Saturday, September 12, 2026
20.5 C
London
Home Uncategorized ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਮੌਕੇ ਕੈਬਿਨਟ ਮੰਤਰੀ ਅਮਨ ਅਰੌੜਾ...

ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਮੌਕੇ ਕੈਬਿਨਟ ਮੰਤਰੀ ਅਮਨ ਅਰੌੜਾ ਨੇ ਗੁਰੂ ਘਰ ਪੀਰਾਂ ਵਾਲਾ ਗੇਟ ਵਿਖੇ ਨਤਮਸਤਕ ਹੋ ਕੇ ਹਾਜ਼ਰੀ ਲਗਵਾਈ

0
66

ਸੰਗਰੂਰ/ਸੁਨਾਮ/ਜੋਗਿੰਦਰ/:-ਸ਼੍ਰੀ ਗੁਰੂ ਰਵੀਦਾਸ ਜੀ ਦੇ ਪਾਵਨ ਜਨਮ ਦਿਹਾੜੇ ਮੌਕੇ ਕੈਬਿਨਟ ਮੰਤਰੀ ਸ਼੍ਰੀ ਅਮਨ ਅਰੌੜਾ ਜੀ ਵੱਲੋਂ ਗੁਰੂ ਘਰ ਪੀਰਾਂ ਵਾਲਾ ਗੇਟ ਵਿਖੇ ਨਤਮਸਤਕ ਹੋ ਕੇ ਹਾਜ਼ਰੀ ਲਗਵਾਈ ਗਈ। ਇਸ ਮੌਕੇ ਸੁਨਾਮ/ਸੰਗਰੂਰ ਤੋਂ ਕਈ ਪ੍ਰਮੁੱਖ ਆਗੂ ਅਤੇ ਸਮਾਜਕ ਸਖ਼ਸੀਅਤਾਂ ਹਾਜ਼ਰ ਰਹੀਆਂ।

ਇਸ ਸਮਾਗਮ ਦੌਰਾਨ ਸ਼੍ਰੀ ਮੁਕੇਸ਼ ਜੁਨੇਜਾ (ਚੇਅਰਮੈਨ, ਮਾਰਕੀਟ ਕਮੇਟੀ), ਪ੍ਰਮਜੀਤ ਸਿੰਘ ਦਰਦੀ (ਕੌਚ ਸਾਹਿਬ), ਮੰਗਲ ਸਿੰਘ ਕਾਲਾ (ਆਪ ਆਗੂ), ਦਾਰਾ ਸਿੰਘ (ਪ੍ਰਧਾਨ, ਟਰੈਕਟਰ ਯੂਨੀਅਨ ਸੁਨਾਮ) ਸਮੇਤ ਹੋਰ ਸੰਗਤਾਂ ਨੇ ਵੀ ਸ਼ਿਰਕਤ ਕੀਤੀ।

ਕਮੇਟੀ ਵੱਲੋਂ ਕੈਬਿਨਟ ਮੰਤਰੀ ਸ਼੍ਰੀ ਅਮਨ ਅਰੌੜਾ ਜੀ ਨੂੰ ਮਾਨ-ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸਮੇਤ ਸਮੂਹ ਕਮੇਟੀ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਸ਼੍ਰੀ ਗੁਰੂ ਰਵੀਦਾਸ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਦਾ ਸਨੇਹਾ ਦਿੱਤਾ ਗਿਆ।