Saturday, September 12, 2026
20.5 C
London
Home ਪੰਜਾਬ ਪਿੰਡ ਚੱਠੇ ਨਾਕਟੇ ਵਿਖੇ ਫੁੱਲਾਂ ਵਾਲੇ ਬੂਟੇ ਲਗਾਏ ਗਏ

ਪਿੰਡ ਚੱਠੇ ਨਾਕਟੇ ਵਿਖੇ ਫੁੱਲਾਂ ਵਾਲੇ ਬੂਟੇ ਲਗਾਏ ਗਏ

0
146

/ਸੰਗਰੂਰ ਸੁਨਾਮ ਉਧਮ ਸਿੰਘ ਵਾਲਾ 22 ਮਾਰਚ( ਜੋਗਿੰਦਰ) ਪਿੰਡ ਚੱਠੇ ਨਾਕਟੇ ਵਿਖੇ ਸਰਪੰਚ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਇਸ ਮੌਕੇ ਤੇ ਉਹਨਾਂ ਦੇ ਨਾਲ ਰਸ਼ਪਾਲ ਸਿੰਘ ਪਾਲੀ ਸਰਪੰਚ ਹਾਜ਼ਰ ਸਨ ਇਸ ਮੌਕੇ ਤੇ ਉਹਨਾਂ ਨੇ ਕਿਹਾ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣਾ ਚਾਹੀਦੇ ਹਨ | ਇਸ ਮੌਕੇ ਤੇ ਬੀਐਲਓ ਦਲੇਰ ਸਿੰਘ ਨੇ ਰੁੱਖ ਲਗਾਉਣ ਦੇ ਮਹੱਤਵ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੁੱਖ ਲਗਾਉਣ ਨਾਲ ਸਾਡਾ ਆਲਾ ਦੁਆਲਾ ਭਰਿਆ ਹੁੰਦਾ ਹੈ | ਮੌਕੇ ਤੇ ਪਿੰਡ ਚੱਠੇ ਨਾਕਟੇ ਦੀ ਸਮੂਹ ਟੀਮ ਨੇ ਅੰਗਦ ਸਿੰਘ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ