Saturday, September 12, 2026
20.5 C
London
Home ਪੰਜਾਬ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿੱਚ ਐਨਡੀਏ ਕੋਚਿੰਗ ਦਾਖਲਾ ਇੰਟਰਵਿਊਜ਼ ਆਯੋਜਿਤ

ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿੱਚ ਐਨਡੀਏ ਕੋਚਿੰਗ ਦਾਖਲਾ ਇੰਟਰਵਿਊਜ਼ ਆਯੋਜਿਤ

0
68

/ਸੰਗਰੂਰ/ਜੋਗਿੰਦਰ: ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਆਯੋਜਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿੱਚ 2 ਤੋਂ 6 ਫ਼ਰਵਰੀ 2026 ਤੱਕ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਐਨਡੀਏ (NDA) ਦੀ ਤਿਆਰੀ ਲਈ ਐਨਡੀਏ ਕੋਚਿੰਗ ਕਲਾਸਾਂ ਦੇ ਦਾਖਲਾ ਇੰਟਰਵਿਊਜ਼ ਸਫ਼ਲਤਾਪੂਰਵਕ ਕਰਵਾਏ ਗਏ। ਇਸ ਮੌਕੇ ‘ਤੇ ਏਅਰ ਮਾਰਸ਼ਲ ਪਰਮਜੀਤ ਸਿੰਘ ਭੰਗੂ ਜੀ ਅਤੇ ਗਰੁੱਪ ਕੈਪਟਨ ਸੰਦੀਪ ਸਿੰਘ ਮੋਹਨ ਦੀ ਵਿਸ਼ੇਸ਼ ਹਾਜ਼ਰੀ ਨੇ ਵਿਦਿਆਰਥੀਆਂ ਨੂੰ ਦੇਸ਼ ਸੇਵਾ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਅਨੁਸ਼ਾਸਨ, ਨੇਤ੍ਰਤਵ ਅਤੇ ਸਮਰਪਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਪੂਰੇ ਆਯੋਜਨ ਲਈ ਪ੍ਰਿੰਸੀਪਲ ਅਨੁਰਾਧਾ ਬੱਬਰ ਦੀ ਭੂਮਿਕਾ ਖ਼ਾਸ ਤੌਰ ‘ਤੇ ਸਰਾਹਣਯੋਗ ਰਹੀ, ਜਿਨ੍ਹਾਂ ਦੀ ਦੂਰਦਰਸ਼ੀ ਸੋਚ ਨਾਲ ਵਿਦਿਆਰਥੀਆਂ ਨੂੰ ਫੌਜੀ ਸੇਵਾਵਾਂ ਵੱਲ ਮੋੜਨ ਦਾ ਸੁਨਹਿਰਾ ਮੌਕਾ ਮਿਲਿਆ। ਸਕੂਲ ਪ੍ਰਬੰਧਨ ਵੱਲੋਂ ਸਾਰੇ ਮਹਿਮਾਨਾਂ, ਡਾ. ਸਾਹਿਬਾਨ, ਪ੍ਰਿੰਸੀਪਲ ਸਾਹਿਬਾਨ ਅਤੇ ਆਯੋਜਕ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।