ਕੇਂਦਰ ਨੇ ਮਨਰੇਗਾ ਦਾ ਨਾਮ ਹੀ ਨਹੀਂ ਸਭ ਕੁਝ ਬਦਲ ਦਿੱਤਾ : ਕਾਮਰੇਡ ਸਤਵੀਰ ਤੁੰਗਾਂ

0
17

8 ਮਾਰਚ ਨੂੰ ਸੀਟੂ ਦੇ ਸੱਦੇ ‘ਤੇ ਮਜਦੂਰ ਔਰਤ ਦਿਵਸ ਮਨਾਇਆ ਜਾਵੇਗਾ

/ਸੰਗਰੂਰ/ ਸੁਨਾਮ/ਜੋਗਿੰਦਰ/23 ਫਰਵਰੀ/ਸੀਟੂ ਨਾਲ ਸਬੰਧਤ ਮਨਰੇਗਾ ਮਜ਼ਦੂਰ ਯੂਨੀਅਨ ਦੀ ਇਕ ਮੀਟਿੰਗ ਇਕਾਈ ਪ੍ਰਧਾਨ ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਪਿੰਡ ਤੁੰਗਾਂ ਵਿਖੇ ਹੋਈ । ਇਸ ਮੌਕੇ ਬੋਲਦਿਆਂ ਸੀਟੂ ਦੇ ਜਿਲਾ ਆਗੂ ਕਾਮਰੇਡ ਸਤਵੀਰ ਤੁੰਗਾਂ ਤੇ ਬੇਅੰਤ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੀ ਮਜਦੂਰ ਜਮਾਤ ਦੀ ਬਾਂਹ ਫੜਨ ਵਾਲਾ ਕੋਈ ਨਹੀਂ, ਸਰਕਾਰ ਭਾਵੇਂ ਪੰਜਾਬ ਦੀ ਹੋਵੇ ਜਾਂ ਕੇਂਦਰ ਦੀ ਇਹ ਸਰਕਾਰਾਂ ਸਿਰਫ਼ ਵੱਡੇ ਪੂੰਜੀਪਤੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਪੱਖ ‘ਚ ਕਾਨੂੰਨ ਬਣਾ ਤਾ ਲਾਗੂ ਕਰ ਰਹੀਆਂ ਹਨ ।

ਦੇਸ਼ ਦੀ ਮਜਦੂਰ ਜਮਾਤ ਨੂੰ ਵੱਡਾ ਸਹਾਰਾ ਦਾਣ ਵਾਲਾ ਮਨਰੇਗਾ ਕਾਨੂੰਨ ਨੂੰ ਵੀ ਕੇਂਦਰ ਦੀ ਮੋਦੀ ਸਰਕਾਰ ਨੇ ਖਤਮ ਕਰਕੇ ਨਵੀਂ ਜੀਰਾਮਜੀ ਸਕੀਮ ਬਣਾ ਦਿੱਤੀ ਹੈ, ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੇ ਮਜਦੂਰਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਸਿਰਫ ਇਸ ਦਾ ਨਾਮ ਹੀ ਬਦਲਿਆ ਹੈ ਜਦ ਕਿ ਅਸਲੀਅਤ ਇਹ ਹੈ ਕਿ ਇਸ ਕਾਨੂੰਨ ਦਾ ਪੂਰਾ ਮੂਲ ਰੂਪ ਹੀ ਬਦਲ ਦਿੱਤਾ ਗਿਆ ਹੈ। ਨਵੀਂ ਵੀ ਬੀ ਜੀਰਾਮਜੀ ਸਕੀਮ ਤਹਿਤ ਮਜਦੂਰਾਂ ਕੋਲ ਕੰਮ ਮੰਗਣ ਦਾ ਅਧਿਕਾਰ ਨਹੀਂ ਰਿਹਾ । ਬਹੁਤ ਸਾਰੇ ਕੰਮ ਕੇਂਦਰ ਨੇ ਪਹਿਲਾਂ ਹੀ ਮਨਰੇਗਾ ਤਹਿਤ ਕਰਵਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ । ਪਹਿਲਾਂ ਮਨਰੇਗਾ ਕਾਨੂੰਨ ਤਹਿਤ 90 ਫੀਸਦੀ ਪੈਸਾ ਕੇਂਦਰ ਸਰਕਾਰ ਵਲੋਂ ਆਉਂਦਾ ਸੀ ਤੇ ਸੁਬਾਈ ਸਰਕਾਰਾਂ ਸਿਰਫ਼ 10 ਫੀਸਦੀ ਹੀ ਪਾਉਂਦੇ ਸੀ

ਪਰ ਹੁਣ ਕੇਂਦਰ ਨੇ ਮਜਦੂਰ ਵਿਰੋਧੀ ਫੈਸਲਾ ਲੈਂਦੇ ਹੋਏ ਆਪਣਾ ਹੱਥ ਖਿੱਚ ਲਿਆ ਹੈ ਤੇ ਇਸ ਰਕਮ ਨੂੰ ਘਟਾ ਕੇ 60 ਫੀਸਦੀ ਕਰ ਦਿੱਤਾ ਹੈ ਤੇ 40 ਫੀਸਦੀ ਦਾ ਭਾਰ ਸੂਬਾਈ ਸਰਕਾਰਾਂ ‘ਤੇ ਪਾ ਦਿੱਤਾ ਹੈ, ਪੰਜਾਬ ਵਰਗੇ ਸੂਬੇ ਦੀ ਭਗਵੰਤ ਸਰਕਾਰ ਤਾਂ ਪਹਿਲਾਂ ਹੀ ਕਰਜੇ ਲੈ ਕੇ ਚੱਲ ਰਹੀ ਹੈ, ਫਿਰ ਇਹ 40 ਫੀਸਦੀ ਹਿੱਸਾ ਕਿਥੋਂ ਤੇ ਕਿਵੇਂ ਪਾ ਸਕੇਗੀ ? ਸਰਕਾਰ ਦੇ ਇਸ ਗਲਤ ਫੈਸਲੇ ਦਾ ਖਮਿਆਜ਼ਾ ਦੇਸ਼ ਦੇ ਗਰੀਬ ਮਜਦੂਰ ਪਰਿਵਾਰਾਂ ਨੂੰ ਭੁਗਤਣਾ ਪਵੇਗਾ । ਇਸ ਨਾਲ ਮਨਰੇਗਾ ਦਾ ਕੰਮ ਠੱਪ ਹੋ ਕੇ ਰਹਿ ਜਾਵੇਗਾ । ਮਜਦੂਰਾਂ ਕੋਲ ਕੋਈ ਕੰਮ ਮੰਗਣ ਦਾ ਕਾਨੂੰਨੀ ਰਾਹ ਨਹੀਂ ਰਹੇਗਾ।

ਇਸ ਲਈ ਸੀਟੂ ਤੇ ਦੇਸ਼ ਦੀਆਂ ਦੂਜੀਆਂ ਜਥੇਬੰਦੀਆਂ ਵਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਜੀਰਾਮਜੀ ਨੂੰ ਖਤਮ ਕਰਵਾਕੇ ਨਰੇਗਾ ਨੂੰ ਹੀ ਮੁੜ ਲਾਗੂ ਕਰਵਾਇਆ ਜਾਵੇਗਾ। ਉਨਾਂ ਜਥੇਬੰਦੀ ਦੀ ਮੈਂਬਰਸ਼ਿਪ ਅਗਲੇ ਪੰਜ ਦਿਨਾਂ ‘ਚ ਪੂਰੀ ਕਰਨ ਲਈ ਕਿਹਾ ਤੇ ਸੀਟੂ ਦੇ ਸੂਬਾਈ ਫੈਸਲੇ ਮੁਤਾਬਿਕ 8 ਮਾਰਚ ਨੂੰ ਮਜਦੂਰ ਔਰਤ ਦਿਵਸ ਮੌਕੇ ਵਿਸਾਲ ਇਕੱਠ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ । ਇਸ ਮੌਕੇ ਹਰਦਿਆਲ ਸਿੰਘ ਮੈਂਬਰ, ਅਜਮੇਰ ਸਿੰਘ, ਪ੍ਰਕਾਸ਼ ਸਿੰਘ, ਮੇਘਾ ਸਿੰਘ, ਸ਼ਿੰਗਾਰਾ ਸਿੰਘ, ਚਰਨਾ ਸਿੰਘ, ਸੁਖਪਾਲ ਕੌਰ, ਦਰਸ਼ਨਾਂ ਕੌਰ, ਚਿੰਤੋ ਕੌਰ, ਜਸਵੀਰ ਕੌਰ, ਸੁਖਚੈਨ ਕੌਰ, ਰਾਣੀ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਹਰਮੇਸ਼ ਕੌਰ, ਜੀਤ ਕੌਰ ਤੇ ਹੋਰ ਵੱਡੀ ਗਿਣਤੀ ਵਿੱਚ ਮਨਰੇਗਾ ਵਰਕਰ ਹਾਜਰ ਸਨ ।