ਦਿਵਾਲੀ ਆਪਸ ਦੇ ਵਿੱਚ ਪਿਆਰ ਅਤੇ ਮਿਲ ਵਰਤਣ ਦਾ ਤਿਓਹਾਰ ਹੈ….ਵਿਸ਼ਾਲ ਕੌਸ਼ਲ

0
170

ਸੰਗਰੂਰ/ਸੁਨਾਮ/ ਜੋਗਿੰਦਰ/19 ਅਕਤੂਬਰ:-ਮੈਡੀਕਲ ਲੈਬੌਰੇਟਰੀ ਐਸੋਸੀਏਸ਼ਨ ਸੰਗਰੂਰ ਦੇ ਜਿਲਾ ਪ੍ਰਧਾਨ ਵਿਸ਼ਾਲ ਕੌਸ਼ਲ ਨੇ ਸਮੂਹ ਨਗਰ ਨਿਵਾਸੀਆਂ ਨੂੰ ਇੰਟਰਨੈਸ਼ਨਲ ਤਿਓਹਾਰ ਦਿਵਾਲੀ ਮੌਕੇ ਆਪਸੀ ਭਾਈਚਾਰਕ ਏਕਤਾ ਪ੍ਰੇਮ ਅਤੇ ਸ਼ਿਕਵੇ ਭੁਲਾ ਕੇ ਨੇੜਤਾ ਬਰਕਰਾਰ ਕਰਨ ਵਾਲੇ ਇਸ ਤਿਓਹਾਰ ਦੇ ਮੌਕੇ ਤੇ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਜਾਤਾ ਪਾਤਾ ਅਤੇ ਮਤਭੇਦ ਭੁਲਾ ਕੇ ਆਪਸੀ ਇੱਕਜੁੱਟਤਾ ਤੇ ਪਿਆਰ ਮੁਹੱਬਤ ਵਾਲਾ ਸੰਦੇਸ਼ ਲੈ ਕੇ ਇੱਕ ਦੂਸਰੇ ਦੇ ਘਰ ਜਾਣਾ ਚਾਹੀਦਾ ਹੈ ਦਿਵਾਲੀ ਦੇ ਮੌਕੇ ਤੇ ਮਾਤਾ ਲਕਸ਼ਮੀ ਦੀ ਅਪਾਰ ਕਿਰਪਾ ਦਾ ਪ੍ਰਤੀਕ ਇਹ ਤਿਉਹਾਰ ਸਭ ਲਈ ਖੁਸ਼ੀਆਂ ਲੈ ਕੇ ਆਵੇ, ਇਸ ਖੁਸ਼ੀ ਦੇ ਮੌਕੇ ਤੇ ਮਾਪਿਆਂ ਨੂੰ ਪਟਾਕਿਆਂ ਤੋਂ ਸਾਵਧਾਨੀ ਲਈ ਆਪਣੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਦਿਵਾਲੀ ਮੌਕੇ ਪਟਾਕਿਆਂ ਦੇ ਬਦਲੇ ਅਸਹਾਇ,ਲੋੜਵੰਦ ਅਤੇ ਗਰੀਬ ਲੋਕਾਂ ਦੀ ਸਹਾਇਤਾ ਕਰਕੇ ਦਿਵਾਲੀ ਮਨਾਉਣ ਦਾ ਸੰਦੇਸ਼ ਦਿੱਤਾ।