Saturday, September 12, 2026
20.5 C
London
Home Uncategorized ਏ.ਐਸ.ਆਈ ਨਿਰਭੈ ਸਿੰਘ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਿਤ

ਏ.ਐਸ.ਆਈ ਨਿਰਭੈ ਸਿੰਘ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਿਤ

0
56

ਸੰਗਰੂਰ ਜੋਗਿੰਦਰ / ਐਸਐਸਪੀ ਸਰਤਾਜ ਸਿੰਘ ਚਾਹਲ ਵੱਲੋਂ ਏਐਸਆਈ ਨਿਰਭੈ ਸਿੰਘ ਨੂੰ ਪ੍ਰਸ਼ੰਸ਼ਾ ਪੱਤਰ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪਿਛਲੇ ਕੁਝ ਮਹੀਨਿਆਂ ਤੋਂ ਆਈਪੀਐਸ ਐਸਐਸਪੀ ਸ੍ਰੀ ਸਰਤਾਜ ਸਿੰਘ ਚਹਿਲ ਵੱਲੋਂ ਸੜਕ ਸੁਰੱਖਿਆ ਅਤੇ ਟਰੈਫਿਕ ਦੇ ਲਈ ਵਧੀਆ ਕਾਰਜਕਾਰੀ ਲਈ ਟਰੈਫਿਕ ਪੁਲਿਸ ਸੁਨਾਮ ਦੇ ਇੰਚਾਰਜ ਏਐਸਆਈ ਨਿਰਭੈ ਸਿੰਘ ਨੂੰ ਅੱਜ ਪੁਲਿਸ ਲਾਈਨ ਸੰਗਰੂਰ ਵਿਖੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਐਸਐਸਪੀ ਸਾਹਿਬ ਨੇ ਏਐਸਆਈ ਨਿਰਭੈ ਸਿੰਘ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਹੋਰ ਵਧੀਆ ਕੰਮ ਕਰਨ ਲਈ ਉਹ ਸਾਹਿਤ ਕੀਤਾ। ਇਸ ਮੌਕੇ ਤੇ ਏਐਸਆਈ ਨਿਰਭੈ ਸਿੰਘ ਨੇ ਐਸਐਸਪੀ ਸ਼੍ਰੀ ਸਰਤਾਜ ਸਿੰਘ ਚਹਿਲ ਦਾ ਧੰਨਵਾਦ ਕਰਦੇ ਕਿਹਾ ਕਿ ਮੈਂ ਅੱਗੇ ਤੋਂ ਇਸ ਤੋਂ ਵੀ ਵਧੀਆ ਕੰਮ ਕਰਦਾ ਰਹਾਂਗਾ