Saturday, September 12, 2026
20.5 C
London
Home Uncategorized ਜ਼ਿਲ੍ਹਾ ਸੰਗਰੂਰ ਵਿੱਚ ਅੱਠਵੇਂ ਰਾਊਂਡ ਦੀ ਮੁਫਤ ਮੂੰਹ ਖੁਰ ਵੈਕਸੀਨੇਸ਼ਨ ਮੁਹਿੰਮ ਦੀ...

ਜ਼ਿਲ੍ਹਾ ਸੰਗਰੂਰ ਵਿੱਚ ਅੱਠਵੇਂ ਰਾਊਂਡ ਦੀ ਮੁਫਤ ਮੂੰਹ ਖੁਰ ਵੈਕਸੀਨੇਸ਼ਨ ਮੁਹਿੰਮ ਦੀ ਕੀਤੀ ਸ਼ੁਰੂਆਤ

0
38

ਸੰਗਰੂਰ/ਜੋਗਿੰਦਰ/15 ਅਪ੍ਰੈਲ/ ਜਿਲਾ ਸੰਗਰੂਰ ਵਿੱਚ ਪਸ਼ੂ ਧਨ ਨੂੰ ਲਾਗ ਦੀ ਖਤਰਨਾਕ ਬਿਮਾਰੀ ਮੂੰਹ ਖੁਰ ਤੋਂ ਬਚਾਉਣ ਲਈ ਅੱਠਵੇਂ ਰਾਊਂਡ ਦੀ ਟੀਕਾਕਰਨ ਮੁਹਿੰਮ ਦਾ ਅਗਾਜ਼ ਗਊਸ਼ਾਲਾ ਬੇਸਹਾਰਾ ਪਸ਼ੂ ਭਲਾਈ ਸੰਸਥਾ ਉਬਾਵਾਲ ਰੋਡ ਸੰਗਰੂਰ ਤੋਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਨੇ ਦੱਸਿਆ ਕਿ ਸਰਦਾਰ ਗੁਰਮੀਤ ਸਿੰਘ ਖੁਡੀਆਂ ਕੈਬਨਟ ਮੰਤਰੀ ਪਸ਼ੂ ਪਾਲਣ ਅਤੇ ਰਾਹੁਲ ਭੰਡਾਰੀ ਜੀ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਪੰਜਾਬ ਸਰਕਾਰ ਜੀ ਦੀਆਂ ਹਦਾਇਤਾਂ ਮੁਤਾਬਕ ਇਸ ਅੱਠਵੇਂ ਰਾਊਂਡ ਤਹਿਤ ਮੂੰਹ ਖੁਰ ਦੀ ਬਿਮਾਰੀ ਤੋਂ ਪਸ਼ੂ ਧਨ ਨੂੰ ਬਚਾਉਣ ਲਈ ਜਿਲ੍ਹੇ ਭਰ ਵਿੱਚ 65 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਘਰ ਘਰ ਜਾ ਕੇ 505600 ਪਸ਼ੂਆਂ ਦੇ ਟੀਕਾਕਰਨ ਨੂੰ ਯਕੀਨੀ ਬਣਾਉਣਗੇ ।

ਇਹ ਮੁਹਿੰਮ 15 ਅਪ੍ਰੈਲ ਤੋਂ 29 ਮਈ ਤੱਕ ਚਲੇਗੀ । ਇਹ ਟੀਕਾਕਰਨ ਬਿਲਕੁਲ ਮੁਫਤ ਕੀਤਾ ਜਾਏਗਾ ਅਤੇ ਇਸਦੀ ਰਜਿਸਟਰੇਸ਼ਨ ਭਾਰਤ ਪਸ਼ੂਧਨ ਪੋਰਟਲ ਤੇ ਨਾਲੋ ਨਾਲ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਡਾਇਰੈਕਟਰ ਨੇ ਪਸ਼ੂ ਪਾਲਕਾਂ ਨੂੰ ਇਸ ਮੁਹਿੰਮ ਤਹਿਤ 100% ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਸਮੂਹ ਪੰਚਾਇਤਾਂ ਸਮਾਜ ਭਲਾਈ ਕਲੱਬਾਂ, ਸੰਸਥਾਵਾਂ ਨੂੰ ਇਸ ਕੰਮ ਵਿੱਚ ਭਰਪੂਰ ਸਹਿਯੋਗ ਦੀ ਅਪੀਲ ਕੀਤੀ ਗਈ ਤਾਂ ਕਿ ਅਸੀਂ ਆਪਣੇ ਪਸ਼ੂ ਧਨ ਨੂੰ ਲਾਗ ਦੀ ਖਤਰਨਾਕ ਬਿਮਾਰੀ ਤੋਂ ਬਚਾ ਸਕੀਏ ਅਤੇ ਜਿਲਾ ਸੰਗਰੂਰ ਨੂੰ ਐਫਐਮਡੀ ਮੁਕਤ ਜੋਨ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ। ਗਊਸ਼ਾਲਾ ਦੇ ਪ੍ਰਧਾਨ ਸ੍ਰੀ ਨਰੇਸ਼ ਕੁਮਾਰ ਜੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਡਾ. ਪਰਮਿੰਦਰਜੀਤ ਸਿੰਘ, ਡਾ. ਅਨੁਰਾਧਾ ,ਸ੍ਰੀ ਗੁਰਪ੍ਰੀਤ ਸਿੰਘ ਸ੍ਰੀ ਕੁਲਦੀਪ ਸਿੰਘ, ਅਤੇ ਗਊਸ਼ਾਲਾ ਦੇ ਪ੍ਰਬੰਧਕ ਹਾਜ਼ਰ ਰਹੇ।