Saturday, September 12, 2026
16.5 C
London
Home ਪੰਜਾਬ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦਾ ਵਿਦਿਆਰਥੀ ਅੰਮ੍ਰਿਤਜੋਤ ਸਿੰਘ ਨੈਸ਼ਨਲ ਕ੍ਰਿਕੇਟ ਟੂਰਨਾਂਮੈਂਟ ਲਈ...

ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦਾ ਵਿਦਿਆਰਥੀ ਅੰਮ੍ਰਿਤਜੋਤ ਸਿੰਘ ਨੈਸ਼ਨਲ ਕ੍ਰਿਕੇਟ ਟੂਰਨਾਂਮੈਂਟ ਲਈ ਚੁਣਿਆ ਗਿਆ

0
91

ਗੰਡੂਆਂ/ਸੰਗਰੂਰ/ਜੋਗਿੰਦਰ ਕਲਗੀਧਰ ਟਰਸਟ ਬੜੂ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਚੱਲ ਰਹੀ ਅਕਾਲ ਅਕੈਡਮੀ ਫਤਿਹਗੜ੍ਹ ਗੰਡੂਆਂ ਦੇ ਵਿਦਿਆਰਥੀ ਅੰਮ੍ਰਿਤਜੋਤ ਸਿੰਘ ਨੇ ਕ੍ਰਿਕਟ ਖੇਡ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਆਪਣੇ ਇਲਾਕੇ ਅਤੇ ਅਕਾਲ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਹੈ, ਸਿੱਖਿਆ ਵਿਭਾਗ ਵੱਲੋਂ 69ਵੀਂਆਂ ਅੰਤਰ ਜ਼ਿਲ੍ਹਾ ਪੱਧਰ ਖੇਡਾਂ ਅਧੀਨ 19 ਸਾਲ ਉਮਰ ਵਰਗ ਕ੍ਰਿਕੇਟ ਟੂਰਨਾਮੈਂਟ ਸ.ਅ.ਸ. ਨਗਰ ਮੋਹਾਲੀ ਵਿੱਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਵੱਖ–ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ। ਸੰਗਰੂਰ ਜ਼ਿਲ੍ਹੇ ਦੀ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੇ ਖਿਡਾਰੀ ਅੰਮ੍ਰਿਤਜੋਤ ਸਿੰਘ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।


ਸੀ.ਬੀ.ਐੱਸ.ਈ. ਕਲੱਸਟਰ ਲਈ ਲਗਭਗ 600 ਖਿਡਾਰੀਆਂ ਦੁਆਰਾ ਟਰਾਇਲ ਦਿੱਤੇ ਗਏ ਸਨ, ਜਿਨ੍ਹਾਂ ਵਿੱਚੋਂ ਅੰਮ੍ਰਿਤਜੋਤ ਸਿੰਘ ਨੇ ਸ਼ਾਨਦਾਰ ਖੇਡ ਦੇ ਆਧਾਰ ‘ਤੇ ਨੈਸ਼ਨਲ ਕ੍ਰਿਕੇਟ ਚੈਂਪੀਅਨਸ਼ਿਪ ਲਈ ਆਪਣੀ ਚੋਣ ਪੱਕੀ ਕੀਤੀ। ਨੈਸ਼ਨਲ ਮੁਕਾਬਲੇ ਨੋਇਡਾ ਵਿੱਚ ਆਯੋਜਿਤ ਕੀਤੇ ਗਏ ਸਨ। ਅਕਾਲ ਅਕੈਡਮੀ ਫਤਿਹਗੜ੍ਹ ਗੰਡੂਆਂ ਦੇ ਪ੍ਰਿੰਸੀਪਲ ਨੇ ਸਕੂਲ ਪਹੁੰਚਣ ‘ਤੇ ਵਿਦਿਆਰਥੀ ਅਤੇ ਉਸਦੇ ਮਾਪਿਆਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਚੇਅਰਮੈਨ ਹਰਪਾਲ ਸਿੰਘ ਵੱਲੋਂ ਵੀ ਅੰਮ੍ਰਿਤਜੋਤ ਸਿੰਘ ਨੂੰ ਭਵਿੱਖ ਵਿੱਚ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵੱਲੋਂ ਅੰਮ੍ਰਿਤਜੋਤ ਸਿੰਘ ਦੀ ਇਸ ਕਾਮਯਾਬੀ ‘ਤੇ ਖੇਡ ਅਧਿਆਪਕਾਂ ਅਤੇ ਸਮੂਹ ਸਕੂਲ ਪਰਿਵਾਰ ਨੇ ਮਾਣ ਮਹਿਸੂਸ ਕੀਤਾ ਹੈ। ਜਿਕਰਯੋਗ ਹੈ ਕਿ ਬਾਬਾ ਇਕਬਾਲ ਸਿੰਘ ਜੀ ਵੱਲੋਂ ਲਗਾਏ ਗਏ ਬੂਟੇ ਦੀਆ ਜੜਾਂ ਦਿਨ ਪ੍ਰਤੀ ਦਿਨ ਮਜਬੂਤ ਹੋ ਰਹੀਆਂ ਹਨ ਅਤੇ ਪੇਂਡੂ ਖੇਤਰ ਦਾ ਵਿੱਦਿਅਕ ਮਿਆਰ ਵਧ ਰਿਹਾ ਹੈ। ਉਮੀਦ ਹੈ ਆਉਂਣ ਵਾਲੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਹੋਰ ਉਪਲੱਭਧੀਆਂ ਰਾਹੀਂ ਪੰਜਾਬ ਅਤੇ ਪੂਰੇ ਦੇਸ਼ ਦਾ ਨਾਮ ਉੱਚਾ ਹੋਵੇਗਾ। ਕਲਗੀਧਰ ਟਰੱਸਟ, ਬੜੂ ਸਾਹਿਬ ਅਤੇ ਅਕਾਲ ਅਕੈਡਮੀ ਪਰਿਵਾਰ ਵੱਲੋਂ, ਅਸੀਂ ਦੋਵਾਂ ਨੂੰ ਭਵਿੱਖ ਵਿੱਚ ਸਾਡੇ ਦੇਸ਼ ਦੀ ਸੇਵਾ ਮਾਣ ਨਾਲ ਕਰਨ ਦੇ ਨਾਲ-ਨਾਲ ਪੰਜਾਬ ਦੀ ਸ਼ਾਨ ਨੂੰ ਉੱਚਾ ਚੁੱਕਣ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।