ਸੰਗਰੂਰ/ਲੋਂਗੋਵਾਲ/ਜੋਗਿੰਦਰ: ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਮਿਤੀ 29 ਨਵੰਬਰ ਅਤੇ 1 ਦਸੰਬਰ ਨੂੰ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ । ਜਿਸ ਵਿੱਚ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ । ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾਉਣ, ਮਾਰਚ ਪਾਸਟ, ਪੀ ਟੀ ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਨਾਲ ਕਰਵਾਈ ਗਈ । ਇਸ ਮੌਕੇ ਸਟੇਟ ਪੱਧਰ ਤੇ ਨੈਸ਼ਨਲ ਪੱਧਰ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ 100 ਮੀਟਰ, 200 ਮੀਟਰ, 400 ਮੀਟਰ, ਲੰਬੀ ਛਾਲ ,ਗੋਲਾ ਸੁੱਟਣਾ , ਸਲੋਅ ਸਾਈਕਲਿੰਗ, ਫਾਸਟ ਸਾਈਕਲਿੰਗ, ਅੜਿੱਕਾ ਦੌੜ , ਬੈਕਵਰਡ ਰਨਿੰਗ ,ਬਾਲ ਇਨ ਬਕਟ ਰੇਸ ਅਤੇ ਹੋਰ ਕਈ ਅਥਲੈਟਿਕ ਈਵੈਂਟ ਕਰਵਾਈਆਂ ਗਈਆਂ। ਇਸ ਮੌਕੇ ਚੇਅਰਮੈਨ ਸ੍ਰ: ਮਹਿੰਦਰ ਸਿੰਘ ਜੀ ਦੁੱਲਟ ਅਤੇ ਟਰੱਸਟੀ ਸ੍ਰ: ਕੁਲਵਿੰਦਰ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਸਮੇਂ ਸਕੂਲ ਦੇ ਪ੍ਰਿੰਸੀਪਲ ਸਰਦਾਰ ਨਰਪਿੰਦਰ ਸਿੰਘ ਢਿੱਲੋਂ ਅਤੇ ਆਏ ਮੁੱਖ ਮਹਿਮਾਨਾਂ ਨੇ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰ ਹਰਪ੍ਰੀਤ ਸਿੰਘ ਡੀ ਪੀ ਈ ਭੁਪਿੰਦਰ ਕੌਰ ਡੀ ਪੀ ਈ ਕੁਲਵਿੰਦਰ ਕੌਰ ਡੀ ਪੀ ਈ ਸ਼੍ਰੀਮਤੀ ਜੇ ਆਰ ਗਟਕ ਸ੍ਰੀ ਦਿਨੇਸ਼ ਦੁੱਗਲ ਜੀ,ਸ੍ਰੀ ਸੁਨੀਲ ਕੁਮਾਰ ਜੀ , ਸ੍ਰ ਜਗਜੀਤ ਸਿੰਘ ਅਤੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।






