
ਸੰਗਰੂਰ /ਜੋਗਿੰਦਰ /- ਜਿਲ੍ਹਾ ਸੰਗਰੂਰ ਵਿੱਚ ਪਸ਼ੂਧਨ ਨੂੰ ਲਾਗ ਦੀ ਖਤਰਨਾਕ ਬਿਮਾਰੀ ਮੂੰਹ ਖ਼ੁਰ ਤੋਂ ਬਚਾਉਣ ਲਈ ਸੱਤਵੇਂ ਰਾਉਂਡ ਦੀ ਟੀਕਾਕਰਨ ਮੁਹਿੰਮ ਦਾ ਅਗਾਜ ਗਊਸ਼ਾਲਾ ਬੇਸਹਾਰਾ ਪਸ਼ੂ ਭਲਾਈ ਸੰਸਥਾ ਉੱਭਾਵਾਲ ਰੋਡ ਸੰਗਰੂਰ ਤੋਂ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ ਸੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਨੇ ਦੱਸਿਆ ਕਿ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਕੈਬਿਨੇਟ ਮੰਤਰੀ ਪਸ਼ੂ ਪਾਲਣ ਅਤੇ ਸ਼੍ਰੀ ਰਾਹੁਲ ਭੰਡਾਰੀ ਜੀ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਜੀ ਦੀਆਂ ਹਦਾਇਤਾਂ ਮੁਤਾਬਿਕ ਇਸ ਸੱਤਵੇਂ ਰਾਉਂਡ ਤਹਿਤ ਮੂੰਹ ਖ਼ੁਰ ਬਿਮਾਰੀ ਤੋਂ ਪਸ਼ੂਧਨ ਨੂੰ ਬਚਾਉਣ ਲਈ ਜਿਲ੍ਹਾ ਭਰ ਵਿੱਚ 65 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਘਰ ਘਰ ਜਾ ਕਿ 505000 ਪਸ਼ੂਆਂ ਦੇ ਟੀਕਾਕਰਨ ਨੂੰ ਯਕੀਨੀ ਬਣਾਉਣਗੇ ਇਹ ਮੁਹਿੰਮ 15 ਅਕਤੂਬਰ ਤੋਂ ਸ਼ੁਰੂ ਹੋ ਕਿ 28 ਨਵੰਬਰ ਤੱਕ ਚੱਲੇਗੀ ਇਹ ਟੀਕਾਕਰਨ ਮੁਫ਼ਤ ਕੀਤਾ ਜਾਵੇਗਾ ਅਤੇ ਇਸਦੀ ਰਜਿਸਟਰੇਸ਼ਨ ਭਾਰਤ ਪਸ਼ੂਧਨ ਪੋਰਟਲ ਤੇ ਨਾਲੋ ਨਾਲ ਕੀਤੀ ਜਾਵੇਗੀ ਇਸ ਮੌਕੇ ਡਿਪਟੀ ਡਾਇਰੈਕਟਰ ਨੇ ਪਸ਼ੂ ਪਾਲਕਾਂ ਨੂੰ ਇਸ ਮੁਹਿੰਮ ਤਹਿਤ 100 ਪ੍ਰਤੀਸ਼ਤ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਸਮੂਹ ਪੰਚਾਇਤਾਂ,ਸਮਾਜ ਭਲਾਈ ਕਲੱਬਾਂ, ਸੰਸਥਾਵਾਂ ਨੂੰ ਵੀ ਇਸ ਕੰਮ ਵਿੱਚ ਭਰਪੂਰ ਸਹਿਯੋਗ ਦੀ ਅਪੀਲ ਕੀਤੀ ਗਈ ਤਾਂ ਕਿ ਅਸੀਂ ਆਪਣੇ ਪਸ਼ੂਧਨ ਨੂੰ ਲਾਗ ਦੀ ਖਤਰਨਾਕ ਬਿਮਾਰੀ ਤੋਂ ਬਚਾ ਸਕੀਏ ਅਤੇ ਇਸ ਖਿੱਤੇ ਨੂੰ ਐਫ ਐਮ ਡੀ ਮੁਕਤ ਜ਼ੋਨ ਬਣਾਉਣ ਵਿੱਚ ਅਪਣਾ ਯੋਗਦਾਨ ਪਾਈ






