ਕਨਵਰ ਗਰੇਵਾਲ ਨੇ ਕਲਗੀਧਰ ਟਰੱਸਟ, ਬੜੂ ਸਾਹਿਬ ਤੇ ਅਕਾਲ ਅਕੈਡਮੀਜ਼ ਨਾਲ ਮਿਲ ਕੇ ਹੁੰਦੀ ਸੇਵਾ ਦੀ ਲਹਿਰ ਦਾ ਸਨਮਾਨ ਕੀਤਾ

0
28

“ਸੇਵਾ ਵਿਚ ਪੰਜਾਬੀ ਕੌਮ ਸ਼ੇਰ ਏ”

ਮਸ਼ਹੂਰ ਗਾਇਕ ਕਨਵਰ ਗਰੇਵਾਲ ਨੇ ਕਲਗੀਧਰ ਟਰੱਸਟ, ਬੜੂ ਸਾਹਿਬ ਤੇ ਅਕਾਲ ਅਕੈਡਮੀਜ਼ ਨਾਲ ਮਿਲ ਕੇ ਹੁੰਦੀ ਸੇਵਾ ਦੀ ਲਹਿਰ ਦਾ ਸਨਮਾਨ ਕੀਤਾ; ਟਰੱਸਟ ਵੱਲੋਂ ਹੜ੍ਹ-ਪੀੜਤ ਪਰਿਵਾਰਾਂ ਲਈ 100 ਨਵੇਂ ਘਰ ਮੁਕੰਮਲ ਕਰਨ ਦਾ ਐਲਾਨ

ਚੰਡੀਗੜ੍ਹ, 07 ਦਸੰਬਰ 2025:
ਚੰਡੀਗੜ੍ਹ ਸੈਕਟਰ 27, (ਜੋਗਿੰਦਰ ) ਸਜੀ ਇਸ ਖ਼ਾਸ ਪ੍ਰੈੱਸ ਕਾਨਫਰੈਂਸ ਦੌਰਾਨ, ਗਾਇਕ ਕਨਵਰ ਗਰੇਵਾਲ ਨੇ ਆਪਣੇ ਗੀਤ “Seva – The Anthem” ਨੂੰ ਇੱਕ ਵਾਰ ਫਿਰ ਸੰਗਤ ਦੇ ਸਾਹਮਣੇ ਪੇਸ਼ ਕੀਤਾ। ਇਸ ਗੀਤ ਰਾਹੀਂ ਉਨ੍ਹਾਂ ਨੇ ਦਰਸਾਇਆ ਕਿ ਪੰਜਾਬ ਕਿਵੇਂ ਹਰ ਮੁਸੀਬਤ ਦੇ ਸਮੇਂ ਦਲੇਰੀ ਨਾਲ ਖੜ੍ਹਾ ਰਹਿੰਦਾ ਹੈ ਤੇ ਸੇਵਾ ਅਤੇ ਹਿੰਮਤ ਨਾਲ ਹਰ ਚੁਣੌਤੀ ਦਾ ਸਮਨਾ ਕਰਦਾ ਹੈ। ਇਹ ਸਮਾਂ ਸੀ ਜਦੋਂ ਕਨਵਰ ਗਰੇਵਾਲ ਨੇ ਕਲਗੀਧਰ ਟਰੱਸਟ ਅਤੇ ਅਕਾਲ ਅਕੈਡਮੀਜ਼ ਵੱਲੋਂ ਪੰਜਾਬ ਹੜ੍ਹਾਂ ਦੌਰਾਨ ਕੀਤੇ ਗਏ ਵਿਸ਼ਾਲ ਸੇਵਾ ਕਾਰਜਾਂ ਦੀ ਖੁੱਲ੍ਹੇ ਦਿਲ ਨਾਲ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਦੇ ਮਨੁੱਖਤਾ-ਪ੍ਰੇਰਿਤ ਯੋਗਦਾਨ ਦੀ ਸ਼ਲਾਘਾ ਕੀਤੀ।

ਇਸ ਸਮਾਗਮ ਦੌਰਾਨ ਕਲਗੀਧਰ ਟਰੱਸਟ ਨੇ ਵੱਡਾ ਐਲਾਨ ਕੀਤਾ—ਹੜ੍ਹ-ਪੀੜਤ ਪਰਿਵਾਰਾਂ ਲਈ 100 ਨਵੇਂ ਘਰ ਮੁਕੰਮਲ ਹੋ ਚੁੱਕੇ ਹਨ। ਇਹ ਸਾਰਾ ਪ੍ਰਾਜੈਕਟ ਡਾ. ਦਵਿੰਦਰ ਸਿੰਘ ਅਤੇ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਦੀ ਅਗਵਾਈ ਹੇਠ ਪੂਰੀ ਪਾਰਦਰਸ਼ਿਤਾ ਨਾਲ ਦਾਨੀ ਸਹਿਯੋਗ ਨਾਲ ਕੀਤਾ ਗਿਆ।

ਪੰਜਾਬ ਭਰ ਵਿੱਚ ਵਿਆਪਕ ਰਾਹਤ ਕਾਰਜ

ਪ੍ਰੈੱਸ ਕਾਨਫਰੈਂਸ ਦੌਰਾਨ ਕਨਵਰ ਗਰੇਵਾਲ ਨੇ ਦੱਸਿਆ ਕਿ 26 ਅਗਸਤ 2025 ਤੋਂ ਕਲਗੀਧਰ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੱਡੇ ਪੱਧਰ ‘ਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ।

ਰੈਸਕਿਊ ਕਾਰਜ

86 ਪਿੰਡਾਂ ਵਿਚੋਂ 5500 ਲੋਕਾਂ ਨੂੰ ਕਿਸ਼ਤੀਆਂ ਰਾਹੀਂ ਬਚਾਇਆ ਗਿਆ।

ਅਕਾਲ ਅਕੈਡਮੀਜ਼ ਵਿੱਚ ਰਾਹਤ ਕੈਂਪ – ਤਿੱਬੜ, ਦਿਨਾਨਗਰ, ਡੇਰਾ ਬਾਬਾ ਨਾਨਕ, ਸੁਜਾਨਪੁਰ (ਪਠਾਨਕੋਟ–ਗੁਰਦਾਸਪੁਰ), ਵਛੋਆ ਤੇ ਦਦੇਹਰ ਸਾਹਿਬ (ਅੰਮ੍ਰਿਤਸਰ), ਥੇਹ ਕਲੰਦਰਾ (ਫਾਜ਼ਿਲਕਾ)

ਰਾਹਤ ਸਮੱਗਰੀ ਦਾ ਵੱਡੇ ਪੱਧਰ ‘ਤੇ ਵੰਡ
15,000+ ਰਾਸ਼ਨ ਕਿੱਟਾਂ
4500+ ਗੱਦੇ, ਕੰਬਲ, ਲੋਈਆਂ ਫੋਲਡਿੰਗ ਬੈਡ ਅਤੇ ਬੈਡਸ਼ੀਟਾਂ
3850+ ਤਰਪਾਲਾਂ, 11000 ਸੈਨੇਟਰੀ ਪੈਡ
2 lakhs+ ਤੋਂ ਵੱਧ ਪਾਣੀ ਦੀਆਂ ਬੋਤਲਾਂ
25 ਪਿੰਡਾਂ ਵਿੱਚ 5600+ ਮਰੀਜ਼ਾਂ ਦਾ ਇਲਾਜ।
7 ਪਿੰਡਾਂ ਵਿੱਚ 500+ ਪਸ਼ੂਆਂ ਦਾ ਇਲਾਜ।
5 ਪਿੰਡਾਂ ਵਿੱਚ 35 ਮਰੇ ਪਸ਼ੂਆਂ ਨੂੰ JCB ਰਾਹੀਂ ਦਫਨਾਇਆ ਗਿਆ।
ਪਸ਼ੂਆਂ ਲਈ ਖੁਰਾਕ
82 ਟਰਾਲੀਆਂ ਤੂੜੀ, 25000 ਕੁਇੰਟਲ ਚਾਰਾ, 649 ਫੀਡ ਦੇ ਬੋਰੇ – 50+ ਪਿੰਡਾਂ ਵਿੱਚ ਵੰਡੇ ਗਏ।

“Seva – The Anthem”: ਸੇਵਾ ਦੇ ਰੂਹਾਨੀ ਮੂਲ ਦੀ ਆਵਾਜ਼

ਕਨਵਰ ਗਰੇਵਾਲ ਨੇ ਦੱਸਿਆ ਕਿ ਇਹ ਗੀਤ ਸੇਵਾ ਦੀ ਉਸ ਰੂਹਾਨੀ ਪਰੰਪਰਾ ਨੂੰ ਉਭਾਰਦਾ ਹੈ ਜਿਸ ਨਾਲ ਪੰਜਾਬੀਆਂ ਨੇ ਹਮੇਸ਼ਾਂ ਮਨੁੱਖਤਾ ਦੀ ਰੱਖਿਆ ਕੀਤੀ ਹੈ।

“ਸੇਵਾ ਸਭ ਤੋਂ ਵੱਡਾ ਧਰਮ ਹੈ—ਇਹ ਗੀਤ ਇਸੀ ਸੁਨੇਹੇ ਨੂੰ ਸਮਾਜ ਤੱਕ ਪਹੁੰਚਾਉਣ ਲਈ ਬਣਾਇਆ ਗਿਆ ਹੈ,” ਗਰੇਵਾਲ ਨੇ ਕਿਹਾ।

ਟਰੱਸਟ ਦਾ ਪੁਨਰਵਾਸ ਮਿਸ਼ਨ ਜਾਰੀ – 100 ਨਵੇਂ ਤਿਆਰ ਹੋਏ ਘਰਾਂ ਨਾਲ ਕਲਗੀਧਰ ਟਰੱਸਟ ਨੇ ਪੁਸ਼ਟੀ ਕੀਤੀ ਕਿ ਬਚਾਅ, ਰਾਹਤ ਅਤੇ ਪੁਨਰਵਾਸ ਦੇ ਇਹ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਦੀ ਜ਼ਿੰਦਗੀ ਮੁੜ ਸੁਧਾਰ ਦੇ ਰਸਤੇ ਤੇ ਆ ਸਕੇ।