Saturday, September 12, 2026
20.5 C
London
Home ਪੰਜਾਬ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਰੋਕਣ ਲਈ ਜੇਕਰ ਸਰਕਾਰ ਕਾਨੂੰਨ ਬਣਾਉਂਦੀ ਹੈ...

ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਰੋਕਣ ਲਈ ਜੇਕਰ ਸਰਕਾਰ ਕਾਨੂੰਨ ਬਣਾਉਂਦੀ ਹੈ ਤਾਂ ਉਸੇ ਦਾ ਨੁਕਸਾਨ ਵੀ ਸਾਹਮਣੇ ਆਉਣਗੇ : ਭਾਈ ਅਤਲਾ

0
59

ਮਾਨਸਾ 9 ਮਾਰਚ( ਜੋਗਿੰਦਰ ):- ਪਿਛਲੇ ਲੰਬੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਰਮਾਂ ਦੇ ਗ੍ਰੰਥਾਂ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣ ਬਾਰੇ ਜੋ ਉੱਠ ਹੀ ਮੰਗ, ਅਤੇ ਜੇਕਰ ਸਰਕਾਰ ਇਸ ਸਬੰਧੀ ਕਾਨੂੰਨ ਬਣਾਉਂਦੀ ਹੈ ਤਾਂ ਉਸ ਸਬੰਧੀ ਸਾਹਮਣੇ ਆਉਣ ਵਾਲੇ ਨੁਕਸਾਨ ਬਾਰੇ ਗੱਲ ਕਰਦੇ ਆਂ ਸੁਖਚੈਨ ਸਿੰਘ ਅਤਲਾ ਮੁੱਖ ਸੇਵਾਦਾਰ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ (ਪੰਜਾਬ) ਨੇ ਕਿਹਾ ਕਿ ਪਿਛਲੇ ਦਿਨੀ ਨਾਮੀ ਅਖਬਾਰ ਵਿੱਚ ਲੱਗੀ ਖਬਰ ਦਾ ਹਵਾਲਾ ਦਿੰਦੇ ਆ ਭਾਈ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਇਹ ਬਿਲਕੁਲ ਸੱਚ ਹੈ ਕਿ ਜੇਕਰ ਸਰਕਾਰ ਬੇਅਦਬੀਆਂ ਰੋਕਣ ਲਈ ਕਾਨੂੰਨ ਬਣਾਉਂਦੀ ਹੈ ਤਾਂ ਉਸ ਦੇ ਕਿਸਾਨ ਵੀ ਸਾਹਮਣੇ ਆਉਣਗੇ, ਅਤਲਾ ਨੇ ਕਿਹਾ ਕਿ ਖਬਰ ਮੁਤਾਬਕ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਮਾਮਲਾ ਦਰਜ ਹੁੰਦਾ ਹੈ ਤਾਂ ਕੀ ਪੁਲਿਸ ਗੁਰੂ ਸਾਹਿਬ ਨੂੰ ਮਾਲਖਾਨੇ ਵਿੱਚ ਰੱਖੇਗੀ, ਮਾਮਲੇ ਦੀ ਜਾਂਚ ਕਰਨ ਸਮੇਂ ਕੀ ਪੁਲਿਸ ਅਫਸਰ ਸਾਬਤ ਸੂਰਤ ਸਿੱਖ ਅਫਸਰ ਹੀ ਹੋਣਗੇ, ਕੀ ਅਦਾਲਤ ਵਿੱਚ ਪੇਸ਼ੀ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਸਾਹਿਬ ਤੇ ਛਤਰ ਸਾਹਿਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਮਨੁੱਖ ਜੱਜ ਦੇ ਸਾਹਮਣੇ ਪੇਸ਼ ਕਰਨਾ ਜਾਇਜ਼ ਹੈ। ਭਾਈ ਅਤਲਾ ਨੇ ਕਿਹਾ ਇੱਕ ਐਕਟ ਪਹਿਲਾਂ ਬਣਿਆ ਹੋਇਆ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਦੱਸ ਰਹੇ ਸਨ ਉਸ ਐਕਟ ਨੂੰ ਹੀ ਮਜ਼ਬੂਤੀ ਨਾਲ ਲਾਗੂ ਕੀਤਾ ਜਾਵੇ ਤਾਂ ਬਹੁਤ ਕਾਰਗਰ ਸਾਬਤ ਹੋਵੇਗਾ।ਉਹਨਾਂ ਕਿਹਾ ਕਿ ਇਸ ਨਾਲੋਂ ਚੰਗਾ ਹੈ ਕਿ ਬੇਅਦਬੀਆਂ ਰੋਕਣ ਲਈ ਸਰਕਾਰ ਨੂੰ ਅਤੇ ਗੁਰੁਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਹੀ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ।