Saturday, September 12, 2026
20.5 C
London
Home ਪੰਜਾਬ ਅੱਜ ਪੰਜਾਬ ਜਨ ਜਾਤੀਆਂ ਸੰਘ ਦੀ ਇੱਕ ਅਹਿਮ ਮੀਟਿੰਗ ਸ, ਗੁਰਚਰਨ ਸਿੰਘ...

ਅੱਜ ਪੰਜਾਬ ਜਨ ਜਾਤੀਆਂ ਸੰਘ ਦੀ ਇੱਕ ਅਹਿਮ ਮੀਟਿੰਗ ਸ, ਗੁਰਚਰਨ ਸਿੰਘ ਰੁਪਾਣਾ ਸੂਬਾ ਮੀਤ ਪ੍ਰਧਾਨ ਵਿਮੁਕਤ ਜਾਤੀਆਂ ਵਿੰਗ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਪਟਿਆਲਾ ਪੰਚਾਇਤ ਭਵਨ ਵਿਖੇ ਪੰਜਾਬ ਦੇ ਸਿਹਤ ਮੰਤਰੀ ਡਾ਼ ਬਲਵੀਰ ਸਿੰਘ ਜੀ ਨਾਲ ਹੋਈ।

0
43

ਸੰਗਰੂਰ/ਜੋਗਿੰਦਰ/17 ਮਾਰਚ/
ਇਸ ਮੀਟਿੰਗ ਵਿੱਚ ਪੰਜਾਬ ਦੀਆਂ 41 ਜਨ ਜਾਤੀਆਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਸਿਹਤ ਮੰਤਰੀ ਸਾਹਿਬ ਨੂੰ ਪੰਜਾਬ ਦੀਆਂ ਜਨ ਜਾਤੀਆਂ ਦੀ ਭਲਾਈ ਅਤੇ ਵਿਕਾਸ ਲਈ ਸਪੈਸ਼ਲ ਪੈਕੇਜ ਦੇਣ ਅਤੇ ਵੱਖਰਾ ਵਿਕਾਸ ਬੋਰਡ ਬਣਾਉਣ ਲਈ ਮੰਗ ਪੱਤਰ ਦਿੱਤਾ ਗਿਆ ਜਿਸ ਬਾਰੇ ਮੰਤਰੀ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਸੰਗਠਨ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਦੇ ਨਾਲ ਮੀਟਿੰਗ ਕਰਵਾ ਕੇ ਜਲਦੀ ਹੀ ਪੰਜਾਬ ਜਨ ਜਾਤੀਆਂ ਭਲਾਈ ਅਤੇ ਵਿਕਾਸ ਬੋਰਡ ਬਣਾਉਣ ਲਈ ਹਾਂ ਕੀਤੀ।
ਇਸ ਮੀਟਿੰਗ ਵਿੱਚ ਪੰਜਾਬ ਦੀਆਂ ਜਨ ਜਾਤੀਆਂ ਦੇ ਪ੍ਰਮੁੱਖ ਆਹੁਦੇਦਾਰਾਂ ਨੂੰ ਪਾਰਟੀ ਅਤੇ ਸਰਕਾਰ ਵਿੱਚ ਬਣਦਾ ਸਥਾਨ ਦੇਣ ਲਈ ਆਹੁਦੇਦਾਰਾਂ ਦੀ ਲਿਸਟ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਨੂੰ ਭੇਜ ਦਿੱਤੀ।

ਮੰਤਰੀ ਸਾਹਿਬ ਨੇ ਕਿਹਾ ਕਿ 10 ਲੱਖ ਦਾ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ਅਤੇ 1000 ਰੁਪਏ ਜਨਰਲ ਅਤੇ 1500 ਰੁਪਏ ਐਸ ਸੀ ਬੀਬੀਆਂ ਦੇ ਬੈਂਕ ਖਾਤੇ ਪੁਗਾਉਣ ਲਈ ਜਨ ਜਾਤੀਆਂ ਦੇ ਡੇਰਿਆਂ ਵਿੱਚ ਕੈਂਪ ਲਗਾਏ ਜਾਣਗੇ।
ਮੀਟਿੰਗ ਵਿੱਚ ਸਰਵ ਸ੍ਰੀ ਤਰਸੇਮ ਚੌਧਰੀ ਸੁਨਾਮ ਸੂਬਾ ਮੀਤ ਪ੍ਰਧਾਨ,ਡਾ਼ ਰਜਿੰਦਰ ਸਿੰਘ ਭੱਟੀ ਸੰਗਠਨ ਸਕੱਤਰ,ਮੰਗਲ ਸਿੰਘ ਕਾਲਾ ਯੂਥ ਪ੍ਰਧਾਨ, ਜਸਵੰਤ ਸਿੰਘ ਧਰਮਸੋਤ ਵਿੱਤ ਸਕੱਤਰ, ਕੁਲਵੰਤ ਸਿੰਘ ਲਾਲਕਾ ਐਮ ਸੀ ਵਾਰਡ ਨੰਬਰ 26 ਪਟਿਆਲਾ, ਭਜਨ ਰਾਮ ਜ਼ਿਲ੍ਹਾ ਪ੍ਰਧਾਨ, ਸੁੱਚਾ ਰਾਮ ਜਨਰਲ ਸਕੱਤਰ ਪਟਿਆਲਾ,ਕਰਨ ਭੱਟੀ ਜ਼ਿਲ੍ਹਾ ਯੂਥ ਪ੍ਰਧਾਨ ,ਸੋਹਨ ਸਿੰਘ ਸਰਪੰਚ ਕਰਮਗੜ੍ਹ, ਹਰਦੇਵ ਸਿੰਘ ਸਕੱਤਰ ਸੰਜੂ ਕਰਮਗੜ੍ਹ ਅਤੇ ਹੋਰ ਮੈਂਬਰ ਸਾਹਿਬਾਨ ਸ਼ਾਮਿਲ ਹੋਏ।