ਲੋਕਾਂ ਦੀ ਵੱਡੀ ਸਮੱਸਿਆ ਲਈ ਭਾਰਤੀਯ ਅੰਬੇਡਕਰ ਮਿਸ਼ਨ ਨੇ ਚੁੱਕੀ ਆਵਾਜ਼

0
25

ਪੱਟੀ ਸੜਕ ਨੂੰ ਬਨਾਉਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

5 ਜਨਵਰੀ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਕਰਾਂਗੇ ਚੱਕਾ ਜਾਮ: ਸ਼੍ਰੀ ਦਰਸ਼ਨ ਕਾਂਗੜਾ

ਸੰਗਰੂਰ 11 ਦਸੰਬਰ (ਜੋਗਿੰਦਰ): ਸਥਾਨਕ ਸ਼ਹਿਰ ਦੀ ਡੀ ਸੀ ਕੋਠੀ ਤੋ ਲੈਕੇ ਬਰਨਾਲਾ ਕੈਂਚੀਆਂ ਤੱਕ ਪੱਟੀ ਸੜਕ ਨੂੰ ਬਨਾਉਣ ਦੀ ਮੰਗ ਨੂੰ ਲੈਕੇ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਵੱਡੀ ਗਿਣਤੀ ਸਾਥੀਆਂ ਨੂੰ ਨਾਲ ਲੈਕੇ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਇਸ ਮੌਕੇ ਸ਼੍ਰੀ ਦਰਸ਼ਨ ਕਾਂਗੜਾ ਨੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੂੰ ਦੱਸਿਆ ਕਿ ਕ਼ਰੀਬ ਇੱਕ ਸਾਲ ਪਹਿਲਾਂ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਵੱਡੇ ਪਾਈਪ ਪਾਉਣ ਲਈ ਡੀ ਸੀ ਕੋਠੀ ਤੋ ਲੈਕੇ ਬਰਨਾਲਾ ਕੈਂਚੀਆਂ ਤੱਕ ਇੱਕ ਪਾਸੇ ਸੜਕ ਪੱਟੀ ਗਈ ਸੀ ਜਿਸ ਦਾ ਕੰਮ ਬਹੁਤ ਹੀ ਹੌਲੀ ਰਫ਼ਤਾਰ ਨਾਲ ਕੀਤਾ ਗਿਆ ਹੁਣ ਕੰਮ ਮੁਕੰਮਲ ਹੋਏ ਨੂੰ ਵੀ ਕਈ ਮਹੀਨੇ ਬੀਤ ਚੁੱਕੇ ਹਨ ਪ੍ਰੰਤੂ ਪੱਟੀ ਹੋਈ ਸੜਕ ਨੂੰ ਅਜੇ ਤੱਕ ਦੁਬਾਰਾ ਨਹੀਂ ਬਣਾਇਆ ਗਿਆ ਹੈ ਜਿਸ ਕਾਰਨ ਜਿੱਥੇ ਲੋਕਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਦੂਜੇ ਪਾਸੇ ਇਸ ਏਰੀਏ ਦੇ ਦੁਕਾਨਦਾਰਾਂ ਦਾ ਕੰਮ ਵੀ ਬਿਲਕੁੱਲ ਠੱਪ ਹੋ ਗਿਆ ਹੈ।

ਦਰਸ਼ਨ ਕਾਂਗੜਾ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਇਸ ਦਾ ਰਾਸਤਾ ਇੱਕ ਪਾਸੇ ਬਿਲਕੁੱਲ ਹੀ ਬੰਦ ਪਿਆ ਹੈ। ਜਿਸ ਕਾਰਨ ਇਸ ਜਗ੍ਹਾ ਤੇ ਹਰ ਸਮੇਂ ਟ੍ਰੈਫਿਕ ਜਾਮ ਰਹਿਦੀ ਹੈ ਅਤੇ ਅਨੇਕਾਂ ਹਾਦਸੇ ਹੋ ਰਹੇ ਹਨ ਜੇਕਰ ਇਸ ਨੂੰ ਜ਼ਲਦ ਨਾਂ ਬਣਾਇਆ ਤਾਂ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਸ਼੍ਰੀ ਦਰਸ਼ਨ ਕਾਂਗੜਾ ਸਣੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਮੱਸਿਆਂ ਦਾ ਜ਼ਲਦ ਹੀ ਹੱਲ ਕਰਵਾਉਣਗੇ ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਇਸ ਟੁੱਟੀ ਸੜਕ ਕਾਰਨ ਕਿਸੇ ਦਾ ਵੀ ਜਾਨੀ ਜਾ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਸਿੱਧੇ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ 5 ਜਨਵਰੀ ਤੱਕ ਪੱਟੀ ਸੜਕ ਦਾ ਕੰਮ ਸ਼ੁਰੂ ਨਾ ਕਰਵਾਇਆ ਤਾਂ ਉਹ ਸ਼ਹਿਰ ਨਿਵਾਸੀਆਂ ਨੂੰ ਨਾਲ ਲੈਕੇ ਚੱਕਾ ਜਾਮ ਕਰਨਗੇ ਇਸ ਮੌਕੇ ਸ਼੍ਰੀ ਕ੍ਰਿਸ਼ਨ ਗਰਗ ਸਾਬਕਾ ਕੌਂਸਲਰ, ਸੁਭਾਸ਼ ਕੁਮਾਰ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਸੈਣੀ, ਰਾਣਾ ਬਾਲੂ, ਸਾਜਨ, ਤਰਸੇਮ ਲਾਲ, ਸਾਗ਼ਰ ਚੌਹਾਨ ਆਦਿ ਹਾਜ਼ਰ ਸਨ।