ਸੁਨਾਮ/ਸੰਗਰੂਰ/ਜੋਗਿੰਦਰ/11 ਅਗਸਤ 2026 : ਮਾਂ ਜੈ ਜਵਾਲਾ ਭਜਨ ਮੰਡਲੀ ਵੱਲੋਂ ਮਾਂ ਚਿੰਤਪੁਰਨੀ ਜੀ ਦੇ ਪਵਿੱਤਰ ਦਰਬਾਰ ਵਿਖੇ ਕਰਵਾਏ ਜਾ ਰਹੇ 20ਵੇਂ ਵਿਸ਼ਾਲ ਭੰਡਾਰੇ ਦੇ ਸਬੰਧ ਵਿੱਚ ਦੋ ਟਰੱਕ ਰਸਦ ਸਮੱਗਰੀ ਰਵਾਨਾ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਨਾਮ ਦੇ ਸ. ਵਿਨਰਜੀਤ ਸਿੰਘ ਖਡਿਆਲ ਨੇ ਝੰਡੀ ਦਿਖਾ ਕੇ ਦੋਵੇਂ ਟਰੱਕਾਂ ਨੂੰ ਰਵਾਨਾ ਕੀਤਾ।ਗਣਪਤ ਰਾਏ ਜੀ ਵੱਲੋਂ ਇਹ ਵਿਸ਼ਾਲ ਭੰਡਾਰਾ ਦੀਪਾਂਕਰ ਹੋਮ ਭਵਨ, ਰਈ, ਨੇੜੇ ਪੈਟਰੋਲ ਪੰਪ, ਮਾਂ ਚਿੰਤਾਪੁਰਨੀ (ਹਿਮਾਚਲ ਪ੍ਰਦੇਸ਼) ਵਿਖੇ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਲਗਾਇਆ ਜਾ ਰਿਹਾ ਹੈ। ਮਾਂ ਜੈ ਜਵਾਲਾ ਭਜਨ ਮੰਡਲੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮਾਤਾ ਰਾਣੀ ਦੇ ਭਗਤਾਂ ਦੀ ਸੇਵਾ ਨੂੰ ਸਮਰਪਿਤ ਇਹ ਉਪਰਾਲਾ ਨਿਰੰਤਰ ਜਾਰੀ ਹੈ। ਇਸ ਮੌਕੇ ਸ. ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਮਾਤਾ ਚਿੰਤਪੁਰਨੀ ਜੀ ਦਾ ਦਰਬਾਰ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ।

ਮਾਤਾ ਰਾਣੀ ਦੇ ਦਰਬਾਰ ਵਿੱਚ ਆਉਣ ਵਾਲੇ ਹਰ ਸ਼ਰਧਾਲੂ ਦੀ ਸੇਵਾ ਕਰਨਾ ਆਪਣੇ ਆਪ ਵਿੱਚ ਵੱਡਾ ਪੁੰਨ ਅਤੇ ਸੁਭਾਗ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ’ਤੇ ਲਗਾਏ ਜਾਂਦੇ ਭੰਡਾਰੇ ਸਾਨੂੰ ਨਿਮਰਤਾ, ਸੇਵਾ, ਸਾਂਝ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਮਾਂ ਜੈ ਜਵਾਲਾ ਭਜਨ ਮੰਡਲੀ ਦੇ ਸਮੂਹ ਮੈਂਬਰਾਂ ਨੂੰ 20ਵਾਂ ਵਿਸ਼ਾਲ ਭੰਡਾਰਾ ਲਗਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਮਾਤਾ ਰਾਣੀ ਸਭ ’ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖੇ ਅਤੇ ਹਰ ਪਰਿਵਾਰ ਨੂੰ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਬਖਸ਼ੇ। ਭੰਡਾਰੇ ਲਈ ਰਵਾਨਾ ਕੀਤੀ ਗਈ ਰਸਦ ਵਿੱਚ ਵੱਖ-ਵੱਖ ਲੋੜੀਂਦੀ ਸਮੱਗਰੀ ਸ਼ਾਮਲ ਹੈ, ਜਿਸ ਨਾਲ ਮਾਤਾ ਰਾਣੀ ਦੇ ਦਰਸ਼ਨਾਂ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਨਿਸ਼ਕਾਮ ਸੇਵਾ ਕੀਤੀ ਜਾਵੇਗੀ।

“ਜੈ ਮਾਤਾ ਦੀ” ਦੇ ਜੈਕਾਰਿਆਂ ਨਾਲ ਰਵਾਨਾ ਹੋਏ ਦੋਵੇਂ ਟਰੱਕਾਂ ਨੇ ਸੇਵਾ, ਸ਼ਰਧਾ ਅਤੇ ਭਗਤੀ ਦੀ ਇੱਕ ਸੁੰਦਰ ਮਿਸਾਲ ਪੇਸ਼ ਕੀਤੀ। ਇਸ ਮੌਕੇ ਗਣਪਤ ਰਾਏ, ਹਰੀ ਚੰਦ, ਪ੍ਰਮੋਦ ਕੁਮਾਰ ਨੀਟੂ, ਸੌਰਭ ਬਾਂਸਲ, ਭਾਵਿਕਾ ਗੁਪਤਾ,ਪ੍ਰਮੋਦ ਕੁਮਾਰ ਲਵਲੀ, ਵਿੱਕੀ ਐਮ.ਸੀ.,ਰਵਿੰਦਰ ਗਾਂਧੀ, ਕਾਲਾ ਨਾਗਰਾ, ਆਸ਼ੂ ਖਡਿਆਲ ਜੀਵਨ ਕੁਮਾਰ, ਪ੍ਰਿਤਪਾਲ ਬਾਂਸਲ, ਜਗਦੀਪ ਭਾਰਦਵਾਜ, ਰਾਕੇਸ਼ ਕੁਮਾਰ, ਸੰਦੀਪ ਕੁਮਾਰ, ਗੋਰਾ ਲਾਲ, ਰਾਮਪਾਲ ਆਦਿ ਹਾਜਰ ਸਨ






