Saturday, September 12, 2026
16.5 C
London
Home Uncategorized ਟਰੈਫਿਕ ਪੁਲਿਸ ਸੁਨਾਮ ਵੱਲੋਂ ਹੁੱਲੜਬਾਜਾਂ ਨੂੰ ਪਾਈ ਨੱਥ

ਟਰੈਫਿਕ ਪੁਲਿਸ ਸੁਨਾਮ ਵੱਲੋਂ ਹੁੱਲੜਬਾਜਾਂ ਨੂੰ ਪਾਈ ਨੱਥ

0
18

ਸੰਗਰੂਰ ਸੁਨਾਮ/ ਜੋਗਿੰਦਰ/ 24 ਜੁਲਾਈ/ ਟਰੈਫਿਕ ਪੁਲਿਸ ਸੁਨਾਮ ਦੇ ਇਨਚਾਰਜ ਏਐਸਆਈ ਨਿਰਭੈ ਸਿੰਘ ਵੱਲੋਂ ਸ਼ਹੀਦ ਉਧਮ ਸਿੰਘ ਸਰਕਾਰੀ ਸਕੂਲ (ਕੰਨਿਆ) ਦੇ ਬਾਹਰ ਛੁੱਟੀ ਦੇ ਟਾਈਮ ਟਰੈਫਿਕ ਪੁਲਿਸ ਵੱਲੋਂ ਨਾਕਾ ਲਗਾ ਕੇ ਖਾਸ ਤੌਰ ਤੇ ਬੁਲਟ ਅਤੇ ਹੁੱਲੜਬਾਜਾ ਨੂੰ ਨੱਥ ਪਾਈ |
ਇਸ ਮੌਕੇ ਤੇ ਟਰੈਫਿਕ ਪੁਲਿਸ ਸੁਨਾਮ ਵੱਲੋਂ ਦੋ ਮੋਟਰਸਾਈਕਲ ਮੌਕੇ ਤੇ ਹੀ ਇਮਪਾਊਂਡ ਕੀਤੇ ਗਏ ਅਤੇ 25 ਤੋਂ ਵੱਧ ਮੋਟਰਸਾਈਕਲਾਂ ਦੇ ਚਲਾਨ ਕੀਤੇ ਗਏ |
ਟਰੈਫਿਕ ਅਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਅਤੇ ਸੜਕਾਂ ‘ਤੇ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ। ਸ਼ਹਿਰ ਸੁਨਾਮ ਦੇ ਮੁੱਖ ਚੌਕਾਂ ਅਤੇ ਬਾਜ਼ਾਰਾਂ ਵਿੱਚ ਵਿਸ਼ੇਸ਼ ਨਾਕੇਬੰਦੀ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਵੱਡੇ ਪੱਧਰ ‘ਤੇ ਚਲਾਨ ਕੱਟੇ ਗਏ। ਟਰੈਫਿਕ ਪੁਲਿਸ ਸੁਨਾਮ ਦੇ ਇੰਚਾਰਜ ਏ.ਐਸ.ਆਈ ਨਿਰਭੈ ਸਿੰਘ ਵੱਲੋਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਜੇਕਰ ਕਿਤੇ ਕੋਈ ਹੁੱਲੜਬਾਜ਼ੀ ਕਰਦਾ ਦਿਖਾਈ ਦੇਵੇ, ਤਾਂ ਤੁਰੰਤ ਪੁਲਿਸ ਦੇ ਹੈਲਪਲਾਈਨ ਨੰਬਰ 80545-45537 ‘ਤੇ ਸੂਚਨਾ ਦੇਣ।