Saturday, September 12, 2026
16.5 C
London
Home Uncategorized ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ ਸਲਾਨਾ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ

ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ ਸਲਾਨਾ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ

0
96

ਸੰਗਰੂਰ/ਸੁਨਾਮ/ਜੋਗਿੰਦਰ: ਕਲਗੀਧਰ ਟਰੱਸਟ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਦੇ ਦਿਸ਼ਾ–ਨਿਰਦੇਸ਼ਾਂ ਹੇਠ ਚੱਲ ਰਹੀ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿੱਚ ਸਾਲਾਨਾ ਸਮਾਰੋਹ ਬੜੇ ਉਤਸ਼ਾਹ, ਚਾਅ ਅਤੇ ਸ਼ਾਨ਼ਦਾਰ ਢੰਗ ਨਾਲ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਕਲਾਤਮਕ ਪ੍ਰਸਤੁਤੀਆਂ, ਰੰਗ–ਬਿਰੰਗੀਆਂ ਕੋਰੀਓਗ੍ਰਾਫੀਆਂ ਅਤੇ ਸੱਭਿਆਚਾਰਕ ਰੂਹ ਨੂੰ ਝਲਕਾਉਂਦੇ ਪ੍ਰਦਰਸ਼ਨਾਂ ਨੇ ਸਭ ਦਾ ਮਨ ਮੋਹ ਲਿਆ।ਸਮਾਰੋਹ ਵਿੱਚ ਮੁੱਖ ਤੌਰ ‘ਤੇ ਮੈਡਮ ਕੁਲਵਿੰਦਰ ਕੌਰ (ਫੈਸਲੀਟੇਟਰ, ਅਕਾਲ ਅਕੈਡਮੀ ਫਤਿਹਗੜ੍ਹ ਛੰਨਾ), ਪ੍ਰਿੰਸੀਪਲ ਨੀਨਾ ਸ਼ਰਮਾ (ਮੈਗਾ ਕਲਸਟਰ ਹੈਡ, ਅਕਾਲ ਅਕੈਡਮੀ ਚੀਮਾ), ਦਿਲਜੀਤ ਸਿੰਘ ਜੇਜ਼ੀ (ਹਲਕਾ ਇੰਚਾਰਜ ਦਿੜਬਾ, ਆਮ ਆਦਮੀ ਪਾਰਟੀ), ਗੁਰਦੀਪ ਸਿੰਘ (ਸਰਪੰਚ, ਭੈਣੀ ਗੰਢੂਆਂ) ਅਤੇ ਗੁਰਜੀਤ ਸਿੰਘ ਸਮੇਤ ਕਈ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ। ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆਂ ਦੇ ਪ੍ਰਿੰਸੀਪਲ ਅਨੁਰਾਧਾ ਬੱਬਰ ਨੇ ਆਪਣੇ ਸੰਬੋਧਨ ਦੌਰਾਨ ਅਕਾਲ ਅਕੈਡਮੀ ਦੀਆਂ ਵਿਦਿਅਕ, ਸੱਭਿਆਚਾਰਕ ਅਤੇ ਖੇਡ ਪ੍ਰਾਪਤੀਆਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਕਾਮਯਾਬੀਆਂ ਲਈ ਵਧਾਈ ਦਿੱਤੀ। ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆਂ ਦੇ ਸਕੂਲ ਸਟਾਫ, ਮਾਪਿਆਂ ਅਤੇ ਵਿਦਿਆਰਥੀਆਂ ਦੇ ਸੰਯੁਕਤ ਸਹਿਯੋਗ ਨਾਲ ਇਹ ਸਮਾਰੋਹ ਬੇਹੱਦ ਸਫਲ, ਯਾਦਗਾਰ ਅਤੇ ਪ੍ਰੇਰਣਾਦਾਇਕ ਸਾਬਿਤ ਹੋਇਆ।