ਬਲਾਕ ਸੁਨਾਮ-1 ਦੀਆਂ ਹੈਲਪਰਾਂ ਤੇ ਵਰਕਰਾਂ ਵੱਲੋਂ ਜਿਲਾ ਪ੍ਰਧਾਨ, ਬਲਾਕ ਪ੍ਰਧਾਨ ਅਤੇ ਸਟੇਟ ਮੀਤ ਪ੍ਰਧਾਨ ਤ੍ਰਿਸ਼ਨਜੀਤ ਜੀ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ

0
23

ਸੰਗਰੂਰ/ਸੁਨਾਮ/ ਜੋਗਿੰਦਰ/04 ਅਪ੍ਰੈਲ/- ਅੱਜ: ਬਲਾਕ ਸੁਨਾਮ-1 ਦੀਆਂ ਹੈਲਪਰਾਂ ਤੇ ਵਰਕਰਾਂ ਵੱਲੋਂ ਜਿਲਾ ਪ੍ਰਧਾਨ, ਬਲਾਕ ਪ੍ਰਧਾਨ ਅਤੇ ਸਟੇਟ ਮੀਤ ਪ੍ਰਧਾਨ ਤ੍ਰਿਸ਼ਨਜੀਤ ਜੀ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਤ੍ਰਿਸ਼ਨਜੀਤ ਜੀ ਨੇ ਆਪਣੀ ਸਵੈ-ਇੱਛਾ ਨਾਲ ਨੌਕਰੀ ਤੋਂ ਰਿਟਾਇਰਮੈਂਟ ਲਈ ਹੈ।

ਇਸ ਮੌਕੇ ਯੂਨੀਅਨ ਦੇ ਸਾਰੇ ਨੁਮਾਇੰਦੇ ਵੀ ਹਾਜਰ ਰਹੇ ਅਤੇ ਭਾਈ ਮੂਲ ਚੰਦ ਜੀ ਦੇ ਦਰਬਾਰ ਵਿੱਚ ਇਕੱਠ ਦੌਰਾਨ ਤ੍ਰਿਸ਼ਨਜੀਤ ਜੀ ਨੂੰ ਵਧਾਈਆਂ ਦਿੱਤੀਆਂ ਗਈਆਂ। ਸਾਰੇ ਹਾਜਰ ਮੈਂਬਰਾਂ ਵੱਲੋਂ ਉਹਨਾਂ ਦੀ ਭਵਿੱਖ ਲਈ ਚੰਗੇ ਕੰਮ ਕਰਨ ਦੀ ਕਾਮਨਾ ਕੀਤੀ ਗਈ।

ਜ਼ਿਕਰਯੋਗ ਹੈ ਕਿ ਤ੍ਰਿਸ਼ਨਜੀਤ ਜੀ ਨੌਕਰੀ ਤੋਂ ਰਿਟਾਇਰ ਹੋਣ ਦੇ ਬਾਵਜੂਦ ਯੂਨੀਅਨ ਵਿੱਚ ਅਜੇ ਵੀ ਸਰਗਰਮ ਹਨ। ਉਹ ਸੁਨਾਮ ਵਿੱਚ ਯੂਨੀਅਨ ਦੇ ਇੰਚਾਰਜ ਅਤੇ ਜਿਲੇ ਵਿੱਚ ਚੇਅਰਪਰਸਨ ਵਜੋਂ ਸੇਵਾ ਨਿਭਾ ਰਹੇ ਹਨ।

ਇਸ ਦੌਰਾਨ ਸਾਰੇ ਹੈਲਪਰਾਂ ਅਤੇ ਵਰਕਰਾਂ ਨੇ ਇਕੱਠੇ ਹੋਕੇ ਸੁਹਾਵਣਾ ਮਾਹੌਲ ਬਣਾਇਆ ਅਤੇ ਤ੍ਰਿਸ਼ਨਜੀਤ ਜੀ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ। ਸਮੂਹ ਸਾਥੀਆਂ ਵੱਲੋਂ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ ਗਈ।