Saturday, September 12, 2026
20.5 C
London
Home ਪੰਜਾਬ ਘਰਦਿਆਂ ਦਾ ਇਕਲੋਤਾ ਲੜਕਾ ਕੰਵਲਜੀਤ ਸਿੰਘ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਕਿਲ੍ਰਾ ਜੀਵਨ...

ਘਰਦਿਆਂ ਦਾ ਇਕਲੋਤਾ ਲੜਕਾ ਕੰਵਲਜੀਤ ਸਿੰਘ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਕਿਲ੍ਰਾ ਜੀਵਨ ਸਿੰਘ ਦਾ ਰਹਿਣ ਵਾਲਾ ਪੂਨੇ ਮਹਾਂਰਾਸਟਰ ਗਿਆ ਰੋਟੀ ਕਮਾਉਣ ਲਈ ਪਰ ਅਜੇ ਨਹੀ ਵਾਪਸ ਨਹੀਂ ਆਇਆ

0
8

ਘਰ ਵਾਲਿਆਂ ਅਤੇ ਬੱਚਿਆਂ ਦਾ ਦਾ ਰੋ ਰੋ ਹੋਇਆ ਮੰਦਾ ਹਾਲ

ਭਰਾ ਵਿਸਾਲ ਸਿੰਘ ਨੇ ਕਿਹਾ ਕਿ ਮੈ ਪੂਨੇ ਤੋ ਅੰਮ੍ਰਿਤਸਰ ਜਾਣ ਵਾਲੀ ਟਰੇਨ ਰੇਲ ਗੱਡੀ ਚੜਾਇਆ ਸੀ ਪਤਾ ਨਹੀਂ ਕਿਉਂ ਮੇਰਾ ਭਰਾ ਘਰ ਵਾਪਸ ਨਹੀਂ ਆਇਆ ਉਹ ਰਸਤੇ ਚ ਹੀ ਰਹਿ ਗਿਆ
ਘਰ ਵਾਲਿਆ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਤੇ ਸਾਡੇ ਲੜਕੇ ਕੰਵਲਜੀਤ ਸਿੰਘ ਦੀ ਦੇਖ ਭਾਲ ਕਰਕੇ ਸਾਡੇ ਘਰ ਪਚਾਇਆ ਜਾਵੇ

ਜੰਡਿਆਲਾ ਗੁਰੂ 17,ਅਗਸਤ ( ਚੀਦਾ/ਜੋਗਿੰਦਰ ) ਜਿਲ੍ਹਾ ਅੰਮ੍ਰਿਤਸਰ,ਦੇ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਕਿਲ੍ਹਾ ਜੀਵਨ ਸਿੰਘ ਦੇ ਨੌਜਵਾਨ ਕੰਵਲਜੀਤ ਸਿੰਘ ਪੁੱਤਰ ਬਲਕਾਰ ਸਿੰਘ ਰੋਟੀ ਕਮਾਉਣ ਵਾਸਤੇ ਪੂਨੇ ਮਹਾਰਾਸ਼ਟਰ ਵਿੱਚ ਕੰਮ ਕਰਨ ਵਾਸਤੇ ਗਏ ਉਥੇ ਵਾਲ ਕਟਿੰਗ ਦਾ ਕੰਮ ਕਰਦਾ ਸੀ ਅਤੇ ਉਹ ਅਜੇ ਤੱਕ ਵਾਪਸ ਨਹੀਂ ਆਇਆ ਘਰ ਵਾਲੇ ਆਪਣੇ ਲੜਕੇ ਕੰਵਲਜੀਤ ਸਿੰਘ ਅਤੇ ਪਤਨੀ ਆਪਣੇ ਪਤੀ ਅਤੇ ਲੜਕੇ ਆਪਣੇ ਪਿਤਾ ਦੀ ਉਡੀਕ ਕਰ ਰਹੇ ਨੇ ਘਰ ਵਾਲਿਆਂ ਦਾ ਅਤੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਅਜੇ ਤੱਕ ਕੰਵਲਜੀਤ ਸਿੰਘ ਦਾ ਕੁਝ ਨਹੀ ਪਤਾ ਲੱਗਾ ਰਿਹਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਸਾਲ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਕੰਵਲਜੀਤ ਸਿੰਘ ਮੇਰੇ ਕੋਲ ਹੀ ਪੂਨੇ ਮਹਾਰਾਸ਼ਟਰ ਵਿੱਚ ਵਾਲ ਕਟਿੰਗ ਦਾ ਕੰਮ ਕਰਦਾ ਸੀ ਕੰਵਲਜੀਤ ਸਿੰਘ ਬਿਮਾਰ ਹੋ ਗਿਆ ਅਤੇ ਇਸ ਨੂੰ ਮੈਂ ਪੂਨੇ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਤੋਂ ਜਾਣ ਵਾਲੀ ਟਰੇਨ ਰੇਲਗੱਡੀ ਮਿਤੀ 3 ਅਗਸਤ 5 ਵੱਜਕੇ 30 ਮਿੰਟ ਤੇ ਚੜਾਇਆ ਪਰ ਮੇਰੇ ਭਰਾ ਘਰ ਨਹੀ ਪਹੁੰਚ ਸਕਿਆ

ਇਸ ਕਾਰਨ ਫਿਰ ਮੈਂ ਵੀ ਪੂਨੇ ਤੋ ਵਾਪਿਸ ਆਪਣੇ ਘਰ ਆਇਆ ਅਸੀ ਅਤੇ ਸਾਡੇ ਕਾਫੀ ਭਾਲ ਕੀਤੀ ਪਰ ਸਾਡੇ ਭਰਾ ਕੰਵਲਜੀਤ ਸਿੰਘ ਅਜੇ ਤੱਕ ਨਹੀਂ ਲੱਭਿਆ ਜਦੋ ਕੰਵਲਜੀਤ ਸਿੰਘ ਦੀ ਪਤਨੀ ਰਾਜਤ ਕੋਰ ਨੇ ਦੱਸਿਆ ਕਿ ਜਦੋਂ ਮੇਰੇ ਘਰ ਵਾਲਾ ਪੂਨੇ ਤੋਂ ਰੇਲਵੇ ਸਟੇਸ਼ਨ ਉਹ ਚੜਿਆ ਸੀ ਮੇਰੀ ਇਕ ਦਿਨ ਪੂਰੀ ਗੱਲ ਫੋਨ ਤੇ ਹੁੰਦੀ ਰਹੀ ਪਰ ਦੂਜੇ ਦਿਨ ਫੋਨ ਹੀ ਬੰਦ ਹੋ ਗਿਆ ਮੇਰੀ ਕੋਈ ਗੱਲਬਾਤ ਨਹੀਂ ਹੋਈ ਵਿਸਾਲ ਸਿੰਘ ਨੇ ਦੱਸਿਆ ਕਿ ਅਸੀਂ ਇਸ ਸਬੰਧੀ ਅੰਮ੍ਰਿਤਸਰ ਜੀਆਰਪੀ ਰੇਲਵੇ ਸਟੇਸ਼ਨ, ਅੰਮ੍ਰਿਤਸਰ, ਜੀਆਰਪੀ ਖੰਨਾ, ਅਤੇ ਜੀ ਆਰਪੀ ਕੈਟ ਜਲੰਧਰ, ਤੇ ਜੀਆਰਪੀ ਪੂਨੇ ਲਿਖਤੀ ਦਰਖਾਸਤਾਂ ਦਿੱਤੀਆਂ ਅਤੇ ਅਸੀਂ ਨਾਲ ਆਪਣੇ ਭਰਾ ਦੀਆਂ ਫੋਟੋਆਂ ਵੀ ਦਿੱਤੀਆਂ ਪਰ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਸਾਡੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਅਤੇ ਪ੍ਰਸ਼ਾਸਨ ਕੋਲ ਮੰਗ ਹੈ ਕਿ ਮੇਰਾ ਭਰਾ ਕੰਵਲਜੀਤ ਸਿੰਘ ਦੇ ਦੋ ਛੋਟੇ ਛੋਟੇ ਬੱਚੇ ਹਨ ਉਹਨਾਂ ਦਾ ਰੋ ਰੋ ਮੰਦਾ ਹਾਲ ਹੋਇਆ ਹੈ ਮੇਰੇ ਭਰਾ ਦੀ ਦੇਖਭਾਲ ਕਰਕੇ ਸਾਡੇ ਘਰ ਪਹੁੰਚਾਇਆ ਜਾਵੇ!