Saturday, September 12, 2026
20.5 C
London
Home Uncategorized ਬੜੂ ਸਾਹਿਬ ਵਿਖੇ ਵਿਸਾਖੀ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਏ,ਫੌਜੀ ਬੈਡ ਅਤੇ ਗਤਕਾ...

ਬੜੂ ਸਾਹਿਬ ਵਿਖੇ ਵਿਸਾਖੀ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਏ,ਫੌਜੀ ਬੈਡ ਅਤੇ ਗਤਕਾ ਟੀਮ ਨੇ ਸੰਗਤਾਂ ਨੂੰ ਵਿਖਾਏ ਅਦਭੁੱਤ ਜੌਹਰ

0
35

ਸੰਗਰੂਰ/ਜੋਗਿੰਦਰ/13 ਅਪ੍ਰੈਲ/- ਗੁ. ਬੜੂ ਸਾਹਿਬ (ਹਿ.ਪ੍ਰ.) ਵਿਖੇ ਹਰ ਸਾਲ ਦੀ ਤਰ੍ਹਾਂ ਤਿੰਨ ਰੋਜਾ ‘ਵਿਸਾਖੀ ਸਮਾਗਮ’ 12 ਤੋਂ 14 ਅਪ੍ਰੈਲ ਤੱਕ ਕਰਵਾਇਆ ਜਾ ਰਿਹਾ ਹੈ । ਇਸ ਸਮਾਗਮ ਦੇ ਦੂਜੇ ਦਿਨ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ,

ਜਿਸ ਦੀ ਅਰੰਭਤਾ ਦੀ ਅਰਦਾਸ ਬੜੂ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਕੀਤੀ । ਬੜੂ ਸਾਹਿਬ ਤੋ ਮਛੇਰ ਤੱਕ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਇਸ ਨਗਰ ਕੀਰਤਨ ਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਦਿੱਲੀ ਤੋਂ ਸੰਗਤਾਂ ਨੇ ਉਤਸਾਹ ਨਾਲ ਸ਼ਿਰਕਤ ਕੀਤੀ ।

ਨਗਰ ਕੀਰਤਨ ਦੌਰਾਨ ਗਤਕੇ ਦੇ ਮਾਹਿਰ ਬੱਚਿਆਂ ਅਤੇ ਨੌਜਵਾਨਾਂ ਨੇ ਗਤਕੇ ਦੇ ਅਦਭੁੱਤ ਜੌਹਰ ਵਿਖਾਏ । ਫੌਜੀ ਬੈਡ ਵਲੋਂ ਵੀ ਸੰਗਤਾਂ ਨੂੰ ਆਪਣੀ ਕਲਾ ਦੇ ਜੌਹਰ ਵਿਖਾਏ ਗਏ ਅਤੇ ਨਗਰ ਕੀਰਤਨ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪਕਵਾਨ ਦੇ ਲੰਗਰ ਸੰਗਤਾਂ ਵਲੋ ਲਗਾਏ ਗਏ।

ਨਗਰ ਕੀਰਤਨ ਦੇ ਮਛੇਰ ਤੋਂ ਵਾਪਸ ਬੜੂ ਸਾਹਿਬ ਪੁੱਜਣ ‘ਤੇ ਸਮਾਪਤੀ ਦੀ ਅਰਦਾਸ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਨੇ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਅਕਾਲ ਅਕੈਡਮੀ ਬੜੂ ਸਾਹਿਬ ਅਤੇ ਇਟਰਨਲ ਯੂਨੀਵਰਸਿਟੀ ਵਿਖੇ ਪੁੱਜਣ ਤੇ ਸਮੁੱਚੇ ਸਟਾਫ ਵਲੋ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ਬੜੂ ਸਾਹਿਬ ਦੇ ਹੋਰਨਾਂ ਸੇਵਾਦਾਰਾਂ ਤੋਂ ਇਲਾਵਾ ਭਾਰੀ ਗਿਣਤੀ ਚ ਸੰਗਤਾਂ ਮੌਜੂਦ ਸਨ ।