ਸੰਗਰੂਰ/ਸੁਨਾਮ/ਜੌਗਿੰਦਰ 9 ਅਕਤੂਬਰ: ਸ੍ਰੀ ਅਮਨ ਅਰੋੜਾ ਕੈਬਿਨਟ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹੈਲਥ ਡਿਪਾਰਟਮੈਂਟ ਦੀ ਟੀਮ ਦੁਆਰਾ ਵਾਰਡ ਨੰਬਰ 14 ਦੇ ਡੇਰਾ ਬਾਬਾ ਭਗਵੰਤ ਨਾਥ ਧਰਮਸ਼ਾਲਾ ਵਿਖੇ ਇੱਕ ਵਿਸ਼ਾਲ ਮੈਡੀਕਲ ਚੈੱਕ ਅਪ ਕੈਂਪ ਮਿਤੀ 10 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ ਦੇ 1.30 ਵਜੇ ਤੱਕ ਲਗਾਇਆ ਜਾਵੇਗਾ, ਇੱਹ ਵਿਸ਼ੇਸ਼ ਜਾਣਕਾਰੀ ਦਿੰਦਿਆ ਮੈਡੀਕਲ ਲੈਬੌਰੇਟਰੀ ਐਸ਼ੌਸ਼ਿਏਸ਼ਨ ਜਿਲਾ ਸੰਗਰੂਰ ਦੇ ਪ੍ਧਾਨ ਵਿਸ਼ਾਲ ਕੌਸ਼ਲ ਨੇ ਦਸਿਆ ਕਿ ਇਸ ਕੈਂਪ ਵਿੱਚ ਸਿਵਿਲ ਹਸਪਤਾਲ ਦੀ ਟੀਮ ਦੁਆਰਾ ਹਰ ਤਰ੍ਹਾਂ ਦੀ ਬਿਮਾਰੀ ਦੇ ਇਲਾਜ਼ ਲਈ ਦਵਾਈ ਬਿਲਕੁੱਲ ਮੁਫਤ ਦਿੱਤੀ ਜਾਵੇਗੀ । ਓਹਨਾਂ ਲੋੜਵੰਦਾ ਨੂੰ ਵੱਧ ਤੌ ਵੱਧ ਇਸ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ।






