Facebook Instagram Pinterest Share
  • ਹੋਮ
  • ਪੰਜਾਬ
  • ਦੇਸ਼
  • ਵਿਦੇਸ਼
  • ਮਨੋਰੰਜਨ
  • ਸਿਹਤ
  • ਖੇਡਾਂ
Search
Logo

ਸੰਗਰੂਰ/ਜੋਗਿੰਦਰ: 20ਵੀਂ ਸਦੀ ਵਿੱਚ ਗੁਰਮਤਿ ਪ੍ਰਚਾਰ ਦੀ ਅਦੁੱਤੀ ਲਹਿਰ ਚਲਾ ਕੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਉਣ ਵਾਲੇ ਮਹਾਨ ਸ਼੍ਰੋਮਣੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ 160ਵੇਂ ਜਨਮ-ਦਿਹਾੜੇ ਨੂੰ ਸਮਰਪਿਤ ਸਵੇਰੇ 10 ਵਜੇ ਤੋ ਲੈ ਕੇ ਸ਼ਾਮੀ 3 ਵਜੇ ਤੱਕ “ਸੰਤ ਸਮਾਗਮ” ਅਤੇ ਸ਼ਾਮੀ 6 ਵਜੇ ਤੋਂ 2 ਵਜੇ ਤੱਕ “ਰੈਣ ਸਬਾਈ ਕੀਰਤਨ ਸਮਾਗਮ” ਹੋਇਆ। ਜਿਸ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਜਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ, ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਜਥੇਦਾਰ ਸ੍ਰੀ ਤਖ਼ਤ ਦਮਦਮਾ ਸਾਹਿਬ ਸਾਹਿਬ ਅਤੇ ਹੋਰ ਅਨੇਕਾਂ ਹੀ ਕਵੀਸ਼ਰਾਂ ਅਤੇ ਢਾਡੀ ਜਥਿਆਂ ਵੱਲੋ ਅਤੇ ਸਮੂਹ ਪੰਥਕ ਸ਼ਖਸੀਅਤਾਂ ਤੇ ਰਾਜਨੀਤਿਕ ਹਸਤੀਆਂ ਵੱਲੋਂ ਹਾਜ਼ਰੀ ਲਵਾਈ ਗਈ। ਇਸ ਮੌਕੇ ਸਿੰਘ ਸਾਹਿਬ ਜੀ ਨੇ ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸੰਤ ਜੀ ਮਹਾਰਾਜ ਦੀ ਮਾਲਵਾ ਇਲਾਕੇ ਨੂੰ ਵੱਡੀ ਦੇਣ ਹੈ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਬਚਨਾ ਤੇ ਪਹਿਰਾ ਦਿੰਦਿਆਂ ਔਰਤਾਂ ਨੂੰ ਅੱਗੇ ਵਧਾਉਣ ਲਈ ਵਿੱਦਿਆ ਦਾ ਦਾਨ ਦੇ ਕੇ ਓਹਨਾ ਨੂੰ ਵਹਿਮਾਂ ਭਰਮਾਂ ਤੋਂ ਦੂਰ ਕੀਤਾ।

ਓਹਨਾ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਕਲਗੀਧਰ ਟਰੱਸਟ ਵੀ ਸੰਤ ਜੀ ਮਹਾਰਾਜ ਦੇ ਆਸ਼ੇ ਤੇ ਚੱਲ ਕੇ ਵਿਦਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਇਸਦੇ ਨਾਲ ਹੀ ਓਹਨਾ ਨੇ ਬਾਰਡਰ ਏਰੀਆ ਦੀ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਸਰਹੱਦੀ ਖੇਤਰ ਵਿੱਚ ਸਿੱਖੀ ਨੂੰ ਪ੍ਰਫੁੱਲਤ ਕਰਨ ਅਤੇ ਵਿੱਦਿਆ ਦੇ ਪਸਾਰ ਲਈ ਹੋਰ ਅਕਾਲ ਅਕੈਡਮੀਆਂ ਖੋਲਣ ਦੀ ਲੋੜ ਹੈ ਜਿਸਤੇ ਟਰੱਸਟ ਵੱਲੋਂ ਹੁੰਗਾਰਾ ਭਰਦਿਆਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਜਿਥੇ ਸੇਵਾ ਬਖਸ਼ਣਗੇ ਉਹ ਟਰੱਸਟ ਵੱਲੋਂ ਅੱਗੇ ਵੱਧ ਕੇ ਕੀਤੀ ਜਾਵੇਗੀ।

ਇਹ ਧਾਰਮਿਕ ਦੀਵਾਨ ਗੁਰਦੁਆਰਾ ਜਨਮ ਅਸਥਾਨ ਕਲਗੀਧਰ ਟਰੱਸਟ ਬੜੂ ਸਾਹਿਬ, ਗੁਰਦੁਵਾਰਾ ਨਾਨਕਸਰ ਸਾਹਿਬ ਚੀਮਾ ਸਾਹਿਬ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਜੀ ਅਤੇ ਵਾਈਸ-ਪ੍ਰੈਜ਼ੀਡੈਂਟ ਭਾਈ ਜਗਜੀਤ ਸਿੰਘ ਜੀ ਵੱਲੋ ਇਸ “ਸੰਤ ਸਮਾਗਮ” ਵਿੱਚ ਹਾਜ਼ਰੀ ਭਰਨ ਵਾਲਿਆ ਸੰਗਤਾਂ, ਕਵੀਸ਼ਰਾਂ ਅਤੇ ਢਾਡੀ ਜਥਿਆਂ ਦਾ ਧੰਨਵਾਦ ਕੀਤਾ।

Subscribe
Logo
Saturday, September 12, 2026
16.5 C
London
  • Home
  • About Us
  • Contact Us
  • Disclaimer
  • Terms & Conditions
  • Privacy Policy
My account
Get into your account.
LoginRegister
type here...
Facebook
Instagram
X
Youtube
  • Home
  • About Us
  • Contact Us
  • Disclaimer
  • Terms & Conditions
  • Privacy Policy
Subscribe
Home ਖੇਡਾਂ

ਖੇਡਾਂ

Most popular
  • Latest
  • Featured posts
  • Most popular
  • 7 days popular
  • By review score
  • Random

ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਬੱਚਿਆਂ ਦੇ ਲੰਬੇ ਕੇਸਾਂ ਦੇ ਅਤੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ

Joginder - November 22, 2025

ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖ਼ੇ ਇੰਟਰ ਹਾਊਸ ਐਥਲੈਟਿਕ ਮੀਟ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਭਾਗ

69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਬਾਕਸਿੰਗ ਖੇਡਾਂ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਵਿਖੇ ਉਦਘਾਟਨ ਕੀਤਾ

बाबा ठिकरी शाह स्पोर्ट्स एंड वेलफेयर क्लब, सुनाम में श्री रामायण पाठ के भोग समारोह में प्रदीप मैनन हुए सम्मानित

ਅਕੇਡੀਆ ਵਰਲਡ ਸਕੂਲ, ਸੁਨਾਮ ਵਿਖੇ 7ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ

ਕੈਬਨਿਟ ਮੰਤਰੀ ਅਮਨ ਅਰੋੜਾ ਨੇ 06 ਪਿੰਡਾਂ ਵਿੱਚ ਕਰੀਬ 01 ਕਰੋੜ...

Joginder - November 15, 2025 0

ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਸਲਾਨਾ ਖੇਡਾਂ ਕਰਵਾਈਆਂ

Joginder - December 3, 2025 0

ਅਕਾਲ ਅਕੈਡਮੀ ਉੱਭਿਆ ਨੇ ਇੰਟਰ ਅਕੈਡਮੀ ਫੁਟਬਾਲ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ...

Joginder - May 9, 2026 0

ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੋਗੋਂਵਾਲ ਸੰਗਰੂਰ ਵਿੱਚ ਬੈਡਮਿੰਟਨ ਦੇ...

Joginder - August 3, 2026 0

70 ਵੀਂ ਜੋਨ ਪੱਧਰੀ ਖੇਡਾਂ ਵਿੱਚ ਅਕੇਡੀਆ ਵਰਲਡ ਸਕੂਲ ਦੇ ਵਿਦਿਆਰਥੀਆਂ...

Joginder - August 13, 2026 0

ਅਕੇਡੀਆ ਵਰਲਡ ਸਕੂਲ ਵਿੱਚ ਕਰਵਾਇਆ ਗਿਆ ਵਨ ਮਿਨਟ ਟਾਕ ਮੁਕਾਬਲਾ

Joginder - August 27, 2026 0

ਨੈਸ਼ਨਲ ਸਪੋਰਟਸ ਡੇ ਨੂੰ ਸਮਰਪਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ ਸੈਂਟਰ...

Joginder - September 1, 2026 0

ਅਕੇਡੀਆ ਵਰਲਡ ਸਕੂਲ ਵਿੱਚ ਇੰਗਲਿਸ਼ ਡੈਕਲਾਮੇਸ਼ਨ ਮੁਕਾਬਲਾ ਕਰਵਾਇਆ ਗਿਆ।

Joginder - September 1, 2026 0

ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੇ ਨੰਨ੍ਹੇ ਖਿਡਾਰੀਆਂ ਨੇ ਖੇਡ ਮੁਕਾਬਲਿਆਂ ਵਿੱਚ...

Joginder - September 9, 2026 0

Logo
  • Home
  • About Us
  • Contact Us
  • Disclaimer
  • Terms & Conditions
  • Privacy Policy

© JK News Punjabi - +91 98146-59738