/ਸੰਗਰੂਰ/ਸੁਨਾਮ/ ਜੋਗਿੰਦਰ /20 ਜੂਨ/ਅੱਜ ਮਿਤੀ 20 ਜੂਨ 2026 ਨੂੰ ਕੰਪਿਊਟਰ ਟੀਚਰ ਯੂਨੀਅਨ ਵੱਲੋਂ ਆਪਣੀ ਵਿਖੇ ਆਪਣੀਆਂ ਮੰਗਾਂ ਲਈ ਧਰਨਾ ਲਗਾਇਆ ਗਿਆ ਇਸ ਮੌਕੇ ਤੇ ਡੀਐਸਪੀ ਸ੍ਰੀ ਤੇਜਿੰਦਰ ਸਿੰਘ ਐਸਐਚਓ ਪ੍ਰਤੀਕ ਜਿੰਦਲ ਪੁਲਿਸ ਫੋਰਸ ਨਾਲ ਹਾਜ਼ਰ ਸਨ ।

ਜਿਨਾਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਮੰਗ ਅਨੁਸਾਰ ਉਨਾਂ ਦੀ ਇੱਕ ਮੀਟਿੰਗ ਮਾਨਯੋਗ ਮੰਤਰੀ ਸਾਹਿਬ ਨਾਲ ਮਿਤੀ 26 ਜੂਨ ਨੂੰ ਫਿਕਸ ਕਰਵਾਈ ਗਈ। ਇਸ ਮੌਕੇ ਤੇ ਪ੍ਰਸ਼ਾਸਨ ਵੱਲੋਂ ਸ੍ਰੀ ਨਰਿੰਦਰ ਪਾਲ ਸਕੱਤਰ ਮਾਰਕਟ ਕਮੇਟੀ ਬਤੌਰ ਡਿਊਟੀ ਮਜਿਸਟਰੇਟ ਹਾਜ਼ਰ ਹੋਏ

ਉਹਨਾਂ ਵੱਲੋਂ ਟੀਚਰ ਯੂਨੀਅਨ ਨੂੰ ਸਰਕਾਰ ਨਾਲ ਫਿਕਸ ਹੋਈ ਮੀਟਿੰਗ ਦਾ ਪੱਤਰ ਸੌਂਪਿਆ ਗਿਆ ਅਤੇ ਯੂਨੀਅਨ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਮਾਨਯੋਗ ਮੰਤਰੀ ਜੀ ਸਾਹਿਬ ਤੱਕ ਤੁਹਾਡਾ ਮੰਗ ਪੱਤਰ ਪਹੁੰਚਾਇਆ ਜਾਵੇਗਾ।

ਇਸ ਤਰ੍ਹਾਂ ਇਹ ਧਰਨਾ ਡੀਐਸਪੀ ਸਾਹਿਬ ਐਸ ਐਚ ਓ ਸੁਨਾਮ ਸ੍ਰੀ ਪਰਤੀਕ ਜਿੰਦਲ ਨਰਭੈ ਸਿੰਘ ਟਰੈਫਿਕ ਇੰਚਾਰਜ ਅਤੇ ਸ੍ਰੀ ਨਰਿੰਦਰ ਪਾਲ ਡਿਊਟੀ ਮਜਿਸਟਰੇਟ ਵੱਲੋਂ ਕੀਤੇ ਸਾਂਝੇ ਉਪਰਾਲੇ ਨਾਲ ਕੰਪਿਊਟਰ ਟੀਚਰ ਯੂਨੀਅਨ ਵੱਲੋਂ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ।







