ਬਿਨਾਂ ਰਜਿਸਟ੍ਰੇਸ਼ਨ ਤੋਂ ਪੈਟ ਸ਼ੌਪਸਅਤੇ ਡਾਗ ਬ੍ਰੀਡਿੰਗ ਗ਼ੈਰ ਕਾਨੂੰਨੀ ਪਸ਼ੂ ਭਲਾਈ ਬੋਰਡ ਹੋਇਆ ਸਖ਼ਤ

0
24
ਡਿਪਟੀ ਡਾਇਰੈਕਟਰ ਅਤੇ ਹੋਰ ਅਧਿਕਾਰੀ ਪੈਟ ਸ਼ੋਪਸ ਅਤੇ ਡਾਗ ਬ੍ਰੀਡਰਸ ਦੀ ਇੰਸਪੈਕਸ਼ਨ ਦੌਰਾਨ

ਸੰਗਰੂਰ/ਜੋਗਿੰਦਰ/14 ਨਵੰਬਰ: ਪੰਜਾਬ ਵਿੱਚ ਹੁਣ ਖਤਰਨਾਕ ਕਿਸਮ ਦੇ ਕੁੱਤਿਆਂ ਦੀ ਬ੍ਰੀਡਿੰਗ ਨਹੀਂ ਕੀਤੀ ਜਾ ਸਕਦੀ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ ਸੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਨੇ ਦੱਸਿਆ ਕਿ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਜੀ ਦੀਆਂ ਸਖ਼ਤ ਹਦਾਇਤਾਂ ਮੁਤਾਬਿਕ ਪੰਜਾਬ ਵਿੱਚ ਖਤਰਨਾਕ ਨਸਲਾਂ ਦੇ ਕੁੱਤਿਆਂ ਦੀ ਬ੍ਰੀਡਿੰਗ ਡਾਗ ਬ੍ਰੀਡਿੰਗ ਐਂਡ ਮਾਰਕੀਟਿੰਗ ਰੂਲਜ਼ 2017 ਅਤੇ ਪੈਟ ਸ਼ੌਪਸ ਰੂਲਜ਼ 2018 ਦੇ ਮੁਤਾਬਿਕ ਰੋਕੀ ਜਾਵੇਗੀ ਹੁਣ ਡਾਗ ਬ੍ਰੀਡਰਸ ਨੂੰ ਅਤੇ ਪੈਟ ਸ਼ੌਪਸ ਜਿੱਥੇ ਕੁੱਤੇ, ਬਿੱਲੀਆਂ ਆਦਿ ਦੀ ਬ੍ਰੀਡਿੰਗ ਅਤੇ ਖਰੀਦ ਵੇਚ ਕੀਤੀ ਜਾਂਦੀ ਹੈ ਉਹਨ੍ਹਾਂ ਨੂੰ ਪਸ਼ੂ ਭਲਾਈ ਬੋਰਡ ਨਾਲ ਰਜਿਸ੍ਟਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜੁਰਮਾਨਾ ਅਤੇ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ

ਡਿਪਟੀ ਡਾਇਰੈਕਟਰ ਅਤੇ ਹੋਰ ਅਧਿਕਾਰੀ ਪੈਟ ਸ਼ੋਪਸ ਅਤੇ ਡਾਗ ਬ੍ਰੀਡਰਸ ਦੀ ਇੰਸਪੈਕਸ਼ਨ ਦੌਰਾਨ

| ਇਹਨਾਂ ਕਨੂੰਨਾਂ ਦੀ ਪਾਲਣਾ ਕਰਵਾਉਣ ਲਈ ਜਿਲ੍ਹਾ ਪੱਧਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਰੈਗੂਲਰ ਮੀਟਿੰਗਾਂ ਕਰ ਕੇ ਇਸ ਕੰਮ ਨੂੰ ਨੇਪਰੇ ਚਾੜੇਗੀ ਇਸ ਮੌਕੇ ਡਿਪਟੀ ਡਾਇਰੈਕਟਰ ਡਾ ਸੁਖਵਿੰਦਰ ਸਿੰਘ ਨੇ ਡਾਗ ਬ੍ਰੀਡਰਜ਼ ਅਤੇ ਪੈਟ ਸ਼ੌਪਸ ਦਾ ਕਾਨੂੰਨੀ ਤਰੀਕੇ ਨਾਲ ਕੰਮ ਕਰਨ ਦੇ ਚਾਹਵਾਨਾ ਨੂੰ ਤੁਰੰਤ ਪਸ਼ੂ ਭਲਾਈ ਬੋਰਡ ਨਾਲ ਰਜਿਸ੍ਟਰੇਸ਼ਨ ਕਰਵਾਉਣ ਲਈ ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ