Saturday, September 12, 2026
20.5 C
London
Home Uncategorized ‎ਦਸਵੀਂ ਸ਼੍ਰੇਣੀ ਚੋਂ ਗੁਰਸ਼ਬਦਨੂਰ ਕੌਰ ਹੀਰਾ 88.4 ਫੀਸਦੀ ਅੰਕ ਪ੍ਰਾਪਤ ਕਰਕੇ ਮੋਹਰੀ

‎ਦਸਵੀਂ ਸ਼੍ਰੇਣੀ ਚੋਂ ਗੁਰਸ਼ਬਦਨੂਰ ਕੌਰ ਹੀਰਾ 88.4 ਫੀਸਦੀ ਅੰਕ ਪ੍ਰਾਪਤ ਕਰਕੇ ਮੋਹਰੀ

0
34

ਸੰਗਰੂਰ/ਲੌਂਗੋਵਾਲ/ 16 ਅਪ੍ਰੈਲ/ (ਜੋਗਿੰਦਰ) – ਸੀ.ਬੀ. ਐਸ. ਈ. ਬੋਰਡ ਵਲੋਂ ਅੱਜ ਐਲਾਨੇ ਗਏ ਦਸਵੀਂ ਸ਼੍ਰੇਣੀ ਦੇ ਨਤੀਜੇ ਵਿਚ ਕੇਂਦਰੀ ਵਿਦਿਆਲਿਆ ਸਲਾਈਟ ਦਾ ਨਤੀਜਾ ਇਸ ਸਾਲ ਵੀ ਸ਼ਾਨਦਾਰ ਰਿਹਾ ਹੈ। ਉੱਘੇ ਸਮਾਜਸੇਵੀ, ਸੀਵਰੇਜ ਮੁਲਾਜ਼ਮਾਂ ਦੀ ਜੱਥੇਬੰਦੀ ਦੇ ਸੂਬਾ ਪ੍ਰਧਾਨ ਪੱਤਰਕਾਰ ਸ਼ੇਰ ਸਿੰਘ ਖੰਨਾ ਦੀ ਸਪੁੱਤਰੀ ਗੁਰਸ਼ਬਦਨੂਰ ਕੌਰ ਹੀਰਾ ਨੇ 88.4 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਹਰੀਹਰ ਯਾਦਵ ਨੇ ਦੱਸਿਆ ਕਿ ਇਸ ਸਕੂਲ ਦੀ ਰਾਜਵੀਰ ਕੌਰ ਨੇ 92.8 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਗੁਰਸ਼ਬਦਨੂਰ ਕੌਰ ਹੀਰਾ ਪੁੱਤਰੀ ਸ਼ੇਰ ਸਿੰਘ ਖੰਨਾ ਨੇ 88.4 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਮਹਿਰੀਨ ਖਾਤੂਨ ਨੇ 87.8 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਹਰੀਹਰ ਯਾਦਵ ਨੇ ਦੱਸਿਆ ਕਿ ਇਸ ਸਕੂਲ ਦੇ 36 ਵਿਦਿਆਥੀਆਂ ਨੇ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਹੀ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ। ਸ਼ਾਨਦਾਰ ਨਤੀਜੇ ਲਈ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਸੀਨੀਅਰ ਪ੍ਰੈੱਸ ਕਲੱਬ ਲੌਂਗੋਵਾਲ ਅਤੇ ਪ੍ਰੈੱਸ ਕਲੱਬ ਲੌਂਗੋਵਾਲ ਨੇ ਹੋਣਹਾਰ ਧੀ ਗੁਰਸ਼ਬਦਨੂਰ ਕੌਰ ਹੀਰਾ ਅਤੇ ਖੰਨਾ ਪਰਿਵਾਰ ਨੂੰ ਵਧਾਈ ਦਿੱਤੀ ਹੈ।
‎ਤਸਵੀਰ – ਕੇਂਦਰੀ ਵਿਦਿਆਲਿਆ ਸਲਾਈਟ ਦੀਆਂ ਦਸਵੀਂ ਸ਼੍ਰੇਣੀ ਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੀਆਂ ਰਾਜਵੀਰ ਕੌਰ, ਗੁਰਸ਼ਬਦਨੂਰ ਕੌਰ ਹੀਰਾ ਅਤੇ ਮਹਿਰੀਨ ਖਾਤੂਨ।