ਚਿਕਨਗੁਣੀਏ ਦੀ ਬਿਮਾਰੀ ਵੇਲੇ ਲੋਕਾਂ ਲਈ ਵਰਦਾਨ ਬਣਿਆ ਕਸ਼ਮੀਰੀ ਹਸਪਤਾਲ
ਸੰਗਰੂਰ/ਸੁਨਾਮ/ਜੋਗਿੰਦਰ/30ਜਨਵਰੀ: ਪਿਛਲੇ ਸਮੇਂ ਵਿੱਚ ਕਰੋਨਾ ਅਤੇ ਚਿਕਨ -ਗੁਣੀਆ ਵਰਗੀ ਮਹਾਂਮਾਰੀ ਨੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਪਰ ਉਸ ਸਮੇਂ ਬਿਨਾਂ ਕਿਸੇ ਲਾਲਚ ਤੋਂ ਡਾਕਟਰ ਅੰਸ਼ੂਮਨ ਫੂਲ ਨੇ ਆਪਣੇ ਹਸਪਤਾਲ ਵਿੱਚ 70% ਤੱਕ ਮਰੀਜ਼ਾਂ ਦੇ ਟੈਸਟ ਅਤੇ ਇਲਾਜ ਦੇ ਪੈਸੇ ਘਟਾ ਦਿੱਤੇ ਸੁਨਾਮ ਵਾਸੀ ਇਹ ਗੱਲ ਫ਼ਖ਼ਰ ਨਾਲ ਕਹਿ ਸਕਦੇ ਹਨ ਕੀ ਸ਼ਹਿਰ ਵਿੱਚ ਕਸ਼ਮੀਰੀ ਹਾਰਟ ਕੇਅਰ ਸੈਂਟਰ ਇੱਕ ਅਜਿਹਾ ਹਸਪਤਾਲ ਹੈ ਜੋ ਪਹਿਲਾਂ ਮਰੀਜ ਦੀ ਜਾਨ ਬਚਾਉਣ ਬਾਰੇ ਸੋਚਦਾ ਹੈ ਜਿੱਥੇ ਕਿ ਕਈ ਅਜਿਹੇ ਹਸਪਤਾਲ ਹਨ ਜੋ ਮਰੀਜ਼ ਨੂੰ ਦਾਖਲ ਕਰਨ ਤੋਂ ਪਹਿਲਾਂ ਇਲਾਜ ਦੇ ਪੈਸੇ ਮੰਗ ਲੈਂਦੇ ਹਨ ਅਤੇ ਪੈਸੇ ਨੂੰ ਹੀ ਪ੍ਰਮੁੱਖ ਰੱਖਦੇ ਹਨ।
ਪਰ ਕਸ਼ਮੀਰੀ ਹਸਪਤਾਲ ਹੀ ਇੱਕ ਅਜਿਹਾ ਹਸਪਤਾਲ ਹੈ ਜੋ ਬਿਨਾਂ ਪੈਸੇ ਟੱਕੇ ਦੀ ਪਰਵਾਹ ਕਰੇ ਪਹਿਲਾਂ ਮਰੀਜ਼ ਦੀ ਜਾਨ ਬਚਾਉਣ ਬਾਰੇ ਸੋਚਦਾ ਹੈ ਚਾਹੇ ਉਹ ਕੋਈ ਗਰੀਬ ਹੋਵੇ ਜਾਂ ਅਮੀਰ ਹੋਵੇ ਡਾਕਟਰ ਅੰਸ਼ੂਮਨ ਦੀ ਸੋਚ ਤੇ ਸਦਕੇ ਜਾਈਏ ਕਿ ਇੱਕ ਵਾਰੀ ਅਸੀਂ ਪਹਿਲਾਂ ਮਰੀਜ ਦੀ ਜਾਨ ਬਚਾ ਲਈਏ ਇਲਾਜ ਦੇ ਪੈਸੇ ਬਾਅਦ ਦੀ ਗੱਲ ਹੈ ਤੇ ਕਿਉ ਕੀ ਸਾਡਾ ਪਹਿਲਾ ਫਰਜ਼ ਪੈਸੇ ਨੂੰ ਪ੍ਰਮੁੱਖ ਰੱਖਣਾ ਨਹੀਂ ਮਰੀਜ਼ ਨੂੰ ਸੁਰੱਖਿਤ ਰੱਖਣਾ ਹੈ ਜਿੱਥੇ ਕਿ ਅੱਜ -ਕੱਲ ਬਾਕੀ ਹਸਪਤਾਲ ਮਰੀਜ਼ ਦਾ ਇਲਾਜ ਕਰਨ ਤੋਂ ਪਹਿਲਾਂ ਆਪਣੀ ਫੀਸ ਬਾਰੇ ਸੋਚਦੇ ਹਨ ਅਜਿਹੇ ਵਿਰਲੇ ਵਿਅਕਤੀ ਦੁਨੀਆਂ ਵਿੱਚ ਬਹੁਤ ਘੱਟ ਹੁੰਦੇ ਹਨ ਜੋ ਇਨਸਾਨ ਅਤੇ ਇਨਸਾਨੀਅਤ ਨੂੰ ਪ੍ਰਮੁੱਖ ਰੱਖਦੇ ਹੋਏ ਬਿਨਾਂ ਕਿਸੇ ਮੋਹ -ਮਾਇਆ ਤੋਂ ਪੈਸੇ ਨੂੰ ਪ੍ਰਮੁੱਖ ਨਾ ਰੱਖਦੇ ਹੋਏ ਆਪਣਾ ਸਾਰਾ ਜੀਵਨ ਨਿਸਵਾਰਥ ਸਮਾਜ ਸੇਵਾ ਵਿੱਚ ਲਗਾ ਦਿੰਦੇ ਹਨ।
ਹੁਣ ਗੱਲ ਕਰਦੇ ਹਾਂ ਅਸੀਂ ਕ੍ਰਿਸ਼ਨਾ ਜਵੈਲਰਜ਼ ਦੇ ਮਾਲਕ ਨੌਜਵਾਨ ਸਮਾਜ ਸੇਵੀ ਅਸ਼ਵਨੀ ਕਾਂਸਲ ਦੀ ਜਿਸ ਨੇ ਕਿ ਕਰੋਨਾ ਸਮੇਂ ਵਿੱਚ ਅਤੇ ਹਰ ਸਮੇਂ ਧਾਰਮਿਕ ਅਤੇ ਸਮਾਜਿਕ ਕੰਮ ਹੋਣ ਜਾਂ ਕਿਸੇ ਗਰੀਬ ਦੀ ਆਰਥਿਕ ਮਦਦ ਕਰਨੀ ਹੋਵੇ ਉਹ ਗੁਪਤ ਤਰੀਕੇ ਨਾਲ ਲੋਕਾਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਅਤੇ ਕਿਤੇ ਵੀ ਕਿਸੇ ਦੀ ਵੀ ਮਦਦ ਕਰਕੇ ਸ਼ੋ ਆਫ ਨਹੀਂ ਕਰਦੇ ਅੱਜ ਲੋੜ ਹੈ ਸਾਡੇ ਸਮਾਜ ਨੂੰ ਅਜਿਹੇ ਨੌਜਵਾਨਾਂ ਵਰਗੀ ਸੋਚ ਅਪਣਾ ਕੇ ਨਿਸੁਆਰਥ ਸਮਾਜ ਸੇਵੀ ਕੰਮਾਂ ਵਿੱਚ ਵੱਧ -ਚੜ ਕੇ ਹਿੱਸਾ ਲੈਣ ਤਾਂ ਕਿ ਅਸੀਂ ਸਾਰੇ ਰੱਲ-ਮਿਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ।






