ਅਹਿਮਦਗੜ੍ਹ/4 ਨਵੰਬਰ/ ਜੋਗਿੰਦਰ /ਕਿਸ੍ਰਨ ਘਨਈਆ ਰਤਨ ਕੁਮਾਰ ਮਿੰਟਾ): ਅੱਜ ਰਾਮ ਮੰਦਿਰ ਵਿਖੇ ਤੁਲਸੀ ਮਾਤਾ ਦਾ ਵਿਆਹ ਬੜੀ ਹੀ ਸ਼ਰਧਾ ਦੇ ਨਾਲ ਕਰਵਾਇਆ ਗਿਆ। ਸਾਰੇ ਹੀ ਭਗਤਾਂ ਨੇ ਮਾਤਾ ਰਾਣੀ ਦੇ ਭਜਨਾਂ ਦਾ ਗੁਣਗਾਨ ਕੀਤਾ ਅਤੇ ਤੁਲਸੀ ਮਾਤਾ ਦੇ ਨਾਲ ਅਤੇ ਠਾਕੁਰ ਜੀ ਦੇ ਨਾਲ ਸਾਰੇ ਸ਼ਹਿਰ ਦੀ ਪਰਿਕਰਮਾ ਕੀਤੀ ਗਈ।

ਮਾਨਤਾ ਦੇ ਅਨੁਸਾਰ ਤੁਲਸੀ ਮਾਤਾ ਦਾ ਵਿਆਹ ਠਾਕੁਰ ਜੀ ਦੇ ਨਾਲ ਹੋਇਆ ਸੀ ਇਸ ਲਈ ਇਸ ਨੂੰ ਮਨਾਇਆ ਜਾਂਦਾ ਹੈ ਅਤੇ ਪੁਰੀ ਤਰ੍ਹਾਂ ਰਸਮਾਂ ਦੇ ਨਾਲ ਪੰਡਿਤ ਜੀ ਦੇ ਵਲੋਂ ਕਰਵਾਇਆ ਜਾਂਦਾ ਹੈ ਅਤੇ ਤੁਲਸੀ ਮਾਤਾ ਜੀ ਦੇ ਫੇਰੇ ਠਾਕੁਰ ਜੀ ਦੇ ਨਾਲ ਕਰਵਾਏ ਜਾਂਦੇ ਹਨ। ਇਸ ਮੌਕੇ ਤੇ ਦੀਪਕ ਸ਼ਰਮਾ ਪ੍ਰਧਾਨ ਰਾਮ ਮੰਦਿਰ ਕਮੇਟੀ ਤੋਂ ਇਲਾਵਾ ਰਤਨ ਕੁਮਾਰ ਮਿੰਟਾ, ਨਗਰ ਕੌਂਸਲ ਪ੍ਰਧਾਨ ਵਿਕੀ ਸ਼ਰਮਾ,ਰਾਮ ਸਰੂਪ ਸੂਦ, ਮਨੀ ਸੇਖਾ,ਕਾਲਾ ਬਿਜਲੀ ਵਾਲਾ,ਪ੍ਰਦੀਪ ਕੁਮਾਰ ਦੀਪਾ, ਤੁਫ਼ਾਨ ਬਾਬਾ, ਲਵਪ੍ਰੀਤ ਸਿੰਘ ਲਵੀ, ਬੋਬੀ,ਰਾਜਨ ਸ਼ਰਮਾ, ਭੋਜਰਾਜ ਸ਼ਰਮਾ, ਵਰੂਣ ਗਰਗ, ਨਮਿਤ ਗਰਗ, ਲਕਸ਼ੇ, ਪਿ੍ਸ਼ ਸ਼ਰਮਾ, ਹਾਰਦਿਕ ਸ਼ਰਮਾ, ਖਾਲਸਾ ਟੇਲਰ, ਅਤੇ ਸਾਰੇ ਹੀ ਮੁਹੱਲਾ ਵਾਸੀ ਅਤੇ ਰਾਮ ਮੰਦਿਰ ਕੀਰਤਨ ਭਜਨ ਮੰਡਲੀ ਹਾਜ਼ਰ ਸਨ।








