ਮਿਹਨਤ ਕਰਣ ਵਾਲੇ ਨੌਜਵਾਨਾਂ ਦਾ ਮਾਨ ਸਨਮਾਨ ਕਰੇਗੀ ਜੈ ਮਲਾਪ..ਜਗਦੀਪ ਭਾਰਦਬਾਜ

0
37

ਸੰਗਰੂਰ/ਜੋਗਿੰਦਰ: ਜੈ ਮਿਲਾਪ ਮੈਡੀਕਲ ਲੈਬੌਰੇਟਰੀ ਐਸੋਸੀਏਸ਼ਨ ਸੰਗਰੂਰ ਦੀ ਇੱਕ ਜ਼ਿਲ੍ਹਾ ਮੀਟਿੰਗ ਜਿਲਾ ਪ੍ਰਧਾਨ ਵਿਸ਼ਾਲ ਕੌਸ਼ਲ ਦੀ ਅਗਵਾਈ ਹੇਠ ਰੋਇਲ ਸਿਪਾਈਸ ਹੋਟਲ ਸੁਨਾਮ ਵਿਖੇ ਹੋਈ।
ਮੀਟੀੰਗ ਵਿੱਚ ਬਤੌਰ ਮੁੱਖ ਮਹਿਮਾਨ ਪੰਜਾਬ ਪ੍ਰਧਾਨ ਸ੍ਰੀ ਜਗਦੀਪ ਭਾਰਦਵਾਜ਼ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੰਚ ਸੰਚਾਲਨ ਜਨਰਲ ਸੈਕਟਰੀ ਰਾਜ ਕੁਮਾਰ ਜਸੌਰੀਆ ਨੇ ਬਾਖੂਬੀ ਕੀਤਾ, ਜਿਲਾ ਪ੍ਧਾਨ ਵਿਸ਼ਾਲ ਕੌਸ਼ਲ ਨੇ ਪੰਜਾਬ ਪ੍ਧਾਨ ਅਤੇ ਜਿਲੇ ਦੇ 10 ਬਲਾਕਾਂ ਤੌ ਮੀਟੀੰਗ ਵਿੱਚ ਪਹੁੰਚੇ ਕੌਰ ਕਮੇਟੀਆਂ ਅਤੇ ਸੀਨੀਅਰ ਮੈਂਬਰਾਂ ਨੂੰ ‘ਜੀ ਆਇਆ ਨੂੰ’ ਕਿਹਾ। ਉਪਰੰਤ ਪੰਜਾਬ ਪ੍ਧਾਨ ਜਗਦੀਪ ਭਾਰਦਬਾਜ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਜੈ ਮਲਾਪ ਮੈਡੀਕਲ ਲੈਬੌਰੇਟਰੀ ਐਸੋਸੀਏਸ਼ਨ ਵੱਲੋਂ ਕੁਝ ਅਹਿਮ ਪਹਿਲੂਆਂ ਤੇ ਸਰਕਾਰ ਨਾਲ ਚੱਲ ਰਹੀ ਹੈ, ਪੰਜਾਬ ਵਿੱਚ ਐਸੋਸੀਏਸ਼ਨ ਨੂੰ ਲਾਮ ਵੰਦ ਅਤੇ ਹੋਰ ਮਜਬੂਤ ਕਰਨ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ,ਕਿਸੇ ਵੀ ਸੰਸਥਾ ਦੇ ਪੈਰੋਕਾਰਾਂ ਨੂੰ ਤਨੋ ਮਨੋ ਸਮਰਪਿਤ ਹੋ ਕੇ ਸੇਵਾ ਨਿਭਾਉਣੀ ਚਾਹੀਦੀ ਹੈ ,ਉਹਨਾਂ ਸੰਸਥਾ ਦੀ ਮਜਬੂਤੀ ਲਈ ਇੱਕਜੁੱਟ ਹੋ ਕੇ ਫੀਲਡ ਵਿੱਚ ਕੰਮ ਕਰਨ ਲਈ ਕਿਹਾ ਤੇ ਦਿਲੋਂ ਸੰਸਥਾ ਦੀ ਸੇਵਾ ਨਿਭਾਉਣ ਵਾਲੇ ਨੌਜਵਾਨਾਂ ਨੂੰ ਅੱਗੇ ਆਉਣ ਲਈ ਪ੍ਰੇਰਿਆ , ਅਤੇ ਜੈ ਮਲਾਪ ਪਰਿਵਾਰ ਦੇ ਲੱਗਭਗ 50 ਹਜਾਰ ਲੈਬੌਰੇਟਰੀ ਟੈਕਨੀਸ਼ਨਾਂ ਦੇ ਰੌਜਗਾਰ ਨੂੰ ਕਿਸੇ ਵੀ ਤਰਾਂ ਦੀ ਆਂਚ ਨਾ ਆਉਣ ਦਾ ਵਾਅਦਾ ਕੀਤਾ,ਓਹਨਾਂ ਕਿਹਾ ਕਿ ਸੰਸਥਾ ਜਦੋਂ ਵੀ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਵਰਕਰਾਂ ਦੀ ਸੇਵਾ ਲਗਾਉਂਦੀ ਹੈ ਤਾਂ ਉਹ ਸੰਸਥਾ ਦੀ ਮਜਬੂਤੀ ਲਈ ਪ੍ਰੇਰਨਾ ਦਾਇਕ ਹੁੰਦਾ ਹੈ, ਉਹਨਾਂ ਵਰਕਰਾਂ ਨੂੰ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਆ। “ਇਸ ਮੌਕੇ ਵੱਖ ਵੱਖ ਬਲਾਕਾਂ ਲਈ 3 ਜੌਹਨ ਇਂਚਾਰਜਾਂ ਅਰਵਿੰਦਰ ਸਿੰਘ ਦਿੜਬਾ, ਦਰਸ਼ਨ ਸਿੰਘ ਖਨੌਰੀ ਅਤੇ ਸੁਰੇਸ਼ ਸ਼ਰਮਾ ਸ਼ੇਰਪੁਰ ਦੀ ਨਿਯੁਕਤੀ ਕੀਤੀ ਗਈ।

ਮੀਟਿੰਗ ਵਿੱਚ ਸੰਗਰੂਰ ਜ਼ਿਲ੍ਹੇ ਦੇ 10 ਬਲਾਕਾਂ ਸ਼ੇਰਪੁਰ, ਧੂਰੀ, ਸੰਗਰੂਰ,ਲੌਂਗੌਵਾਲ, ਭਵਾਨੀਗੜ੍ਹ, ਸੁਨਾਮ, ਦਿੜਬਾ, ਲਹਿਰਾਗਾਗਾ, ਮੂਨਕ ਅਤੇ ਖਨੌਰੀ ਦੀਆਂ ਕੌਰ ਕਮੇਟੀਆਂ ਸਮੇਤ ਅਸ਼ੋਕ ਗੌਇਲ ਸਟੇਟ ਐਡਵਾਈਜ਼ਰੀ ਮੈਂਬਰ, ਬਲਵਿੰਦਰ ਬਾਂਸਲ ਸਾਬਕਾ ਸਟੇਟ ਵਾਈਸ ਚੇਅਰਮੈਨ, ਮੁਕੇਸ਼ ਸ਼ਰਮਾਂ ਸੀਨੀਅਰ ਮੈਂਬਰ, ਰਾਜ ਕੁਮਾਰ ਜਸੌਰੀਆ,ਮਨੌਜ ਅਗਨੀਹੋਤਰੀ, ਪ੍ਰਭਾਤ ਜੈਨ, ਭਾਰਤ ਭੂਸ਼ਨ ਅਸੀਜਾ,ਸੌਰਭ ਬੱਤਰਾ, ਗੁਰਵਿੰਦਰ ਸਿੰਘ, ਅਤੇ ਨਿਸ਼ੂ ਰਾਣੀ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ।