ਅਕਾਲ ਅਕੈਡਮੀ ਰਾਜੀਆ ਦੇ ਵਿੱਦਿਆਰਥੀਆਂ ਦੀ ਰਾਸ਼ਟਰੀ ਪੱਧਰ ਲਈ ਹੋਈ ਚੋਣ

0
101

ਸੰਗਰੂਰ/ਚੀਮਾਂ/ਜੋਗਿੰਦਰ: ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਰਾਜੀਆ ਦੇ ਵਿਦਿਆਰਥੀਆਂ ਨੇ 12 ਟੀਮਾਂ ਵਿਚਕਾਰ ਹੋਈ ਰਗਬੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨਾਲ ਹੋਈਆਂ 4 ਮੁਕਾਬਲਿਆਂ ਵਿੱਚ ਸ਼ਾਨਦਾਰ ਟੀਮ ਵਰਕ ਅਤੇ ਪ੍ਰਦਰਸ਼ਨ ਦਿਖਾਉਂਦੇ ਹੋਏ ਅਕੈਡਮੀ ਦੇ ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤਿਆ ਅਤੇ ਹੁਣ ਉਹ ਰਾਸ਼ਟਰੀ ਪੱਧਰ ਦੀ ਰਗਬੀ ਮੁਕਾਬਲੇ ਲਈ ਚੁਣੇ ਗਏ ਹਨ। ਅਕੈਡਮੀ ਦੇ ਪ੍ਰਿੰਸਿਪਲ ਅਮਨਦੀਪ ਕੌਰ ਨੇ ਵੀ ਟੀਮ ਨੂੰ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਲਈ ਵਧਾਈ ਦਿੰਦਿਆਂ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਣਯੋਗ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਮੁਬਾਰਕਾਂ ਦਿੱਤੀਆਂ, ਵਿਸ਼ੇਸ਼ ਤੌਰ ‘ਤੇ ਪੀ.ਟੀ.ਆਈ. ਹਰਦੀਪ ਕੌਰ ਨੂੰ ਉਨ੍ਹਾਂ ਦੀ ਸਮਰਪਿਤ ਕੋਚਿੰਗ ਅਤੇ ਰਹਿਨੁਮਾਈ ਲਈ ਧੰਨਵਾਦ ਕੀਤਾ ਗਿਆ। ਜਿਸ ਨਾਲ ਟੀਮ ਨੂੰ ਜਿੱਤ ਹਾਸਲ ਕਰਨ ਵਿੱਚ ਸਫਲਤਾ ਮਿਲੀ। ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਸਕੂਲ ਲਈ ਮਾਣ ਦੀ ਗੱਲ ਹੈ ਅਤੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ‘ਤੇ ਹੋਰ ਵੀ ਉੱਚਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਅਕਾਲ ਅਕੈਡਮੀ ਰਾਜੀਆ ਵਿਦਿਆਰਥੀਆਂ ਵਿੱਚ ਪ੍ਰਤਿਭਾ ਨੂੰ ਨਿੱਖਾਰ ਰਹੀ ਹੈ ਅਤੇ ਅਕੈਡਮਿਕ ਦੇ ਨਾਲ-ਨਾਲ ਖੇਡਾਂ ਵਿੱਚ ਵੀ ਉਤਕ੍ਰਿਸ਼ਟਤਾ ਨੂੰ ਪ੍ਰੇਰਿਤ ਕਰ ਰਹੀ ਹੈ!