Sunday, November 15, 2026
3.5 C
London
Home ਪੰਜਾਬ 2027 ਦੀਆਂ ਚੋਣਾਂ ਲਈ ਹੁਣੇ ਤੋਂ ਜਥੇਬੰਦੀ ਨੂੰ ਮਜ਼ਬੂਤ ਕਰਨ ਵਿੱਚ ਜੁੱਟਣ...

2027 ਦੀਆਂ ਚੋਣਾਂ ਲਈ ਹੁਣੇ ਤੋਂ ਜਥੇਬੰਦੀ ਨੂੰ ਮਜ਼ਬੂਤ ਕਰਨ ਵਿੱਚ ਜੁੱਟਣ ਨੌਜਵਾਨ ਆਗੂ : ਖਡਿਆਲ

0
19

ਸੰਗਰੂਰ/ ਜੋਗਿੰਦਰ/ 30 ਅਕਤੂਬਰ/: ਸ਼੍ਰੋਮਣੀ ਅਕਾਲੀ ਦਲ ਹਲਕਾ ਸੁਨਾਮ ਦੇ ਹਲਕਾ ਇੰਚਾਰਜ ਸ. ਵਿਨਰਜੀਤ ਸਿੰਘ ਖਡਿਆਲ ਵੱਲੋਂ ਹਲਕੇ ਦੇ ਨਵ-ਨਿਯੁਕਤ ਯੂਥ ਸਰਕਲ ਪ੍ਰਧਾਨਾਂ ਨਾਲ ਪਲੇਠੀ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਸਮੂਹ ਨਵੇਂ ਅਹੁਦੇਦਾਰਾਂ ਨੂੰ ਸਨਮਾਨਿਤ ਕਰਦਿਆਂ ਪਾਰਟੀ ਦੀ ਮਜ਼ਬੂਤੀ ਅਤੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ਨਵ-ਨਿਯੁਕਤ ਯੂਥ ਸਰਕਲ ਪ੍ਰਧਾਨਾਂ ਵਿੱਚ ਸਰਕਲ ਸੁਨਾਮ ਸ਼ਹਿਰੀ ਤੋਂ ਸ. ਵਰਿੰਦਰ ਸਿੰਘ ਥਿੰਦ (ਸੁਨਾਮ), ਸਰਕਲ ਬਡਰੁੱਖਾਂ ਤੋਂ ਸ. ਸਤਨਾਮ ਸਿੰਘ (ਲਿੱਦੜਾਂ), ਸਰਕਲ ਉਭਵਾਲ ਤੋਂ ਸ. ਪ੍ਰੀਤਪਾਲ ਸਿੰਘ ਪੈਰੀ (ਉਪਲੀ), ਸਰਕਲ ਖੇੜੀ ਤੋਂ ਸ. ਜਗਰਾਜ ਸਿੰਘ (ਕੰਮੋ ਮਾਜਰਾ ਕਲਾਂ), ਸਰਕਲ ਸੰਘਰੇੜੀ ਤੋਂ ਸ. ਸੁਰਿੰਦਰ ਸਿੰਘ ਬੰਟੀ (ਗੱਗੜਪੁਰ), ਸਰਕਲ ਚੀਮਾ ਤੋਂ ਸ. ਮਨਪ੍ਰੀਤ ਸਿੰਘ ਮੰਨੀ (ਚੀਮਾ), ਸਰਕਲ ਸ਼ੇਰੋ ਤੋਂ ਸ. ਹਰਦੀਪ ਸਿੰਘ (ਨਮੋਲ), ਸਰਕਲ ਜਖੇਪਲ (ਚੌਵਾਸ) ਤੋਂ ਸ. ਹਰਦੀਪ ਸਿੰਘ ਸਿੱਧੂ (ਜਖੇਪਲ ਚੌਵਾਸ), ਸਰਕਲ ਢੱਡਰੀਆਂ ਤੋਂ ਸ. ਰਾਜਵੀਰ ਸਿੰਘ (ਦਿਆਲਗੜ੍ਹ), ਸਰਕਲ ਲੌਂਗੋਵਾਲ ਸ਼ਹਿਰੀ ਤੋਂ ਸ. ਗੁਰਨੂਰਪ੍ਰੀਤ ਸਿੰਘ (ਲੌਂਗੋਵਾਲ), ਸਰਕਲ ਲੌਂਗੋਵਾਲ ਦਿਹਾਤੀ ਤੋਂ ਸ. ਜਗਤਾਰ ਸਿੰਘ ਰੰਧਾਵਾ (ਸਤੀਪੁਰਾ) ਅਤੇ ਸਰਕਲ ਸੁਨਾਮ ਦਿਹਾਤੀ ਤੋਂ ਸ. ਮਨਦੀਪ ਸਿੰਘ (ਬਿਸ਼ਨਪੁਰਾ) ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਨਵੀਂ ਟੀਮ ਤੋਂ ਪਾਰਟੀ ਨੂੰ ਕਾਫ਼ੀ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਸਾਰੇ ਸਰਕਲ ਪ੍ਰਧਾਨ ਆਪਣੇ-ਆਪਣੇ ਖੇਤਰਾਂ ਵਿੱਚ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਲਈ ਪੂਰੀ ਤਨਦੇਹੀ ਅਤੇ ਲਗਨ ਨਾਲ ਕੰਮ ਕਰਨ। ਉਨ੍ਹਾਂ ਨੌਜਵਾਨ ਆਗੂਆਂ ਨੂੰ ਜਥੇਬੰਦੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਮੂਹ ਆਗੂਆਂ ਅਤੇ ਵਰਕਰਾਂ ਦੀ ਮਿਹਨਤ, ਏਕਤਾ ਅਤੇ ਸਾਂਝੇ ਯਤਨਾਂ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਸੁਨਾਮ ਵਿੱਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅੰਤ ਵਿੱਚ ਉਨ੍ਹਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਹੌਸਲਾ ਦਿੰਦਿਆਂ ਕਿਹਾ, “ਡੱਟ ਕੇ ਖਿੱਚ ਕੇ ਰੱਖੋ ਸਾਥੀਓ, ਮੰਜ਼ਿਲ ਸਾਡੀ ਜਿੱਤ ਹੈ।”