ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਮਿੱਠੇ ਚਾਵਲਾਂ ਦਾ ਲੰਗਰ, ਵੱਲੋਂ ਰਵਿਦਾਸ ਕਮੇਟੀ ਮੋਰਾਂਵਾਲੀ

0
42

ਸੰਗਰੂਰ (ਸੁਨਾਮ) | ਜੋਗਿੰਦਰ
31 ਜਨਵਰੀ 2026 ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ਨੂੰ ਸਮਰਪਿਤ ਹੋ ਕੇ ਰਵਿਦਾਸ ਕਮੇਟੀ ਮੋਰਾਂਵਾਲੀ, ਸੁਨਾਮ ਵੱਲੋਂ ਭਰਪੂਰ ਸ਼ਰਧਾ ਅਤੇ ਉਤਸ਼ਾਹ ਨਾਲ ਧਾਰਮਿਕ ਸਮਾਗਮ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਪਾਵਨ ਦਿਹਾੜੇ ਮੌਕੇ ਸਵੇਰ ਤੋਂ ਹੀ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ,

ਕਮੇਟੀ ਵੱਲੋਂ ਲਗਾਏ ਗਏ ਲੰਗਰ ਵਿੱਚ ਸੰਗਤਾਂ ਲਈ ਵਿਸ਼ੇਸ਼ ਤੌਰ ’ਤੇ ਮਿੱਠੇ ਚਾਵਲਾਂ ਦਾ ਲੰਗਰ ਤਿਆਰ ਕੀਤਾ ਗਿਆ, ਜਿਸਨੂੰ ਸਾਰੇ ਸੰਗਤਾਂ ਨੇ ਬੜੇ ਆਨੰਦ ਨਾਲ ਪ੍ਰਸ਼ਾਦ ਵਜੋਂ ਗ੍ਰਹਿਣ ਕੀਤਾ। ਲੰਗਰ ਸੇਵਾ ਦੌਰਾਨ ਸੇਵਾਦਾਰਾਂ ਨੇ ਗੁਰੂ ਸਾਹਿਬ ਦੀ ਸਿੱਖਿਆ “ਮਨੁੱਖੀ ਬਰਾਬਰੀ ਅਤੇ ਸੇਵਾ ਭਾਵ” ਨੂੰ ਅਮਲ ਵਿੱਚ ਲਿਆਉਂਦਿਆਂ ਬੜੀ ਲਗਨ ਨਾਲ ਸੇਵਾ ਨਿਭਾਈ।

ਇਹ ਲੰਗਰ ਸੇਵਾ ਸਥਾਨਕ ਦੁਕਾਨਦਾਰ ਵੀਰਾਂ ਵੱਲੋਂ ਪੂਰੇ ਦੇਸ ਸਹਿਯੋਗ ਨਾਲ ਸੰਪੰਨ ਹੋਈ, ਜਿਸ ਨਾਲ ਸਮਾਜਿਕ ਏਕਤਾ ਅਤੇ ਆਪਸੀ ਭਾਈਚਾਰੇ ਦੀ ਸੁੰਦਰ ਮਿਸਾਲ ਕਾਇਮ ਹੋਈ। ਆਖ਼ਿਰ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗ ਕਰਨ ਵਾਲੇ ਸਾਰੇ ਸੇਵਾਦਾਰਾਂ ਅਤੇ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।