ਸੰਗਰੂਰ/ਸੁਨਾਮ/ਜੋਗਿੰਦਰ | 27 ਦਸੰਬਰ 2025

ਸੁਨਾਮ ਊਧਮ ਸਿੰਘ ਵਾਲਾ ਵਿਖੇ ਜਵੰਦਾ ਰੋਡ ਦੀ ਸਮੂਹ ਸੰਗਤ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਹਿਲਾ ਤਿੰਨ ਰੋਜ਼ਾ ਸ੍ਰੀ ਅਖੰਡ ਪਾਠ ਸਾਹਿਬ ਜਵੰਦਾ ਰੋਡ ’ਤੇ ਭਾਵਪੂਰਵਕ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਸਮੂਹ ਸਾਧ ਸੰਗਤ ਨੇ ਬੜੇ ਉਤਸਾਹ ਅਤੇ ਜੋਸ਼ ਨਾਲ ਸੇਵਾਵਾਂ ਨਿਭਾਈਆਂ।

ਅਖੰਡ ਪਾਠ ਸਾਹਿਬ ਦੇ ਸਮਾਪਤੀ ਉਪਰੰਤ ਤਿੰਨ ਦਿਨ ਤੱਕ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਪੰਜਾਬ ਦੇ ਪ੍ਰਧਾਨ ਅਤੇ ਕੈਬਿਨਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਅਤੇ ਮਾਰਕਿਟ ਕਮੇਟੀ ਸੁਨਾਮ ਦੇ ਚੇਅਰਮੈਨ ਸ਼੍ਰੀ ਮੁਕੇਸ਼ ਜੁਨੇਜਾ ਜੀ ਵੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ਗਈ। ਦੋਵਾਂ ਅਤਿਥੀਆਂ ਨੇ ਸਾਹਿਬਜ਼ਾਦਿਆਂ ਦੀ ਅਮਰ ਸ਼ਹੀਦੀ ਨੂੰ ਨਮਨ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਅਤੇ ਸੰਗਤ ਦੀ ਧਾਰਮਿਕ ਭਾਵਨਾ ਦੀ ਪ੍ਰਸ਼ੰਸਾ ਕੀਤੀ।








