Saturday, September 12, 2026
20.5 C
London
Home ਪੰਜਾਬ ਧੰਨ ਧੰਨ ਭਗਤ ਕਬੀਰ ਜੀ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਲਹਿਰਕੇ ਦੀ...

ਧੰਨ ਧੰਨ ਭਗਤ ਕਬੀਰ ਜੀ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਲਹਿਰਕੇ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਸਾਵਣ ਮਹੀਨੇ ਖੀਰ ਪੂੜੀਆ ਦਾ ਲੰਗਰ ਲਗਾਇਆ ਗਿਆ

0
12

ਜੰਡਿਆਲਾ ਗੁਰੂ 17,ਅਗਸਤ ( ਚੀਦਾ, ਜੋਗਿੰਦਰ )
ਧੰਨ ਧੰਨ ਭਗਤ ਕਬੀਰ ਜੀ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਲਹਿਰਕੇ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਸਾਵਣ ਮਹੀਨੇ ਦੇ ਆਖਰੀ ਐਤਵਾਰ ਅਤੇ 15 ਅਗਸਤ ਅਜ਼ਾਦੀ ਦਿਵਸ ਨੂੰ ਸਮਰਪਿਤ ਪਿੰਡ ਲਹਿਰਕੇ ਦੇ ਮੋੜ ਤੇ ਜਿਥੇ ਭਗਤ ਕਬੀਰ ਜੀ ਮਹਾਰਾਜ ਜੀ ਦੀ ਧਰਮਸ਼ਾਲਾ ਬਣ ਰਹੀ ਹੈ ਉਥੇ ਖ਼ੀਰ ਪੂੜਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਏ ਐਸ ਆਈ ਸ੍ਰੀ ਸੁਖਦੇਵ ਰਾਜ ਜੀ ਅਤੇ ਡਾਕਟਰ ਰਮੇਸ਼ ਕੁਮਾਰ ਜੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆਂ ਇਸ ਮੌਕੇ ਰਾਹ ਗੀਰਾਂ ਅਤੇ ਲੋੜ ਵੰਦ ਬੀਬੀਆਂ ਨੂੰ ਸ਼ੂਟ ਅਤੇ ਬੱਚਿਆਂ ਨੂੰ ਗਿਫ਼ਟ ਵੀ ਵੰਡੇ ਗਏ ਇਸੇ ਹੀ ਸਬੰਧ ਵਿਚ ਏਂ ਐਸ਼ ਆਈ ਸੁਖਦੇਵ ਰਾਜ ਜੀ ਨੇ ਗੱਲ ਬਾਤ ਕਰਦੀਆਂ ਕਿਹਾ ਕਿ ਸਾਨੂੰ ਪਿੰਡਾਂ ਵਿੱਚ ਨੋ ਜਵਾਨਾ ਨੂੰ ਨਾਲ ਲੈਕੇ ਇਹੋ ਜਹੇ ਸਭਿਆਚਾਰ ਪ੍ਰੋਗ੍ਰਾਮ ਅਤੇ ਰਵਾਇਤੀ ਲੰਗਰ ਭੰਡਾਰੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜ਼ੋ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਬਚੀਂ ਰਹੇ ਇਸ ਮੋਕੇ, ਤੇ ਕਾਮਰੇਡ ਤਰਲੋਕ ਸਿੰਘ, ਮੇਜ਼ਰ ਸਿੰਘ, ਸ਼ਾਮ ਲਾਲ, ਸਤਪਾਲ ਸਿੰਘ,,ਸੁਚਾ ਸਿੰਘ, ਰੋਸ਼ਨ ਸਿੰਘ, ਹੀਰਾ ਸਿੰਘ ਪੰਚਾਇਤ ਮੈਂਬਰ,ਸੋਨਾ ਸਿੰਘ, ਆਦਿ ਸੰਗਤਾਂ ਹਾਜ਼ਰ ਸਨ