Saturday, September 12, 2026
20.5 C
London
Home Uncategorized ਨੇਕ ਕਮਾਈ ਵਿਚੌਂ ਹਰ ਰੋਜ਼ ਇੱਕ ਰੁਪਿਆ ਦਾਨ ਕੱਢਕੇ ਲੋੜਵੰਦਾ ਦੀ ਸਹਾਇਤਾ...

ਨੇਕ ਕਮਾਈ ਵਿਚੌਂ ਹਰ ਰੋਜ਼ ਇੱਕ ਰੁਪਿਆ ਦਾਨ ਕੱਢਕੇ ਲੋੜਵੰਦਾ ਦੀ ਸਹਾਇਤਾ ਕਰਨੀ ਚਾਹੀਦੀ ਹੈ.. ਵਿਸ਼ਾਲ ਕੌਸ਼ਲ

0
94

ਸੰਗਰੂਰ/ਸੁਨਾਮ/ਜੌਗਿੰਦਰ/22 ਦੰਸਬਰ: ਸ੍ਰੀ ਗਣਪਤੀ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ: ਸੁਨਾਮ ਵਲੌਂ ਇੱਕ ਵਿਸ਼ੇਸ਼ ਪਰਿਵਾਰ ਮਿਲਨ ਸਮਾਰੋਹ ਪ੍ਰਧਾਨ ਵਿਸ਼ਾਲ ਕੌਸ਼ਲ ਦੀ ਅਗਵਾਈ ਹੇਠ ਰੋਇਲ ਸਪਾਈਸ ਹੋਟਲ ਵਿਖੇ ਕਰਵਾਇਆ ਗਿਆ, ਜਿਸ ਵਿੱਚ ਬਤੌਰ ਮੁੱਖ ਮਹਿਮਾਨ ਨਗਰ ਕੌਂਸਲਰ ਕਨਈਆ ਲਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੰਚ ਸੰਚਾਲਣ ਅਮਿਤ ਫੁੱਲ ਅਤੇ ਭਾਨੂ ਪ੍ਰਤਾਪ ਨੇ ਕੀਤਾ ਉਪਰੰਤ ਸਮਾਰੋਹ ਵਿੱਚ ਵੱਖ ਵੱਖ ਕਿਸਮ ਦੀਆਂ ਸ਼ਾਨਦਾਰ ਗੇਮਾਂ ਕਰਵਾਈਆਂ ਗਈਆਂ ਲੇਡੀਜ ਜੈਂਟਸ ਅਤੇ ਬੱਚਿਆਂ ਦੀਆਂ ਗੇਮਾਂ ਵਿੱਚੋਂ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਵਿਸ਼ਾਲ ਕੋਸ਼ਲ ਨੇ ਕਿਹਾ ਕਿ ਨਿੱਜੀ ਜ਼ਿੰਦਗੀ ਵਿੱਚੋਂ ਕੁਝ ਪੱਲ ਕੱਢ ਕੇ ਪਰਿਵਾਰ ਸਮੇਤ ਸਾਨੂੰ ਸਮਾਜ ਸੇਵੀ ਕਾਰਜਾਂ ਵਿੱਚ ਲਗਾਣੇ ਚਾਹੀਦੇ ਹਨ ਓਹਨਾਂ ਦੱਸਿਆ ਕਿ ਸ੍ਰੀ ਸੁਸਾਇਟੀ ਵੱਲੋਂ ਹੁਣ ਤੱਕ 500 ਦੇ ਕਰੀਬ ਲੜਕੀਆਂ ਨੂੰ ਕਟਿੰਗ ਅਤੇ ਟੇਲਰਿੰਗ ਦੀ ਟਰੇਨਿੰਗ ਦਿੱਤੀ ਜਾ ਚੁੱਕੀ ਹੈ, ਸਕੂਲਾਂ ਵਿੱਚ ਬੱਚਿਆਂ ਨੂੰ ਪਾਠਕ ਸਮਗਰੀ ਵਿਤਰਿਤ ਕੀਤੀ ਗਈ ,ਮੈਡੀਕਲ ਕੈਂਪ ਲਗਾਏ ਗਏ ਪ੍ਰਦੂਸ਼ਣ ਰਹਿਤ ਕੈਂਪ ਮਾਸਕ ਵੰਡ ਸਮਾਰੋਹ ਕਈ ਲੜਕੀਆਂ ਨੂੰ ਸ਼ਾਦੀ ਦਾ ਸਮਾਨ ਦੇ ਕੇ ਸਹਾਇਤਾ ਕੀਤੀ ਗਈ ਆਪਰੇਸ਼ਨ ਲਈ ਕਈ ਲੋੜਵੰਦ ਮਰੀਜ਼ਾਂ ਦੀ ਮਦਦ ਕੀਤੀ ਗਈ, ਤੇ ਕਿਹਾ ਕਿ ਸਾਨੂੰ ਆਪਣੀ ਨੇਕ ਕਮਾਈ ਵਿੱਚੋਂ ਹਰ ਰੋਜ਼ ਇਕ ਰੁਪਿਆ ਦਾਨ ਕੱਢਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।


ਉਪਰੰਤ ਸੁਸਾਇਟੀ ਮੈਂਬਰਾਂ ਨੂੰ ਪਰਿਵਾਰ ਸਮੇਤ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾਕਟਰ ਪ੍ਰਿੰਸ ਭਰਤ, ਵਿਕਾਸ ਕੁਮਾਰ, ਰਾਜੇਸ਼ ਖੀਪਲਾ, ਜਸਵੀਰ ਸਿੰਘ ,ਕ੍ਰਿਸ਼ਨ ਅਰੋੜਾ, ਮਾਸਟਰ ਸੁਖਬੀਰ ਸਿੰਘ, ਮਣੀ, ਸੈਮਰੌਕ ਕੌਸ਼ਲ ਨੇ ਪਰਿਵਾਰ ਸਮੇਤ ਹਾਜ਼ਰੀ ਲਗਵਾਈ।