ਮਾਨਸਾ/ ਜੋਗਿੰਦਰ ਜਗਸੀਰ / 13ਫਰਵਰੀ: ਉਘੇ ਲੇਖਕ ਅਤੇ ਗੀਤਕਾਰ ਸੁਤੰਤਰ ਰਾਠੀ ਦਾ ਲਿਖਿਆ ਗੀਤ “ਨੱਚ ਸਾਲੀ ਦੀ ਬਾਂਹ ਫੜਕੇ” ਜਿਸਨੂੰ ਸੁਰੀਲੀ ਗਾਇਕ ਜੋੜੀ ਦਿਲਵਰ ਅਣਜਾਣ ਅਤੇ ਬੀਬਾ ਐਸ ਪਰੀਤ ਨੇ ਆਵਾਜ ਦਿੱਤੀ ਹੈ ਜਲਦੀ ਹੀ ਸਰੋਤਿਆ ਦੀ ਕਚਹਿਰੀ ਵਿੱਚ ਪੇਸ਼ ਹੋਣ ਜਾ ਰਿਹਾ ਹੈ । ਗੀਤਕਾਰ ਸੁਤੰਤਰ ਰਾਠੀ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਇਸ ਗੀਤ ਨੂੰ ਵਿਸਵ ਪੱਧਰ ਤੇ ਰਲੀਜ ਕੀਤਾ ਜਾਵੇਗਾ । ਉਹਨਾਂ ਅੱਗੇ ਦੱਸਿਆ ਕਿ ਜਲਦ ਹੀ ਇਸ ਗੀਤ ਦੀ ਸੂਟਿੰਗ ਜਿਲਾ ਮਾਨਸਾ ਦੀਆਂ ਵੱਖੋ-ਵੱਖ ਲੋਕੇਸ਼ਨਾ ਤੇ ਕੀਤੀ ਜਾਵੇਗੀ ।ਸੁਤੰਤਰ ਰਾਠੀ ਨੇ ਇਹ ਵੀ ਵਿਚਾਰ ਸਾਂਝੇ ਕਰਦਿਆ ਦੱਸਿਆ ਕਿ ਇਸ ਗੀਤ ਤੋਂ ਸਾਨੂੰ ਕਾਫੀ ਉਮੀਦਾਂ ਹਨ ਕਿਉਂਕਿ ਇਸ ਗੀਤ ਵਿੱਚ ਇੱਕ ਵੱਖਰੇ ਵਿਸ਼ੇ ਨੂੰ ਛੋਹਿਆ ਗਿਆ ਹੈਂ ।ਅਖੀਰ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਅਪੀਲ ਕੀਤੀ ਕਿ ਗੀਤ ਆਉਣ ਤੇ ਗੀਤ ਦੀਆਂ ਰੀਲਾਂ ਜਰੂਰ ਬਣਾਉਣ ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਲੇਖਕ ਅਤੇ ਗੀਤਕਾਰ ਸੁਤੰਤਰ ਰਾਠੀ ਦੁਆਰਾ ਲਿਖੀ
ਇੱਕ ਪੁਸਤਕ ਵੀ ਕੁੱਝ ਸਮਾਂ ਪਹਿਲਾਂ ਰਲੀਜ ਹੋ ਚੁੱਕੀ ਹੈ ।ਜੋ ਕਿ ਪ੍ਰਸਿੱਧ ਦਰਵੇਸ਼ ਗਾਇਕ ਹਾਕਮ ਸੂਫੀ ਜੀ ਦੀ ਜੀਵਨ ਤੇ ਅਧਾਰਿਤ ਸੀ।
ਜਿਸਨੂੰ ਗਾਇਕੀ ਦੇ ਬਾਬਾ ਬੋਹੜ ਜਨਾਬ ਮੁਹੰਮਦ ਸਦੀਕ ਵੱਲੋ ਲੋਕ ਅਰਪਣ ਕੀਤਾ ਗਿਆ ਸੀ ।ਕਿਤਾਬ ਦਾ ਨਾਮ ਸੀ “ਸੁੱਚੀ ਗਾਇਕੀ ਦਾ ਆਸਿਕ ਅਤੇ ਉਪਾਸਕ” ਹਾਕਮ ਸੂਫੀ ” ।ਇਸ ਤੋ ਇਲਾਵਾ ਤਕਰੀਬਨ ਇੱਕ ਦਰਜਨ ਗੀਤ ਵੱਖ-ਵੱਖ ਗਾਇਕਾ ਦੀ ਆਵਾਜ ਵਿੱਚ ਮਾਰਕੀਟ ਵਿੱਚ ਚੱਲ ਰਹੇ ਹਨ ,।ਜਿਨ੍ਹਾਂ ਨੂੰ ਸਰੋਤਿਆ ਵੱਲੋ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ ।






