Saturday, September 12, 2026
16.5 C
London
Home Uncategorized ਅਕੇਡੀਆ ਵਰਲ਼ਡ ਸਕੂਲ ਵਿੱਚ ਕਰਵਾਏ ਗਏ ਪੰਜਾਬੀ ਐਕਸਟੈਮਪੋਰ ਮੁਕਾਬਲਾ ।

ਅਕੇਡੀਆ ਵਰਲ਼ਡ ਸਕੂਲ ਵਿੱਚ ਕਰਵਾਏ ਗਏ ਪੰਜਾਬੀ ਐਕਸਟੈਮਪੋਰ ਮੁਕਾਬਲਾ ।

0
9

ਸੰਗਰੂਰ ਸੁਨਾਮ (ਜੋਗਿੰਦਰ/ 26 ਅਗਸਤ) – ਮਿਤੀ- 24 ਅਗਸਤ,2026 ਨੂੰ ਸੁਨਾਮ ਇਲਾਕੇ ਦੀ ਮਾਣ ਮੱਤੀ ਵਿੱਦਿਅਕ ਸੰਸਥਾਂ ਅਕੇਡੀਆ ਵਰਲ਼ਡ ਸਕੂਲ ਵਿਖੇ ਜਮਾਤ ਪੰਜਵੀਂ ਅਤੇ ਛੇਵੀਂ ਜਮਾਤ ਦੇ ਵਿਚਕਾਰ ਕਰਵਾਏ ਗਏ ‘ ਪੰਜਾਬੀ ਐਕਸਟੈਮਪੋਰ ਮੁਕਾਬਲੇ’। ਇਹ ਮੁਕਾਬਲਾ ਜਮਾਤ ਪੰਜਵੀਂ ਅਤੇ ਛੇਵੀਂ ਦੇ ਦੋਵੇਂ ਗਰੁੱਪਾਂ (ਲਾਇਲੈਕ,ਐਸਟਰ) ਵਿੱਚ ਕਰਵਾਇਆ ਗਿਆ। ਇਹ ਮੁਕਾਬਲਾ ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਦੇ ਅੰਦਰ ਆਤਮ ਵਿਸ਼ਵਾਸ਼ ਨੂੰ ਵਧਾਉਂਦੇ ਹਨ ਅਤੇ ਉਹਨਾਂ ਦੀ ਸੋਚਣ ਸਮਰੱਥਾ, ਬੋਲਣ ਸਮਰੱਥਾ, ਮੁਲਾਂਕਨ ਸਮਰੱਥਾ ਵਿੱਚ ਵੀ ਵਾਧਾ ਕਰਦੇ ਹਨ । ਇਸ ਮੁਕਾਬਲੇ ਦੀ ਤਿਆਰੀ ਪੰਜਾਬੀ ਅਧਿਆਪਕ ਮਿਸ ਰੁਪਿੰਦਰ ਕੌਰ ਵੱਲੋਂ ਕਰਵਾਈ ਗਈ। ਇਹ ਮੁਕਾਬਲਾ ਦੋ ਰਾਊਂਂਡ ਵਿੱਚ ਕਰਵਾਇਆ ਗਿਆ। ਜਿਸ ਵਿਚ 22 ਵਿਦਿਆਰਥੀਆਂ ਨੂੰ ਫਾਈਨਲ ਮੁਕਾਬਲੇ ਲਈ ਚੁਣਿਆ ਗਿਆ। ਇਸ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਪੰਜਾਬੀ ਡਿਪਾਰਟਮੈਂਟ ਦੇ ਐੱਚ.ਓ.ਡੀ. ਮਿਸ ਗੁਰਪ੍ਰੀਤ ਕੌਰ ਅਤੇ ਮਿਸ ਬਲਦੀਪ ਕੌਰ ਵੱਲੋਂ ਨਿਭਾਈ ਗਈ। ਮੁਕਾਬਲੇ ਦਾ ਮੁਲਾਂਕਣ ਹੇਠ ਲਿਖੇ ਮਾਪਦੰਡਾਂ ਅਨੁਸਾਰ ਕੀਤਾ ਗਿਆ ਸੀ ‘ਬੋਲਣ ਦਾ ਹੁਨਰ, ਵਿਸ਼ੇ ਦੀ ਚੋਣ, ਆਤਮ-ਵਿਸ਼ਵਾਸ, ਰਚਨਾਤਮਕਤਾ ਅਤੇ ਪੇਸ਼ਕਾਰੀ ।
ਵਿਦਿਆਰਥੀਆਂ ਨੇ ਜੇ ਰੁੱਖ ਬੋਲ ਸਕਦੇ ਹੁੰਦੇ , ਚੰਗੇ ਦੋਸਤ ਦੀ ਪਹਿਚਾਣ , ਮੇਰੇ ਸੁਪਨਿਆਂ ਦਾ ਸਕੂਲ , ਚੰਗੀਆਂ ਆਦਤਾਂ, ਚੰਗਾ ਭਵਿੱਖ ,ਇੱਕ ਮੁਸਕਾਨ ਦੀ ਤਾਕਤ , ਬਚਪਨ ਦੀਆਂ ਖੇਡਾਂ ਜਾਂ ਮੋਬਾਇਲ ਗੇਮਾਂ , ਛੋਟੀ ਜਿਹੀ ਮਦਦ, ਵੱਡੀ ਖੁਸ਼ੀ ,ਪੜ੍ਹਾਈ ਦੇ ਨਾਲ-ਨਾਲ ਖੇਡਾਂ ਕਿਉਂ ਜ਼ਰੂਰੀ ਹਨ?, ਮੇਰੀ ਇੱਕ ਚੰਗੀ ਆਦਤ ਜਿਸਨੇ ਮੇਰੀ ਜ਼ਿੰਦਗੀ ਬਦਲੀ ਅਤੇ ਜੇ ਮੈਂ ਕਲਾਸ ਦਾ ਮਾਨੀਟਰ ਹੁੰਦਾ/ਹੁੰਦੀ ਵਰਗੇ ਵਿਸ਼ਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇਹਨਾਂ ਵਿਸ਼ਿਆਂ ਉੱਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੁਕਾਬਲੇ ਨੇ ਵਿਦਿਆਰਥੀਆਂ ਵਿੱਚ ਭਾਸ਼ਾਈ ਕੌਸ਼ਲ, ਰਚਨਾਤਮਕ ਸੋਚ ਅਤੇ ਮੰਚ ’ਤੇ ਆਤਮ-ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ। ਉਹਨਾਂ ਨੇ ਪੂਰੇ ਹੌਂਸਲੇ ਅਤੇ ਆਤਮਵਿਸ਼ਵਾਸ ਦੇ ਨਾਲ਼ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਗੁਣਜੋਤ ਸਿੰਘ ਅਤੇ ਰੁਹਾਨੀ ਕੌਰ (ਛੇਵੀਂ ਲਾਇਲੈਕ) , ਦੂਜੇ ਸਥਾਨ ਤੇ ਆਦਵਿਕ ਜੈਨ ( ਪੰਜਵੀਂ ਲਾਇਲੈਕ) ਅਤੇ ਅਗਮਜੋਤ ਕੰਬੋਜ (ਪੰਜਵੀਂ ਐਸਟਰ), ਤੀਜੇ ਸਥਾਨ ਤੇ ਖਮਿਸ਼ ਮਿੱਤਲ ਅਤੇ ਪਰਮਰਾਜ ਸਿੰਘ (ਪੰਜਵੀਂ ਐਸਟਰ) ਦੇ ਵਿਦਿਆਰਥੀਆਂ ਨੇ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਵੱਲੋਂ ਜੇਤੂ ਬੱਚਿਆਂ ਨੂੰ ਸਰਟੀਫ਼ਿਕੇਟ ਦਿੱਤੇ ਗਏ ਅਤੇ ਉਹਨਾਂ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਹੋਇਆ ਅਗਲੇਰੇ ਹੋਣ ਵਾਲੇ ਮੁਕਾਬਲਿਆਂ ਵਿੱਚ ਇਸੇ ਤਰ੍ਹਾਂ ਹੋਰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਚੇਅਰਮੈਨ ਸਰ ਐਡਵੋਕੇਟ ਗਗਨਦੀਪ ਸਿੰਘ ਅਨੁਸਾਰ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧਾਉਂਦੇ ਹਨ ਅਤੇ ਉਹਨਾਂ ਨੂੰ ਇੱਕ ਚੰਗਾ ਪਲੇਟਫਾਰਮ ਦਿੰਦੇ ਹਨ। ਉਹਨਾਂ ਨੇ ਬੱਚਿਆਂ ਨੂੰ ਬਹੁਤ ਸ਼ੁੱਭਕਾਮਨਾਵਾਂ ਦਿੱਤੀਆਂ।