Saturday, September 12, 2026
20.5 C
London
Home ਪੰਜਾਬ ਸ਼ਹੀਦ ਊਧਮ ਸਿੰਘ ਦਾ ਬਲਿਦਾਨ ਹਰ ਭਾਰਤੀ ਲਈ ਸਦੀਵੀ ਪ੍ਰੇਰਣਾ: ਰਾਜਿੰਦਰ ਸਿੰਘ...

ਸ਼ਹੀਦ ਊਧਮ ਸਿੰਘ ਦਾ ਬਲਿਦਾਨ ਹਰ ਭਾਰਤੀ ਲਈ ਸਦੀਵੀ ਪ੍ਰੇਰਣਾ: ਰਾਜਿੰਦਰ ਸਿੰਘ ਰਾਜਾ ਬੀਰਕਲਾਂ

0
27

ਸੰਗਰੂਰ/ ਸੁਨਾਮ ਊਧਮ ਸਿੰਘ ਵਾਲਾ 31 ਜੁਲਾਈ / ਜੋਗਿੰਦਰ/- ਅਮਰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਜ਼ਿਲ੍ਹਾ ਸੰਗਰੂਰ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਵਰਿਸ਼ਠ ਕਾਂਗਰਸੀ ਨੇਤਾ ਰਾਜਿੰਦਰ ਸਿੰਘ ਰਾਜਾ ਬੀਰਕਲਾ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਨੂੰ ਭਾਵਭੀਨੀ ਸ਼ਰਧਾਂਜਲੀ ਅਰਪਿਤ ਕੀਤੀ ।ਇਸ ਮੌਕੇ ਰਾਜਿੰਦਰ ਸਿੰਘ ਰਾਜਾ ਬੀਰਕਲਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਜੀਵਨ ਸਾਹਸ, ਦੇਸ਼ਭਗਤੀ ਅਤੇ ਬਲਿਦਾਨ ਦੀ ਐਸੀ ਮਿਸਾਲ ਹੈ ਜੋ ਸਦਾ ਹੀ ਦੇਸ਼ ਵਾਸੀਆਂ ਨੂੰ ਰਾਸ਼ਟਰ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ। ਉਨਾਂ ਕਿਹਾ ਕਿ ਜਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈ ਕੇ ਸ਼ਹੀਦ ਊਧਮ ਸਿੰਘ ਨੇ ਬ੍ਰਿਟਿਸ਼ ਹਕੂਮਤ ਨੂੰ ਇਹ ਸੁਨੇਹਾ ਦਿੱਤਾ ਕਿ ਭਾਰਤ ਦੇ ਵੀਰ ਪੁੱਤਰ ਅਨਿਆਂ ਦੇ ਸਾਹਮਣੇ ਕਦੇ ਝੁਕ ਨਹੀਂ ਸਕਦੇ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਸ਼ਹੀਦ ਊਧਮ ਸਿੰਘ ਦੇ ਆਦਰਸ਼ਾਂ, ਰਾਸ਼ਟਰ ਪ੍ਰੇਮ ਅਤੇ ਤਿਆਗ ਤੋਂ ਪ੍ਰੇਰਣਾ ਲੈ ਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਬਲਿਦਾਨ ਸਿਰਫ਼ ਇਤਿਹਾਸ ਦਾ ਹਿੱਸਾ ਨਹੀਂ, ਸਗੋਂ ਰਾਸ਼ਟਰ ਨਿਰਮਾਣ ਲਈ ਲਗਾਤਾਰ ਪ੍ਰੇਰਣਾ ਹੈ। ਸਮਾਗਮ ਦੌਰਾਨ ਮੌਜੂਦ ਕਾਂਗਰਸ ਕਾਰਕੁਨਾਂ ਨੇ ਵੀ ਸ਼ਹੀਦ ਊਧਮ ਸਿੰਘ ਦੀ ਤਸਵੀਰ ਉੱਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਦੱਸੇ ਰਾਹ ‘ਤੇ ਚਲਣ ਦਾ ਸੰਕਲਪ ਕੀਤਾ।