Sunday, November 15, 2026
3.5 C
London
Home ਪੰਜਾਬ ਹਲਕਾ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਵੱਲੋਂ 12 ਸਰਕਲਾਂ ਦੇ ਯੂਥ ਪ੍ਰਧਾਨ ਨਿਯੁਕਤ

ਹਲਕਾ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਵੱਲੋਂ 12 ਸਰਕਲਾਂ ਦੇ ਯੂਥ ਪ੍ਰਧਾਨ ਨਿਯੁਕਤ

0
19

ਸੰਗਰੂਰ/ਸੁਨਾਮ,30 ਅਕਤੂਬਰ 2026/- ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸੁਨਾਮ ਵਿੱਚ ਪਾਰਟੀ ਦੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਵਧਾਉਣ ਦੇ ਉਦੇਸ਼ ਨਾਲ ਵੱਖ-ਵੱਖ ਸਰਕਲਾਂ ਦੇ ਨਵੇਂ ਯੂਥ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਹ ਨਿਯੁਕਤੀਆਂ ਹਲਕਾ ਇੰਚਾਰਜ ਸ. ਵਿਨਰਜੀਤ ਸਿੰਘ ਖਡਿਆਲ ਵੱਲੋਂ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਕੀਤੀਆਂ ਗਈਆਂ।

ਨਵ-ਨਿਯੁਕਤ ਯੂਥ ਸਰਕਲ ਪ੍ਰਧਾਨਾਂ ਵਿੱਚ ਸਰਕਲ ਸੁਨਾਮ ਸ਼ਹਿਰੀ ਤੋਂ ਸ. ਵਰਿੰਦਰ ਸਿੰਘ ਥਿੰਦ (ਸੁਨਾਮ), ਸਰਕਲ ਬਡਰੁੱਖਾਂ ਤੋਂ ਸ. ਸਤਨਾਮ ਸਿੰਘ (ਲਿੱਦੜਾਂ), ਸਰਕਲ ਉਭਵਾਲ ਤੋਂ ਸ. ਪ੍ਰੀਤਪਾਲ ਸਿੰਘ ਪੈਰੀ (ਉਪਲੀ), ਸਰਕਲ ਖੇੜੀ ਤੋਂ ਸ. ਜਗਰਾਜ ਸਿੰਘ (ਕੰਮੋ ਮਾਜਰਾ ਕਲਾਂ), ਸਰਕਲ ਸੰਘਰੇੜੀ ਤੋਂ ਸ. ਸੁਰਿੰਦਰ ਸਿੰਘ ਬੰਟੀ (ਗੱਗੜਪੁਰ) ਅਤੇ ਸਰਕਲ ਚੀਮਾ ਤੋਂ ਸ. ਮਨਪ੍ਰੀਤ ਸਿੰਘ ਮੰਨੀ (ਚੀਮਾ) ਸਰਕਲ ਸ਼ੇਰੋ ਤੋਂ ਸ. ਹਰਦੀਪ ਸਿੰਘ (ਨਮੋਲ), ਸਰਕਲ ਜਖੇਪਲ (ਚੌਵਾਸ) ਤੋਂ ਸ. ਹਰਦੀਪ ਸਿੰਘ ਸਿੱਧੂ (ਜਖੇਪਲ ਚੌਵਾਸ), ਸਰਕਲ ਢੱਡਰੀਆਂ ਤੋਂ ਸ. ਰਾਜਵੀਰ ਸਿੰਘ (ਦਿਆਲਗੜ੍ਹ), ਸਰਕਲ ਲੌਂਗੋਵਾਲ ਸ਼ਹਿਰੀ ਤੋਂ ਸ. ਗੁਰਨੂਰਪ੍ਰੀਤ ਸਿੰਘ (ਲੌਂਗੋਵਾਲ), ਸਰਕਲ ਲੌਂਗੋਵਾਲ ਦਿਹਾਤੀ ਤੋਂ ਸ. ਜਗਤਾਰ ਸਿੰਘ ਰੰਧਾਵਾ (ਸਤੀਪੁਰਾ) ਅਤੇ ਸਰਕਲ ਸੁਨਾਮ ਦਿਹਾਤੀ ਤੋਂ ਸ. ਮਨਦੀਪ ਸਿੰਘ (ਬਿਸ਼ਨਪੁਰਾ) ਨੂੰ ਯੂਥ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਨ੍ਹਾਂ ਨਿਯੁਕਤੀਆਂ ਨਾਲ ਹਲਕਾ ਸੁਨਾਮ ਵਿੱਚ ਪਾਰਟੀ ਦੇ ਯੂਥ ਵਿੰਗ ਨੂੰ ਹੋਰ ਸਰਗਰਮ ਕਰਨ ਅਤੇ ਪਿੰਡਾਂ ਤੇ ਸ਼ਹਿਰੀ ਖੇਤਰਾਂ ਵਿੱਚ ਨੌਜਵਾਨਾਂ ਨੂੰ ਜਥੇਬੰਦਕ ਗਤੀਵਿਧੀਆਂ ਨਾਲ ਜੋੜਨ ਦੇ ਯਤਨਾਂ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਨਵ-ਨਿਯੁਕਤ ਪ੍ਰਧਾਨਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪੋ-ਆਪਣੇ ਸਰਕਲਾਂ ਵਿੱਚ ਪਾਰਟੀ ਦੀਆਂ ਨੀਤੀਆਂ ਅਤੇ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਸੁਨਾਮ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਯੂਥ ਜਥੇਬੰਦੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨਾ ਅਤੇ ਹਰ ਵਰਕਰ ਨੂੰ ਪਾਰਟੀ ਨਾਲ ਜੋੜਨਾ ਮੁੱਖ ਤਰਜੀਹ ਹੈ। ਨਵੀਆਂ ਨਿਯੁਕਤੀਆਂ ਨਾਲ ਹਲਕੇ ਦੇ ਵਰਕਰਾਂ ਵਿੱਚ ਉਤਸ਼ਾਹ ਪੈਦਾ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ।