Saturday, September 12, 2026
16.5 C
London
Home ਸਿਹਤ ਕਾਂਗਰਸ ਸਰਕਾਰ 2027 ਵਿੱਚ ਬਣਨ, ਤੇ 30 ਕਿਲੋ ਕਣਕ ਗਰੀਬਾਂ ਨੂੰ ਮਿਲੇਗੀ...

ਕਾਂਗਰਸ ਸਰਕਾਰ 2027 ਵਿੱਚ ਬਣਨ, ਤੇ 30 ਕਿਲੋ ਕਣਕ ਗਰੀਬਾਂ ਨੂੰ ਮਿਲੇਗੀ :- ਡੈਨੀ ਬੰਡਾਲਾ

0
37

ਜੰਡਿਆਲਾ ਗੁਰੂ 16,ਅਗਸਤ (ਜੋਗਿੰਦਰ )

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਅਤੇ ਜੰਡਿਆਲਾ ਗੁਰੂ ਹਲਕੇ ਤੋਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਆਗਾਮੀ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਰਸਮੀ ਤੌਰ ਤੇ ਹਲਕਾ ਜੰਡਿਆਲਾ ਗੁਰੂ ਦੇ ਪੈਦੇ ਪਿੰਡ ਵਡਾਲਾ ਜੋਹਲ ਵਿਖੇ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਜੰਡਿਆਲੇ ਹਲਕੇ ਤੋਂ ਚੋਣ ਲੜਨ ਲਈ ਬਿਗਲ ਵਜਾ ਦਿੱਤਾ ਹੈ ਇਸ ਮੌਕੇ ਤੇ ਡੈਨੀ ਬੰਡਾਲਾ ਨੇ ਕਿਹਾ ਕਿ ਮੈ ਸਭ ਤੋ ਪਹਿਲਾ ਰੈਲੀ ਪਿੰਡ ਵਡਾਲਾ ਜੋਹਲ ਵਿਖੇ ਤੋ ਸ਼ੁਰੂਆਤ ਕੀਤੀ ਹੈ ਕਿ ਜਦੋ ਦੀ ਪੰਜਾਬ, ਚ ਆਮ ਪਾਰਟੀ ਭਗਵੰਤ ਮਾਨ ਦੀ ਸਰਕਾਰ ਬਣਾਈ ਹੈ, ਗਰੀਬਾਂ ਦੀਆਂ ਲੜਕੀਆਂ ਦੇ ਵਿਆਹ ਤੇ ਸ਼ਗਨ ਸਕੀਮ ਨਹੀ ਮਿਲੀ ਜਦੋ ਕਾਂਗਰਸ ਪਾਰਟੀ ਦੀ ਸਰਕਾਰ ਸੀ, ਉਸ ਟਾਈਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਉਸ ਨੇ ਗਰੀਬ ਪਰਿਵਾਰ ਦੀਆਂ ਲੜਕੀਆਂ ਵਿਆਹ ਦੀ ਸ਼ਗਨ ਸਕੀਮ 51,000/ਰੁਪਏ ਮਿਲਦੇ ਸੀ, ਹੁਣ ਗਰੀਬਾਂ ਨੂੰ ਕੁਝ ਨਹੀ ਮਿਲਦਾ, ਡੈਨੀ ਬੰਡਾਲਾ ਨੇ ਕਿਹਾ ਕਿ ਜਦੋ ਕਾਂਗਰਸ ਦੀ ਸਰਕਾਰ ਸੀ, ਉਸ ਵੇਲੇ ਗਰੀਬਾਂ ਰਾਸ਼ਨ ਡੀਪੂ ਤੋ 30 ਕਿਲੋ ਕਣਕ ਮਿਲਦੀ ਸੀ, ਹੁਣ ਗਰੀਬਾਂ 5 ਕਿਲੋ ਹੀ ਕਣਕ ਮਿਲਦੀ ਹੈ,
ਡੈਨੀ ਬੰਡਾਲਾ ਨੇ ਕਿਹਾ ਕਿ ਜੰਡਿਆਲੇ ਹਲਕੇ ਵਿੱਚ ਬਣੇ ਜੰਗਲ ਰਾਜ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਤਿੱਖੇ ਨਿਸ਼ਾਨੇ ਸ਼ਾਧੇ ਡੈਨੀ ਬੰਡਾਲਾ ਨੇ ਕਿਹਾ ਕਿ ਜੰਡਿਆਲੇ ਹਲਕੇ ਵਿੱਚ ਕਰਾਇਮ ਦਾ ਪੂਰਾ ਬੋਲ ਬਾਲਾ ਹੈ ਸ਼ਰੇਆਮ ਲੁੱਟਾ ਖੋਹਾਂ ਹੋ ਰਹੀਆਂ ਹਨ ਅਤੇ ਦੁਕਾਨਦਾਰਾਂ ਕੋਲੋਂ ਫਰੌਤੀਆਂ ਮੰਗੀਆਂ ਜਾ ਰਹੀਆਂ ਹਨ ਇੱਥੇ ਸ਼ਰੇਆਮ ਕਤਲ ਹੋ ਰਹੇ ਹਨ ਡੈਨੀ ਬੰਡਾਲਾ ਨੇ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਆਮ ਪਾਰਟੀ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ੳ ਕਹਿੰਦਾ ਹੈ ਕਿ ਹਲਕੇ ਚੋਂ ਨਸ਼ਾ ਮੁਕਤ ਹੋ ਗਿਆ ਹੈ ਖਤਮ ਹੋ ਗਿਆ ਹੈ ਪਰ ਵੇਖਣ ਯੋਗ ਹੈ ਨਸ਼ਾ ਦੇ ਨਾਂ ਨਾਲ ਲੁੱਟਾਂ ਖੋਹਾਂ ਵੀ ਵੱਧ ਚੁੱਕੀਆਂ ਨੇ ਇਥੋਂ ਤੱਕ ਕੇ ਸਰੇਆਮ ਲੁਟੇਰੇ ਲੋਕਾਂ ਨੂੰ ਲੁੱਟ ਖੋ ਕੇ ਤੇ ਸੱਟਾਂ ਲਾ ਕੇ ਦੌੜ ਜਾਂਦੇ ਨੇ ਅਤੇ ਇਸ ਹਲਕੇ ਜੰਡਿਆਲਾ ਗੁਰੂ,ਚ ਲੋਕ ਨਰਕ ਦੀ ਜਿੰਦਗੀ ਬਤੀਤ ਕਰ ਰਹੇ ਨੇ, ਰਾਤ ਵੇਲੇ ਮਾਂਵਾਂ ਇਹ ਚਿੰਤਾ ਰਹਿੰਦੀ ਹੈ, ਸਾਡੇ ਬੱਚੇ ਨੋਜਵਾਨ ਠੀਕ ਠਾਕ ਘਰ ਆ ਜਾਣ ਇਹ ਵਾਹਿਗੁਰੂ ਅੱਗੇ ਅਰਦਾਸ ਕਰਦੀਆਂ ਨੇ,ਇਸ ਮੌਕੇ, ਤੇ,ਕਾਂਗਰਸ ਪਾਰਟੀ ਸੀਨੀਅਰ ਆਗੂ ਅਵਤਾਰ ਸਿੰਘ ਟੱਕਰ ਜਾਣੀਆਂ, ਪ੍ਰਧਾਨ ਜਸਵਿੰਦਰ ਸਿੰਘ ਝੰਡ,ਚੈਅਰਮੈਨ ਕੁਲਦੀਪ ਸਿੰਘ ਬਾਠ ਬੰਡਾਲਾ,ਸਬਕਾ ਚੇਅਰਮੈਨ ਕਸ਼ਮੀਰ ਸਿੰਘ ਜਾਣੀਆ, ਸਾਬਕਾ ਚੇਅਰਮੈਨ ਹਰਜੀਤ ਸਿੰਘ ਬੰਡਾਲਾ,ਸਰਪੰਚ ਰਾਜਵਿੰਦਰ ਸਿੰਘ ਰਾਜੂ ਬੰਡਾਲਾ, ਸਾਬਕਾ ਸਰਪੰਚ ਦਿਲਬਾਗ ਸਿੰਘ ਜੋਹਲ, ਮੈਬਰ ਸਵਿੰਦਰ ਸਿੰਘ ਸੇਠ ਵਡਾਲਾ ਜੋਹਲ, ਪ੍ਰਧਾਨ ਦਿਲਬਾਗ ਸਿੰਘ ਬਾਗਾ ਵਡਾਲਾ ਜੋਹਲ,ਸਹਿਰੀ ਪ੍ਰਧਾਨ ਜਤਿੰਦਰ ਸਿੰਘ ਨਾਟੀ ਜੰਡਿਆਲਾ ਗੁਰੂ, ਜਗਜੀਤ ਸਿੰਘ ਜੱਗੀ ਬੰਡਾਲਾ,ਸਾਬਕਾ ਮੈਬਰ ਅਵਤਾਰ ਸਿੰਘ ਘੰਦੀ,ਨੰਬਰਦਾਰ ਸੁਖਦੇਵ ਸਿੰਘ ਮਿੰਟੂ ਠੱਠੀਆਂ,ਸਾਬਕਾ ਸਰਪੰਚ ਦਿਲਬਾਗ ਸਿੰਘ ਸ਼ਫੀਪੁਰ, ਜਗਰੂਪ ਸਿੰਘ ਰੂਬੀ,ਚਰਨਜੀਤ ਸਿੰਘ ਟੀਟੋ ਸਬਕਾ ਕੋਸਲਰ, ਸਬਕਾ ਕੋਸਲਰ,ਚੈਅਰਮੈਨ ਰਣਜੀਤ ਸਿੰਘ ਰਾਣਾ ਜੰਡ, ਡਾਕਟਰ ਲਖਵਿੰਦਰ ਸਿੰਘ ਬੰਡਾਲਾ,ਰਾਜਵੰਤ ਸਿੰਘ ਸੰਧੂ ਰਾਏਪੁਰ,ਸਾਬਕਾ ਸਰਪੰਚ ਬਲਵਿੰਦਰ ਸਿੰਘ ਨਿੱਕਾ ਗਹਿਰੀ ਮੰਡੀ, ਸਾਬਕਾ ਲੱਖਵਿੰਦਰ ਸਿੰਘ ਲੱਖਾ ਗਹਿਰੀ ਮੰਡੀ,ਡਾਕਟਰ ਕੁਲਵਿੰਦਰ ਸਿੰਘ ਗਹਿਰੀ ਮੰਡੀ, ਸਰਬਜੀਤ ਸਿੰਘ ਫੋਜੀ ਵਡਾਲਾ ਜੋਹਲ,ਸਾਬਕਾ ਮਲਕੀਤ ਸਿੰਘ ਸਰਜਾ,ਅਜਮੇਰ ਸਿੰਘ ਨਾਮਧਾਰੀ ਵਡਾਲਾ ਜੋਹਲ,ਰਾਜਬੀਰ ਸਿੰਘ ਰਾਜੂ ਨਾਮਧਾਰੀ ਵਡਾਲਾ ਜੋਹਲ, ਜਸਬੀਰ ਸਿੰਘ ਜੱਸੀ ਹੰਸ ਵਡਾਲਾ ਜੋਹਲ,ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜੂ ਬੰਡਾਲਾ,ਸਰਪੰਚ ਪਰਮਜੀਤ ਸਿੰਘ ਨੰਗਲ ਗੁਰੂ,ਗੁਰਲਾਲ ਸਿੰਘ ਮੱਖਣਵਿੰਡੀ, ਹੋਰ ਆਦਿ ਹਾਜਰ ਸਨ!