ ਸਿੰਘ (ਮੱਦੀ), ਸੁਨਾਮ ਦਿਹਾਤੀ ਤੋਂ ਨਿਰਮਲ ਸਿੰਘ ਜਗਤਪੁਰਾ ਅਤੇ ਸੁਨਾਮ ਸ਼ਹਿਰੀ ਤੋਂ ਜੁਝਾਰ ਸਿੰਘ ਸਿੰਘਪੁਰਾ ਸ਼ਾਮਲ ਹਨ।

ਮੀਟਿੰਗ ਦੌਰਾਨ ਨਵਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ।