ਜੈ ਮਲਾਪ ਮੈਡੀਕਲ ਲੈਬੌਰੇਟਰੀ ਐਸੋਸੀਏਸ਼ਨ ਸੰਗਰੂਰ ਦੇ ਜਿਲਾ ਪ੍ਰਧਾਨ ਵਿਸ਼ਾਲ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਧਾਨ ਪ੍ਰਭਾਤ ਜੈਨ ਦੀ ਅਗਵਾਈ ਹੇਠ ਸੁਨਾਮ ਦੇ ਲੈਬੌਰੇਟਰੀ ਟੈਕਨਿਸ਼ਨਾਂ ਦੇ ਇੱਕ ਡੈਲੀਗੇਟ ਨੇ ਐਸ ਐਮ ਓ ਸਿਵਲ ਹਸਪਤਾਲ ਡਾ. ਅੰਕੂ ਜੈਨ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ, ਤੇ ਓਹਨਾਂ ਲਿਖਿਤ ਰੂਪ ਵਿੱਚ ਸ਼ਹਿਰ ਵਿੱਚ ਚੱਲ ਰਹੀ ਕੁਦਰਤੀ ਆਪਦਾ ਨਾਲ ਪਨਪੀ ਭਿਆਨਕ ਬਿਮਾਰੀ ਡੇਂਗੂ ਚਿਕਨਗੁਣੀਆ ਹਿੱਤ ਐਸ਼ੌਸ਼ਿਏਸ਼ਨ ਵਲੌਂ ਜਣ ਹਿਤ ਦੀ ਸੇਵਾ ਲਈ 10 ਪ੍ਰਤੀਸ਼ਤ ਰੇਟ ਘਟਾਉਣ, ਕੁਦਰਤੀ ਆਪਦਾ ਵਿੱਚ ਸਿਵਲ ਪ੍ਰਸ਼ਾਸਨ ਦਾ ਹਰ ਪਖੌ ਸਹਿਯੋਗ ਕਰਨ, ਦਾ ਵਿਸ਼ਵਾਸ ਦਵਾਇਆ, ਇਸ ਮੌਕੇ ਜਿਲਾ ਪ੍ਧਾਨ ਵਿਸ਼ਾਲ ਕੌਸ਼ਲ ਨੇ ਕਿਹਾ ਕਿ ਜੈ ਮਲਾਪ ਨੇ ਹਰ ਕੁਦਰਤੀ ਆਪਦਾ ਕੌਵਿਡ ਕਾਲ,ਵਾਇਓਵੇਸਟ, ਹੱੜ ਪੀੜਤਾਂ ਲਈ ਮਾਲੀ ਸਹਾਇਤਾ ਕਰਕੇ ਪਹਿਲਾਂ ਵੀ ਪੰਜਾਬ ਸਰਕਾਰ ਦਾ ਸਹਿਯੋਗ ਕੀਤਾ ਹੈ, ਤੇ ਅਗਿਉਂ ਵੀ ਕਰਦੀ ਰਹੇਗੀ। ਇਸ ਮੌਕੇ ਡਾ. ਪ੍ਭਜੌਤ ਸਿੰਘ,ਡਾ.ਊਪਾਸਨਾ,ਡਾ.
ਰਮਨ,ਡਾ.ਇੰਦਰਮਨਜੌਤ ਸਿੰਘ, ਭਾਰਤ ਭੂਸ਼ਨ ਅਸੀਜਾ,ਗੁਰਵਿੰਦਰ ਸਿੰਘ, ਵਿਕਰਮਜੀਤ ਸਿੰਘ, ਪਵਨ ਕੁਮਾਰ, ਭਾਨੂੰਪ੍ਤਾਪ ਆਦਿ ਹਾਜਿਰ ਸਨ।






