ਅਮਨ ਅਰੋੜਾ ਵੱਲੋਂ ਸੁਨਾਮ ਦੇ 7 ਪਿੰਡਾਂ ‘ਚ 3.18 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੇ ਸਿੰਚਾਈ ਪ੍ਰਾਜੈਕਟਾਂ ਦੀ ਸ਼ੁਰੂਆਤ

0
18

ਸੁਨਾਮ ਊਧਮ ਸਿੰਘ ਵਾਲਾ, ਲੌਂਗੋਵਾਲ, ਸੰਗਰੂਰ, 25 ਅਪ੍ਰੈਲ/ਜੋਗਿੰਦਰ/:
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 7 ਪਿੰਡਾਂ ਵਿੱਚ ਖੇਤਾਂ ਦੀ ਸਿੰਚਾਈ ਲਈ 3.18 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਇਸ ਨਾਲ 186 ਕਿਸਾਨ ਪਰਿਵਾਰਾਂ ਦੇ 2900 ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਪਾਣੀ ਮਿਲੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਆਪਣੇ ਹਲਕੇ ਵਿੱਚ 20.42 ਕਰੋੜ ਰੁਪਏ ਦੀ ਲਾਗਤ ਨਾਲ 23 ਕਾਰਜਾਂ ਦਾ ਲੋਕਅਰਪਣ ਕੀਤਾ ਹੈ।

ਇਸ ਮੌਕੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਇਤਿਹਾਸਕ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਨੂੰ ਟੇਲਾਂ ਤੱਕ ਪਹੁੰਚਾਉਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਭੂਮੀ ਹੇਠਲਾ ਜਲ ਦੇ ਵਾਧੂ ਇਸਤੇਮਾਲ ‘ਤੇ ਕਾਬੂ ਪਾਉਣ ਵਿੱਚ ਮਦਦ ਮਿਲੀ ਹੈ।

ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 6700 ਕਰੋੜ ਰੁਪਏ ਖ਼ਰਚਕੇ ਨਹਿਰੀ ਸਿਸਟਮ ਨੂੰ ਅਪਗ੍ਰੇਡ ਕੀਤਾ ਹੈ, ਜਿਸ ਨਾਲ ਦੂਜੇ ਰਾਜਾਂ ਨੂੰ ਵੇਅਰਥ ਜਾਂਦਾ ਨਹਿਰੀ ਪਾਣੀ ਸਿੰਚਾਈ ਲਈ ਵਰਤਿਆ ਅਤੇ ਧਰਤੀ ਹੇਠਲਾ ਪਾਣੀ ਬਚਾਇਆ ਹੈ। ਇਸ ਤੋਂ ਬਿਨ੍ਹਾਂ ਰਾਜ ਵਿੱਚ ਜਿੱਥੇ ਵੀ ਧਰਤੀ ਹੇਠਲਾ ਪੀਣ ਵਾਲੀ ਪਾਣੀ ਖਰਾਬ ਹੈ, ਉਥੇ ਨਹਿਰੀ ਪਾਣੀ ਦੀ ਸਪਲਾਈ ਦੇਣ ਦੇ ਪ੍ਰਾਜੈਕਟ ਉਲੀਕੇ ਗਏ ਹਨ।
ਇਸ ਦੌਰਾਨ ਮੰਤਰੀ ਅਮਨ ਅਰੋੜਾ ਨੇ ਨਹਿਰੀ ਪਾਣੀ ਲਈ ਪਿੰਡ ਨਮੋਲ ਵਿਖੇ 40.16 ਲੱਖ ਰੁਪਏ ਨਾਲ ਮੋਘਾ ਨੰਬਰ 6610 ਆਰ ਦਾ ਨੀਂਹ ਪੱਥਰ ਰੱਖਿਆ। ਜਦੋਂਕਿ ਲੌਂਗੋਵਾਲ ਵਿਖੇ 40.16 ਲੱਖ ਰੁਪਏ ਦੀ ਲਾਗਤ ਨਾਲ ਪਿੰਡੀ ਗੋਬਿੰਦ ਨਗਰ ਵਿਖੇ ਸ਼ੇਰੋਂ ਤੋਂ ਕਿਲਾਂ ਰੋਡ ਮੋਘਾ ਨੰਬਰ 106641 ਆਰ, ਪਿੰਡੀ ਅਮਰ ਸਿੰਘ ਵਿਖੇ ਬੋਧੀ ਸਕੂਲ ਨੇੜੇ ਸੂਏ ਦੇ ਪੁਲ ਮੋਘਾ ਨੰਬਰ 22477 ਆਰ ਦਾ 23.07 ਲੱਖ ਰੁਪਏ ਦੀ ਲਾਗਤ ਨਾਲ, ਪਿੰਡੀ ਦੇਸੁਪੂਰ ਵਿਖੇ ਮੋਘਾ ਨੰਬਰ 33702 ਟੀ ਆਰ ਦਾ 63.50 ਲੱਖ ਰੁਪਏ ਦੀ ਲਾਗਤ ਨਾਲ ਨੀਂਹ ਪੱਥਰ ਰੱਖਿਆ।
ਕੈਬਨਿਟ ਮੰਤਰੀ ਨੇ ਇਸ ਤੋਂ ਬਿਨ੍ਹਾਂ ਲੋਹਾਖੇੜਾ ਵਿਖੇ ਲੌਂਗੋਵਾਲ ਰੋਡ ‘ਤੇ ਮੋਘਾ 23000 ਐਲ ਦਾ 94.65 ਲੱਖ ਰੁਪਏ ਦੀ ਲਾਗਤ ਨਾਲ ਸਾਹੋਕੇ ਵਿਖੇ 31.65 ਲੱਖ ਰੁਪਏ ਦੀ ਲਾਗਤ ਨਾਲ ਮੋਘਾ ਨੰਬਰ 4666 ਆਰ ਦਾ ਨੀਂਹ ਮੰਡੇਰ ਖੁਰਦ ਵਿਖੇ 25.67 ਲੱਖ ਰੁਪਏ ਦੀ ਲਾਗਤ ਨਾਲ ਸਿੰਚਾਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।ਉਨ੍ਹਾਂ ਨੇ ਪਿੰਡੀ ਦੇਸੁਪੁਰਾ ਵਿਖੇ ਰਾਮਲੀਲਾ ਲਈ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ।
ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਖੇਤੀਬਾੜੀ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਪਾਣੀ ਦੇ ਸੰਭਾਲ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਣਗੇ।ਇਸ ਮੌਕੇ ਇਲਾਕੇ ਦੇ ਪੰਚ-ਸਰਪੰਚ ਤੇ ਹੋਰ ਪਤਵੰਤੇ ਮੌਜੂਦ ਸਨ।