ਧੰਨ ਧੰਨ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ — ਸਹੋਦੀ ਅੱਡੇ ‘ਤੇ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ

0
33

27 ਦਸੰਬਰ ਜੋਗਿੰਦਰ:– ਅੱਜ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਜਗਤ ਮਾਤਾ ਗੁਜਰੀ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਹ ਪਵਿੱਤਰ ਦਿਹਾੜਾ ਬਹੁਤ ਲੰਮੇ ਅਰਸੇ ਤੋਂ ਪਿੰਡ ਸਹੋਦੀ ਦੇ ਅੱਡੇ ‘ਤੇ ਸੰਗਤ ਦੇ ਸਹਿਯੋਗ ਨਾਲ ਗੁਰੂ ਕਾ ਲੰਗਰ ਲਾ ਕੇ ਨਿਰੰਤਰ ਮਨਾਇਆ ਜਾ ਰਿਹਾ ਹੈ। ਇਸ ਪਾਵਨ ਸਮਾਗਮ ਦੌਰਾਨ ਸੰਗਤ ਵੱਲੋਂ ਗੁਰੂ ਸਾਹਿਬ ਦੇ ਚਰਨਾਂ ‘ਚ ਹਾਜ਼ਰੀ ਭਰੀ ਗਈ ਅਤੇ ਗੁਰੂ ਕਾ ਲੰਗਰ ਸੇਵਾ ਭਾਵ ਨਾਲ ਵਰਤਾਇਆ ਗਿਆ। ਇਸ ਮੌਕੇ ਦਾਸ ਨੂੰ ਵੀ ਮਹਾਰਾਜ ਦੀ ਹਜੂਰੀ ਵਿੱਚ ਖੜ ਕੇ ਸੰਗਤ ਦੇ ਚਰਨਾਂ ‘ਚ ਦੋ ਸ਼ਬਦ ਬੋਲਣ ਦਾ ਸੁਭਾਗ ਪ੍ਰਾਪਤ ਹੋਇਆ, ਜੋ ਕਿ ਦਾਸ ਲਈ ਬਹੁਤ ਵੱਡੀ ਬਖ਼ਸ਼ਿਸ਼ ਅਤੇ ਮਾਣ ਵਾਲੀ ਗੱਲ ਹੈ।