ਸੰਗਰੂਰ/ਚੀਮਾਂ ਮੰਡੀ/ਜੋਗਿੰਦਰ: ਯੂ.ਕੇ. ਜਰਮਨ ਇਲੈਕਟ੍ਰੋਪੈਥੀ ਐਂਡ ਪੰਚਕਰਮਾਂ ਸੈਂਟਰ, ਸ਼ਾਹਪੁਰ ਕਲਾਂ ਰੋੜ, ਚੀਮਾਂ ਮੰਡੀ, ਜਿਲ੍ਹਾ- ਸੰਗਰੂਰ (ਪੰਜਾਬ) ਵਿੱਖੇ, ਸੰਘ ਦੇ ਪੰਜਾਬ ਪ੍ਰਧਾਨ ਡਾ. ਪਿਆਰਾ ਸਿੰਘ ਦੀ ਛੱਤਰ-ਛਾਇਆ ਹੇਠ ਅਤੇ ਸਟੇਟ ਚੈਅਰਮੈਨ ਡਾ. ਭੀਮ ਸੈਨ ਕਾਂਸਲ ਦੀ ਅਗਵਾਈ ਵਿਚ ਧੂਮ-ਧਾਮ ਅਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।ਜਿਸ ਵਿੱਚ ਉੱਚੇਚੇ ਤੌਰ ਤੇ ਸ਼੍ਰੀ ਕਾਲਾ ਰਾਮ ਕਾਂਸਲ (SDM ਮਾਨਸਾ ), ਡਾ. ਅਮਨ ਕੌਸ਼ਲ (ਜਿਲ੍ਹਾ-ਆਯੁਰਵੈਦਿਕ ਐਂਡ ਯੂਨਾਨੀ ਅਫ਼ਸਰ , ਬਰਨਾਲਾ) , ਸ਼੍ਰੀ ਰਾਕੇਸ਼ ਕੁਮਾਰ ਸ਼ਰਮਾਂ (ਸੁਪਰਡੈਂਟ ਗ੍ਰੇਡ-1, ਚੰਡੀਗੜ੍ਹ), ਸ਼੍ਰੀ ਰਾਜਿੰਦਰ ਸਿੰਘ (ਸੁਪਰਡੈਂਟ ਗ੍ਰੇਡ-2, ਸੰਗਰੂਰ) ਪਹੁੰਚੇ।

ਵਿਸ਼ੇਸ਼ ਤੌਰ ਤੇ ਡਾ. ਭੀਮ ਸੈਨ ਕਾਂਸਲ (ਚੀਮਾਂ) ਵੱਲੋਂ ਲਿਖਤ, ‘ਇਲੈਕਟ੍ਰੋਪੈਥੀ/ਇਲੈਕਟ੍ਰੋ-ਹੋਮਿਓਪੈਥੀ ਮੈਟੀਰੀਆ ਮੈਡੀਕਾ (ਪੰਜਾਬੀ ਐਡੀਸ਼ਨ)’ ਕਿਤਾਬ ਦੀ ਘੁੰਡ-ਚੁਕਾਈ ਸਨਮਾਨਯੋਗ SDM ਸ਼੍ਰੀ ਕਾਲਾ ਰਾਮ ਕਾਂਸਲ ਨੇ ਕੀਤੀ। ਡਾ. ਅਮਨ ਕੌਸ਼ਲ (ਜਿਲ੍ਹਾ-ਆਯੁਰਵੈਦਿਕ ਐਂਡ ਯੂਨਾਨੀ ਅਫ਼ਸਰ , ਬਰਨਾਲਾ) ਵੱਲੋਂ ਧਨਵੰਤਰੀ ਮਹਾਰਾਜ ਦੇ ਜਨਮ ਸੰਬੰਧੀ ਚਾਨਣਾ ਪਾਇਆ ਅਤੇ ਆਯੁਰਵੇਦ ਦੀਆਂ ਦਵਾਈਆਂ ਸੰਬੰਧੀ, ਜਾਗਣ ਤੋਂ ਲੈ ਕੇ ਸੌਣ ਤੱਕ ਜੀਵਨ ਸ਼ੈਲੀ ਤੇ ਚਾਨਣਾ ਪਾਇਆ। ਡਾ. ਪਿਆਰਾ ਸਿੰਘ (ਸਟੇਟ ਪ੍ਰਧਾਨ), ਡਾ ਦਲਜੀਤ ਸਿੰਘ (ਸੀ. ਮੀਤ ਪ੍ਰਧਾਨ), ਡਾ. ਮੰਗਤ ਰਾਏ (ਜ. ਸਕੱਤਰ) ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਧੰਨਵਾਦ ਕੀਤਾ ਗਿਆ। ਡਾ. ਭੀਮ ਸੈਨ ਕਾਂਸਲ ਨੇ ਆਪਣੇ ਵੱਲੋਂ ਲਿਖੀ ਗਈ ‘ਇਲੈਕਟ੍ਰੋਪੈਥੀ/ਇਲੈਕਟ੍ਰੋ-ਹੋਮਿਓਪੈਥੀ ਮੈਟੀਰੀਆ ਮੈਡੀਕਾ (ਪੰਜਾਬੀ ਐਡੀਸ਼ਨ)’ ਬਾਰੇ ਪੂਰਨ ਜਾਣਕਾਰੀ ਦਿੱਤੀ ਅਤੇ ਆਉਣ ਵਾਲੀ ਕਿਤਾਬ ‘ਚਮਤਕਾਰ ਨੂੰ ਨਮਸਕਾਰ’ ਬਾਰੇ ਵੀ ਜਾਣਕਾਰੀ ਦਿੱਤੀ ,ਜਿਸ ਵਿੱਚ ਆਪਣੀ ਜਿੰਦਗੀ ਦੇ 35 ਸਾਲ ਦੇ ਪ੍ਰੈਕਟੀਕਲ ਤਜਰਬੇ (EXPERIENCE) ਨੂੰ ਓਹਨਾ ਨੇ ਸਬੂਤਾਂ ਦੇ ਆਧਾਰ ਤੇ ਉਲੇਖਿਆ ਹੈ।

ਸਮਾਰੋਹ ਦੌਰਾਨ ਡਾ. ਰੁਪਿੰਦਰ ਗਰਗ ਅਤੇ ਟੀਮ (ਦਿੱਲੀ ਹਸਪਤਾਲ, ਸੰਗਰੂਰ), ਡਾ. ਅੰਸ਼ੁਮਨ ਫੂਲ ਅਤੇ ਡਾ. ਰਸ਼ਮੀ ਫੂਲ (ਸੁਨਾਮ), ਡਾ. ਅਨੀਸ਼ ਸੁਨਾਮ, ਡਾ. ਰਾਜੀਵ ਸਿੰਗਲਾ ਅਤੇ ਡਾ. ਰੇਨੂ ਸਿੰਗਲਾ, ਡਾ. ਪ੍ਰਤੀਕ ਸ਼ਰਮਾ ਅਤੇ ਡਾ. ਇਸ਼ੀਕਾ (ਸੰਗਰੂਰ), ਡਾ. ਰਜਨੀਸ਼ ਸਿੱਧੂ (ਮਾਨਸਾ), ਡਾ. ਰਾਜਿੰਦਰ ਸਿੰਘ (ਮਾਨਸਾ) ਵਿਸ਼ੇਸ਼ ਤੌਰ ਤੇ ਪੁੱਜੇ। ਡਾ. ਹਰਬਿਲਾਸ ਸਿੰਘ (ਜਿਲ੍ਹਾ ਪ੍ਰਧਾਨ, ਮਾਨਸਾ), ਡਾ. ਬਲਜੀਤ ਸਿੰਘ (ਖਜਾਨਚੀ, ਮਾਨਸਾ) ਵੀ ਆਪਣੇ ਡਾਕਟਰ ਸਾਹਿਬਾਨਾਂ ਦੇ ਨਾਲ ਦੇ ਸਮਾਰੋਹ ਵਿੱਚ ਪੁੱਜੇ।

ਡਾ. ਨਾਇਬ ਸਿੰਘ (ਜ਼ਿਲ੍ਹਾ ਪ੍ਰਧਾਨ ਸੰਗਰੂਰ ), ਡਾ. ਧਰਮਪਾਲ ਸਿੰਘ (ਸਾਬਕਾ ਪ੍ਰਧਾਨ ਸੰਗਰੂਰ) ਐਂਡ ਟੀਮ ਅਤੇ ਹੋਰ ਤਕਰੀਬਨ 350 ਡਾਕਟਰ ਸਾਹਿਬਾਨ ਸਮਾਰੋਹ ਦੌਰਾਨ ਪੁੱਜੇ। ਡਾ. ਪਿਆਰਾ ਸਿੰਘ (ਸਟੇਟ ਪ੍ਰਧਾਨ), ਡਾ. ਭੀਮ ਸੈਨ ਕਾਂਸਲ (ਸਟੇਟ ਚੇਅਰਮੈਨ), ਡਾ ਦਲਜੀਤ ਸਿੰਘ (ਸੀ. ਮੀਤ ਪ੍ਰਧਾਨ), ਡਾ. ਮੰਗਤ ਰਾਏ (ਜ. ਸਕੱਤਰ) ਵੱਲੋਂ ਸਭ ਮੁੱਖ ਮਹਿਮਾਨਾਂ ਅਤੇ ਡਾਕਟਰ ਸਾਹਿਬਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰ. ਮਿੱਠੂ ਸਿੰਘ ਉਗਰਾਹਾਂ, ਕਵੀਸ਼ਰੀ ਜੱਥੇ ਵੱਲੋਂ ਸੋਹਣੀ ਕਵੀਸ਼ਰੀ ਗਾਈ ਗਈ, ਸਭ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬੜੇ ਹੀ ਸੁਚੱਜੇ ਢੰਗ ਨਾਲ ਇਹ ਸਮਾਰੋਹ ਨੇਪਰੇ ਚੜ੍ਹਿਆ।






