ਸੰਗਰੂਰ/ਸੁਨਾਮ/ਜੋਗਿੰਦਰ

ਅਕਾਲ ਅਕੈਡਮੀ ਭਦੌੜ ਦੀ ਹੋਣਹਾਰ ਖਿਡਾਰਨ ਬਲਪ੍ਰੀਤ ਕੌਰ ਨੇ ਰਾਜ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਅਤੇ ਖੇਤਰ ਦਾ ਮਾਣ ਵਧਾਇਆ ਹੈ। ਬਲਪ੍ਰੀਤ ਕੌਰ ਨੇ 60 ਮੀਟਰ ਰੇਸ ਅਤੇ 600 ਮੀਟਰ ਰੇਸ ਅਤੇ ਲੌਂਗ ਜੰਪ ਵਿੱਚੋਂ ਸੋਨੇ ਦੇ ਤਗਮੇ ਜਿੱਤੇ ਹਨ।
ਇਹ ਮੁਕਾਬਲੇ ਰਾਜ ਪੱਧਰ ਦੇ ਐਥਲੈਟਿਕ ਟੂਰਨਾਮੈਂਟ ਲੁਧਿਆਣਾ ਵਿਖੇ ਹੋਏ, ਜਿਸ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੈਂਕੜਿਆਂ ਵਿਦਿਆਰਥੀਆਂ ਨੇ ਹਿੱਸਾ ਲਿਆ। ਬਲਪ੍ਰੀਤ ਕੌਰ ਨੇ ਆਪਣੀ ਕਠੋਰ ਮਿਹਨਤ, ਸਮਰਪਣ ਅਤੇ ਖੇਡ ਪ੍ਰਤੀ ਜਜ਼ਬੇ ਨਾਲ ਉੱਚ ਪੱਧਰੀ ਖਿਡਾਰੀਆਂ ਨੂੰ ਪਿੱਛੇ ਛੱਡਦਿਆਂ ਇਹ ਪ੍ਰਾਪਤੀਆਂ ਕੀਤੀਆਂ ਹਨ।
ਬਲਪ੍ਰੀਤ ਕੌਰ ਹੁਣ ਰਾਸ਼ਟਰੀ ਪੱਧਰ ਦੇ ਐਥਲੈਟਿਕ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਚੁਣੀ ਗਈ ਹੈ, ਜੋ ਕਿ ਆਂਧਰਾ ਪ੍ਰਦੇਸ਼ ਵਿੱਚ ਹੋਣੇ ਹਨ ਜਿੱਥੇ ਉਹ ਪੰਜਾਬ ਦਾ ਪ੍ਰਤੀਨਿਧਤਵ ਕਰੇਗੀ।
ਸਕੂਲ ਦੇ ਪ੍ਰਿੰਸੀਪਲ ਪ੍ਰੀਤੀ ਗਰੋਵਰ, ਖੇਡ ਅਧਿਆਪਕ ਅਤੇ ਪ੍ਰਬੰਧਕੀ ਟੀਮ ਨੇ ਉਸਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਬਲਪ੍ਰੀਤ ਕੌਰ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ ਉਸਦੇ ਭਵਿੱਖ ਲਈ ਚੰਗੀਆਂ ਕਾਮਨਾਵਾਂ ਪ੍ਰਗਟ ਕੀਤੀਆਂ।
ਅਕਾਲ ਅਕੈਡਮੀ ਭਦੌੜ ਵੱਲੋਂ ਬਲਪ੍ਰੀਤ ਕੌਰ ਦੀ ਮਿਹਨਤ ਅਤੇ ਜਿੱਤ ’ਤੇ ਮਾਣ ਪ੍ਰਗਟ ਕੀਤਾ ਗਿਆ ਅਤੇ ਸਕੂਲ ਪ੍ਰਬੰਧਨ ਨੇ ਕਿਹਾ ਕਿ ਅਜਿਹੇ ਵਿਦਿਆਰਥੀ ਅਕਾਲ ਅਕੈਡਮੀਆਂ ਦੇ ਉਦੇਸ਼ ਸਿੱਖਿਆ ਅਤੇ ਆਤਮਿਕਤਾ ਨਾਲ ਸੰਤੁਲਿਤ ਵਿਕਾਸ ਨੂੰ ਸਫਲਤਾ ਨਾਲ ਅੱਗੇ ਵਧਾ ਰਹੇ ਹਨ। ਜਿਕਰਯੋਗ ਹੈ ਕਿ ਬਾਬਾ ਇਕਬਾਲ ਸਿੰਘ ਜੀ ਵੱਲੋਂ ਲਗਾਏ ਗਏ ਬੂਟੇ ਦੀਆ ਜੜਾਂ ਦਿਨ ਪ੍ਰਤੀ ਦਿਨ ਮਜਬੂਤ ਹੋ ਰਹੀਆਂ ਹਨ ਅਤੇ ਪੇਂਡੂ ਖੇਤਰ ਦਾ ਵਿੱਦਿਅਕ ਮਿਆਰ ਵਧ ਰਿਹਾ ਹੈ। ਉਮੀਦ ਹੈ ਆਉਂਣ ਵਾਲੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਹੋਰ ਉਪਲੱਭਧੀਆਂ ਰਾਹੀਂ ਪੰਜਾਬ ਅਤੇ ਪੂਰੇ ਦੇਸ਼ ਦਾ ਨਾਮ ਉੱਚਾ ਹੋਵੇਗਾ। ਕਲਗੀਧਰ ਟਰੱਸਟ, ਬੜੂ ਸਾਹਿਬ ਅਤੇ ਅਕਾਲ ਅਕੈਡਮੀ ਪਰਿਵਾਰ ਵੱਲੋਂ, ਅਸੀਂ ਦੋਵਾਂ ਨੂੰ ਭਵਿੱਖ ਵਿੱਚ ਸਾਡੇ ਦੇਸ਼ ਦੀ ਸੇਵਾ ਮਾਣ ਨਾਲ ਕਰਨ ਦੇ ਨਾਲ-ਨਾਲ ਪੰਜਾਬ ਦੀ ਸ਼ਾਨ ਨੂੰ ਉੱਚਾ ਚੁੱਕਣ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।






