ਸੁਨਾਮ (ਜੋਗਿੰਦਰ ) ਸਿੱਖਿਆ ਅਤੇ ਕਲਾ ਮੰਚ ਪੰਜਾਬ ਵਲੋ,”ਨਵੇਂ ਦਿਸਹਦੇ” ਸਿਰਲੇਖ ਹੇਠ ਕਰਵਾਏ ਗਏ ਵੱਖੋ ਵੱਖ ਕਲਾ ਮੁਕਾਬਲੇ ਚ ਸ. ਪ੍ਰ. ਸਕੂਲ ਬਿਗਡਵਾਲ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਸੁੰਦਰ ਲਿਖਾਈ ਵਿਚੋਂ ਆਨ ਲਾਇਨ ਮੁਕਾਬਲਿਆ ਵਿੱਚ ਜਿੱਤ ਹਾਸਿਲ ਕੀਤੀ ਹੈ ਅਤੇ ਹੁਣ ਨਵੰਬਰ ਮਹੀਨੇ ਹੋਣ ਜਾ ਰਹੇ ਸਟੇਟ ਪੱਧਰ ਦੇ ਸਕਾਬਲਿਆਂ ਵਿਚ ਹਿੱਸਾ ਲਵੇਗੀ
ਇਸ ਬੱਚੀ ਨੇ ਇਹ ਮੁਕਾਮ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਮੁਖੀ ਅਤੇ ਸਟਾਫ ਨੇ ਬੱਚੀ ਨੂੰ ਮੁਬਾਰਕਬਾਦ ਦਿੱਤੀ , ਗਾਈਡ ਅਧਿਆਪਕ ਰੁਪਿੰਦਰਜੀਤ ਸਿੰਘ ਮੋੜ ਨੇ ਦੱਸਿਆ ਕਿ ਇਹ ਬੱਚੀ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਹੈ




